ਧਾਰਾ-370 ਹਟਾਉਣ ਨਾਲ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਮਿਲੀ ਨਵੀਂ ਉਮੀਦ : ਪੀ.ਐੱਮ. ਮੋਦੀ

Friday, Dec 06, 2019 - 05:27 PM (IST)

ਧਾਰਾ-370 ਹਟਾਉਣ ਨਾਲ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਮਿਲੀ ਨਵੀਂ ਉਮੀਦ : ਪੀ.ਐੱਮ. ਮੋਦੀ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ 'ਚ ਇਕ ਸਮਿਟ 'ਚ ਕਿਹਾ ਕਿ ਧਾਰਾ-370 ਨੂੰ ਰੱਦ ਕਰਨ ਦਾ ਫੈਸਲਾ ਸਿਆਸੀ ਰੂਪ ਨਾਲ ਕਠਿਨ ਲੱਗ ਸਕਦਾ ਹੈ ਪਰ ਇਸ ਫੈਸਲੇ ਨੇ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਲੋਕਾਂ 'ਚ ਵਿਕਾਸ ਦੀ ਨਵੀਂ ਆਸ ਜਗਾਈ ਹੈ। ਉਨ੍ਹਾਂ ਨੇ ਕਿਹਾ ਕਿ ਚੋਣਾਂ ਆਉਂਦੇ ਹੀ ਰੇਲਾਂ ਦੀ, ਕਿਸਾਨਾਂ ਦੇ ਮੁਆਵਜ਼ੇ ਦਾ ਐਲਾਨ ਹੋਇਆ ਕਰਦਾ ਸੀ। ਅਸੀਂ ਦੇਸ਼ ਨੂੰ ਵਾਅਦਿਆਂ ਦੀ ਰਾਜਨੀਤੀ ਦੀ ਬਜਾਏ ਕੰਮਕਾਰ ਦੀ ਰਾਜਨੀਤੀ ਵੱਲ ਲਿਜਾ ਰਹੇ ਹਾਂ। ਸੰਸਦ 'ਚ ਕਈ ਰੇਲਾਂ ਦਾ ਐਲਾਨ ਕੀਤਾ ਗਿਆ ਪਰ ਇਕ ਵੀ ਸ਼ੁਰੂ ਨਹੀਂ ਹੋਈ। ਉਨ੍ਹਾਂ ਰੇਲਾਂ ਦਾ ਕਾਗਜ਼ਾਂ 'ਚ ਵੀ ਕੋਈ ਜ਼ਿਕਰ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਪੇਜ਼ ਛੱਡਣ ਵਾਲਿਆਂ 'ਚੋਂ ਨਹੀਂ ਨਵਾਂ ਅਧਿਆਏ ਲਿਖਣ ਵਾਲਿਆਂ 'ਚੋਂ ਹਾਂ। ਅਸੀਂ ਦੇਸ਼ ਦੇ ਤਾਕਤ, ਸਰੋਤ ਅਤੇ ਦੇਸ਼ ਦੇ ਸੁਪਨਿਆਂ 'ਤੇ ਭਰੋਸਾ ਕਰਨ ਵਾਲੇ ਲੋਕ ਹਾਂ।

ਮੋਦੀ ਨੇ ਕਿਹਾ,''ਅਸੀਂ ਪੂਰੀ ਈਮਾਨਦਾਰੀ ਨਾਲ ਦੇਸ਼ਵਾਸੀਆਂ ਦੇ ਬਿਹਤਰ ਭਵਿੱਖ ਲਈ ਦੇਸ਼ 'ਚ ਮੌਜੂਦ ਹਰ ਸਰੋਤ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਭਾਰਤ ਪੂਰੇ ਵਿਸ਼ਵਾਸ ਨਾਲ ਆਪਣੀ ਅਰਥ ਵਿਵਸਥਾ ਨੂੰ 5 ਟ੍ਰਿਲੀਅਨ ਡਾਲਰ ਦੀ ਅਰਥ ਵਿਵਸਥਾ ਬਣਾਉਣ ਲਈ ਜੁਟਿਆ ਹੋਇਆ ਹੈ। ਇਹ ਟੀਚਾ ਅਰਥ ਵਿਵਸਥਾ ਦੇ ਨਾਲ ਹੀ 1309 ਕਰੋੜ ਭਾਰਤੀਆਂ ਦੀ ਔਸਤ ਆਮਦਨ, ਇਜ ਆਫ ਲਿਵਿੰਗ ਅਤੇ ਉਨ੍ਹਾਂ ਦੇ ਬਿਹਤਰ ਕੱਲ ਨਾਲ ਜੁੜਿਆ ਹੈ।

ਮੋਦੀ ਨੇ ਨਾਗਰਿਕਤਾ (ਸੋਧ) ਬਿੱਲ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਆਪਣੇ ਦੇਸ਼ਾਂ 'ਚ ਉਤਪੀੜਨ ਦਾ ਸ਼ਿਕਾਰ ਹੋ ਰਹੇ ਲੋਕਾਂ ਨੂੰ ਭਾਰਤੀ ਨਾਗਰਿਕਾਂ ਦੇਣ ਤੋਂ ਬਿਹਤਰ ਕੱਲ ਯਕੀਨੀ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਗੁਆਂਢੀ ਦੇਸ਼ਾਂ 'ਚ ਉਤਪੀੜਨ ਦਾ ਸ਼ਿਕਾਰ ਹੋ ਰਹੇ ਲੋਕਾਂ ਨੂੰ ਭਾਰਤੀ ਨਾਗਰਿਕਤਾ ਦੇਣ ਤੋਂ ਬਿਹਤਰ ਕੱਲ ਯਕੀਨੀ ਹੋਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਸਮਿਟ 'ਚ ਨਾਗਰਿਕਤਾ ਸੋਧ ਬਿੱਲ ਦੇ ਸੰਦਰਭ 'ਚ ਕਿਹਾ,''ਗੁਆਂਢੀ ਦੇਸ਼ਾਂ ਤੋਂ ਆਏ ਸੈਂਕੜੇ ਪਰਿਵਾਰ ਜਿਨ੍ਹਾਂ ਨੂੰ ਭਾਰਤ 'ਚ ਆਸਥਾ ਸੀ, ਜਦੋਂ ਇਨ੍ਹਾਂ ਦੀ ਨਾਗਰਿਕਤਾ ਦਾ ਰਸਤਾ ਖੁੱਲ੍ਹੇਗਾ ਤਾਂ ਉਸ ਨਾਲ ਉਨ੍ਹਾਂ ਦਾ ਬਿਹਤਰ ਭਵਿੱਖ ਯਕੀਨੀ ਹੋਵੇਗਾ।'' ਦੱਸਣਯੋਗ ਹੈ ਕਿ ਕੇਂਦਰੀ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਨਾਗਰਿਕਤਾ ਸੋਧ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ।


author

DIsha

Content Editor

Related News