ਆਪਣਾ ਖੁੱਦ ਦਾ ਸੈਕਸ ਵੀਡੀਓ ਬਣਾ ਕੇ ਬੁਰਾ ਫਸਿਆ ਜੋੜਾ
Tuesday, Aug 25, 2015 - 11:00 AM (IST)
ਆਗਰਾ- ਆਗਰਾ ''ਚ ਇਕ ਜੋੜੇ ਨੂੰ ਆਪਣਾ ਖੁੱਦ ਦਾ ਸੈਕਸ ਵੀਡੀਓ ਬਣਾਉਣਾ ਇੰਨਾ ਮਹਿੰਗਾ ਪੈ ਗਿਆ ਕਿ ਸ਼ਾਇਦ ਉਨ੍ਹਾਂ ਨੇ ਇਸ ਨੂੰ ਸੁਪਨੇ ''ਚ ਵੀ ਨਹੀਂ ਸੋਚਿਆ ਹੋਵੇਗਾ। ਅਚਨਾਕ ਉਨ੍ਹਾਂ ਦਾ ਸੈਕਸ ਵੀਡੀਓ ਲੀਕ ਹੋ ਗਿਆ ਤਾਂ ਜਾਣਕਾਰੀ ਮੁਹੱਲੇ ਦੇ ਗ੍ਰਾਮ ਪੰਚਾਇਤ ਤਕ ਜਾ ਪਹੁੰਚੀ। ਫਿਰ ਕੀ ਸੀ ਜੋੜੇ ਦੀ ਇਸ ਸ਼ਰਮਨਾਕ ਹਰਕਤ ''ਤੇ ਪੰਚਾਇਤ ਨੇ ਦੋਵਾਂ ਪਰਿਵਾਰਾਂ ਨੂੰ ਮੁਹੱਲਾ ਛੱਡਣ ਦਾ ਫੈਸਲਾ ਸੁਣਾ ਦਿੱਤਾ।
ਵੀਡੀਓ ਲੀਕ ਹੋਣ ਦੇ ਬਾਅਦ ਇਸ ਦੀ ਸੀ.ਡੀ. ਦੀ ਵਿਕਰੀ ਹੋਣ ਲੱਗੀ, ਤਾਂ ਮੁਹੱਲੇ ਦੇ ਲੋਕਾਂ ਨੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ ਪਰ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਖੁੱਦ ਮਾਮਲਾ ਸੁਲਝਾਉਣ ਲਈ ਕਹਿ ਦਿੱਤਾ। ਇਸ ਲਈ ਐਤਵਾਰ ਨੂੰ ਪੰਚਾਇਤ ਬੁਲਾਈ ਗਈ, ਜਿਸ ''ਚ ਕੁੜੀ-ਮੁੰਡੇ ਦੋਵਾਂ ਨੂੰ ਪਰਿਵਾਰ ਸਣੇ ਮੁਹੱਲਾ ਛੱਡਣ ਦਾ ਫੈਸਲਾ ਸੁਣਾਇਆ ਗਿਆ। ਮੁੰਡੇ ਦੇ ਪਰਿਵਾਰ ਨੇ ਮੁਹੱਲਾ ਛੱਡ ਦਿੱਤਾ ਹੈ ਤੇ ਹੁਣ ਕੁੜੀ ਦੇ ਪਰਿਵਾਰ ''ਤੇ ਮੁਹੱਲਾ ਛੱਡਣ ਦਾ ਦਬਾਅ ਬਣਾਇਆ ਜਾ ਰਿਹਾ ਹੈ। ਮਾਮਲਾ ਥਾਣਾ ਨਾਈ ਦੀ ਮੰਡੀ ਇਲਾਕੇ ਦੇ ਇਕ ਮੁਹੱਲੇ ਦਾ ਹੈ। ਜੋੜੇ ਨੇ ਸੈਕਸ ਦੌਰਾਨ ਆਪਣਾ ਵੀਡੀਓ ਬਣਾਇਆ। ਪੰਚਾਇਤ ''ਚ ਸ਼ਾਮਲ ਇਕ ਮੈਂਬਰ ਅਨੁਸਾਰ ਵੀਡੀਓ ਦੋ ਹਫਤੇ ਪਹਿਲਾਂ ਲੀਕ ਹੋਈ ਹੈ।
ਇਸ ਮਾਮਲੇ ''ਚ ਪੁਲਸ ਦੀ ਮਦਦ ਲਈ ਗਈ ਤਾਂ ਪੁਲਸ ਨੇ ਕੋਈ ਸੁਣਵਾਈ ਨਹੀਂ ਕੀਤੀ। ਮੁੰਡੇ ਦਾ ਪਰਿਵਾਰ ਆਰਿਥਕ ਰੂਪ ਨਾਲ ਠੀਕ ਹੈ ਜਦਕਿ ਕੁੜੀ ਦੇ ਪਰਿਵਾਰ ਦੀ ਮਾਲੀ ਹਾਲਤ ਠੀਕ ਨਹੀਂ ਹੈ। ਇਸ ਲਈ ਪੰਚਾਇਤ ਨੇ ਫੈਸਲੇ ਦੌਰਾਨ ਮੁੰਡੇ ਦੇ ਪਰਿਵਾਰ ਨੂੰ ਤੁਰੰਤ ਘਰ ਛੱਡਣ ਦਾ ਫਰਮਾਨ ਸੁਣਾਇਆ, ਜਦਕਿ ਕੁੜੀ ਦੇ ਪਰਿਵਾਰ ਨੂੰ 10 ਦਿਨਾਂ ਦਾ ਸਮਾਂ ਦਿੱਤਾ ਹੈ। ਐਸ.ਪੀ. ਸਿਟੀ ਆਰ.ਕੇ. ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਘਟਨਾ ਦੀ ਜਾਣਕਾਰੀ ਨਹੀਂ ਹੈ। ਦੂਜੇ ਪਾਸੇ ਸਾਬਕਾ ਕੋਂਸਲਰ ਸੁਹੈਲ ਕੁਰੇਸ਼ੀ ਨੇ ਦੱਸਿਆ ਕਿ ਮੁੰਡ ਤੇ ਕੁੜੀ ਨੇ ਗਲਤ ਕੰਮ ਕੀਤਾ ਹੈ ਪਰ ਉਸ ਤੋਂ ਵੀ ਗਲਤ ਪੰਚਾਇਤ ਨੇ ਮੁਹੱਲਾ ਛੱਡਣ ਦਾ ਆਦੇਸ਼ ਦੇ ਕੇ ਕੀਤਾ ਹੈ। ਇਸ ਦਾ ਕੋਈ ਹੋਰ ਹੱਲ ਵੀ ਕੱਢਿਆ ਜਾ ਸਕਦਾ ਸੀ।
''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਆਪਣੀ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ਆਪਣੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਆਨੰਦ ਮਾਣ ਸਕਦੇ ਹੋ।
