ਮਰਦਾਂ ਦੇ ਮੁਕਾਬਲੇ ਔਰਤਾਂ ਨੂੰ ਜ਼ਿਆਦਾ ਪ੍ਰਭਾਵਿਤ ਕਰਦਾ ਹੈ ''ਗਠੀਆ''

Monday, Feb 19, 2024 - 11:16 AM (IST)

ਮਰਦਾਂ ਦੇ ਮੁਕਾਬਲੇ ਔਰਤਾਂ ਨੂੰ ਜ਼ਿਆਦਾ ਪ੍ਰਭਾਵਿਤ ਕਰਦਾ ਹੈ ''ਗਠੀਆ''

ਨਵੀਂ ਦਿੱਲੀ (ਨਵੋਦਿਆ ਟਾਈਮਜ਼) - ਜੇਕਰ ਤੁਹਾਡੀ ਉਮਰ 55 ਸਾਲ ਤੋਂ ਜ਼ਿਆਦਾ ਹੈ, ਤਾਂ ਇਸ ਗੱਲ ਦੀ ਸੰਭਾਵਨਾ ਹੈ ਕਿ ਤੁਹਾਨੂੰ ਆਪਣੇ ਸਰੀਰ ਦੇ ਕੁਝ ਜੋੜਾਂ ’ਚ ਦਰਦ ਮਹਿਸੂਸ ਹੋਇਆ ਹੋਵੇਗਾ। ਇਹ ਜੋੜਾਂ ਦਾ ਦਰਦ ਰੁਮੇਟਾਈਡ ਗਠੀਆ (ਆਰ.ਏ.) ਜਾਂ ਆਸਟੀਓ ਆਰਥਰਾਈਟਿਸ (ਓ.ਏ.) ਅਤੇ ਗਾਊਟ ਗਠੀਆ ਕਾਰਨ ਹੁੰਦਾ ਹੈ। ਜਗ ਪ੍ਰਵੇਸ਼ ਚੰਦਰ ਹਸਪਤਾਲ ਦੇ ਹੋਮੀਓਪੈਥੀ ਯੂਨਿਟ ਦੇ ਸੀ.ਐੱਮ.ਓ. ਡਾ. ਬਿਜੇ ਕੁਮਾਰ ਸਾਹੂ ਨੇ ਕਿਹਾ ਕਿ ਆਸਟੀਓ ਆਰਥਰਾਈਟਸ ਗਠੀਏ ਦਾ ਇਕ ਆਮ ਰੂਪ ਹੈ, ਜੋ ਅਕਸਰ ਉਮਰ ਦੇ ਨਾਲ ਆਉਂਦਾ ਹੈ।

ਇਹ ਖ਼ਬਰ ਵੀ ਪੜ੍ਹੋ : ਬਾਲੀਵੁੱਡ ਦੇ ਗ੍ਰੀਕ ਗੌਡ ਰਿਤਿਕ ਰੋਸ਼ਨ ਨੂੰ ਲੱਗੀ ਸੱਟ, ਤਸਵੀਰਾਂ ਵੇਖ ਫਿਕਰਾਂ 'ਚ ਪਏ ਫੈਨਜ਼

ਇਹ (ਆਰ.ਏ.) ਇਕ ਆਟੋ-ਇਮਊਨ ਬੀਮਾਰੀ ਹੈ, ਜਿਸ ’ਚ ਸਰੀਰ ਦੀ ਇਮਊਨ ਸਿਸਟਮ ਸਾਏਨੋਵੀਅਮ ’ਤੇ ਹਮਲਾ ਕਰਦੀ ਹੈ, ਜਿਸ ਨਾਲ ਰੁਮੇਟਾਈਡ ਗਠੀਆ ਹੁੰਦਾ ਹੈ। ਸਿਨੋਵੀਅਮ ਝਿੱਲੀ ਦੀ ਇਕ ਪਰਤ ਹੈ ਜੋ ਜੋੜਾਂ ਨੂੰ ਘੇਰਦੀ ਹੈ, ਜਦੋਂ ਕਿਸੇ ਕਾਰਨ ਇਹ ਸੋਜ ਹੋ ਜਾਂਦੀ ਹੈ, ਤਾਂ ਉਪਾਸਥੀ ਅਤੇ ਜੋੜਾਂ ਦੇ ਵਿਚਕਾਰ ਦੀ ਹੱਡੀ ਖਰਾਬ ਹੋਣ ਲੱਗਦੀ ਹੈ। ਇਹ ਔਰਤਾਂ ਨੂੰ ਮਰਦਾਂ ਨਾਲੋਂ ਦੋ ਤੋਂ ਤਿੰਨ ਗੁਣਾ ਜ਼ਿਆਦਾ ਪ੍ਰਭਾਵਿਤ ਕਰਦਾ ਹੈ। ਇਹ ਆਮ ਤੌਰ ’ਤੇ 40 ਤੋਂ 60 ਸਾਲ ਦੀ ਉਮਰ ਦੇ ਵਿਚਕਾਰ ਹੁੰਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News