ਕਿਸਾਨ ਦੇ ਹੂੰਕਾਰ ਦੇ ਸਾਹਮਣੇ ਸੱਤਾ ਦਾ ਹੰਕਾਰ ਨਹੀਂ ਚੱਲਦਾ : ਪ੍ਰਿਯੰਕਾ ਗਾਂਧੀ
Sunday, Sep 05, 2021 - 01:13 PM (IST)
ਨਵੀਂ ਦਿੱਲੀ- ਕਾਂਗਰਸ ਦੀ ਉੱਤਰ ਪ੍ਰਦੇਸ਼ ਦੀ ਇੰਚਾਰਜ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕੇਂਦਰ ਦੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਅੰਦੋਲਨ ਨੂੰ ਸਹੀ ਠਹਿਰਾਇਆ। ਪ੍ਰਿਯੰਕਾ ਨੇ ਐਤਵਾਰ ਨੂੰ ਕਿਹਾ ਕਿ ਕਿਸਾਨ ਦੇਸ਼ ਦਾ ਮਾਣ ਹਨ ਅਤੇ ਉਨ੍ਹਾਂ ਦੀ ਗੱਲ ਜ਼ਰੂਰ ਸੁਣੀ ਜਾਣੀ ਚਾਹੀਦੀ ਹੈ। ਪ੍ਰਿਯੰਕਾ ਨੇ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ’ਚ ਚੱਲ ਰਹੀ ਕਿਸਾਨ ਮਹਾਪੰਚਾਇਤ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਦੇਸ਼ਦਾ ਕਿਸਾਨ ਆਪਣਾ ਹੱਕ ਮੰਗਣ ਦੀ ਲੜਾਈ ਲੜ ਰਿਹਾ ਹੈ ਅਤੇ ਕਿਸੇ ਵੀ ਸਰਕਾਰ ਨੂੰ ਉਨ੍ਹਾਂ ਦੀ ਹੂੰਕਾਰ ਦਾ ਜਵਾਬ ਹੰਕਾਰ ਨਾਲ ਨਹੀਂ ਦੇਣਾ ਚਾਹੀਦਾ।
ਪ੍ਰਿਯੰਕਾ ਨੇ ਟਵੀਟ ਕੀਤਾ,‘‘ਕਿਸਾਨ ਦੇਸ਼ ਦੀ ਆਵਾਜ਼ ਹਨ। ਕਿਸਾਨ ਦੇਸ਼ ਦਾ ਮਾਣ ਹਨ। ਕਿਸਾਨਾਂ ਦੀ ਹੂੰਕਾਰ ਦੇ ਸਾਹਮਣੇ ਕਿਸੇ ਵੀ ਸੱਤਾ ਦਾ ਹੰਕਾਰ ਨਹੀਂ ਚੱਲਦਾ। ਖੇਤੀ-ਕਿਸਾਨੀ ਨੂੰ ਬਚਾਉਣ ਅਤੇ ਆਪਣੀ ਮਿਹਨਤ ਦਾ ਹੱਕ ਮੰਗਣ ਦੀ ਲੜਾਈ ’ਚ ਪੂਰਾ ਦੇਸ਼ ਕਿਸਾਨਾਂ ਦੇ ਨਾਲ ਹੈ। ਮੁਜ਼ੱਫਰਨਗਰ ਕਿਸਾਨ ਮਹਾਪੰਚਾਇਤ।’’ ਦੱਸਣਯੋਗ ਹੈ ਕਿ ਇਸ ਮਹਾਪੰਚਾਇਤ ’ਚ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਜਦੋਂ ਤੱਕ ਤਿੰਨੋਂ ਖੇਤੀ ਵਿਰੋਧੀ ਕਾਨੂੰਨ ਵਾਪਸ ਨਹੀਂ ਜਾਂਦੇ ਕਿਸਾਨਾਂ ਦਾ ਧਰਨਾ ਜਾਰੀ ਰਹੇਗਾ ਅਤੇ ਉਹ ਘਰ ਨਹੀਂ ਪਰਤਣਗੇ।
ਇਹ ਵੀ ਪੜ੍ਹੋ : ਕੇਰਲ ’ਚ ਕੋਰੋਨਾ ਦਰਮਿਆਨ ਇਕ ਹੋਰ ਖ਼ਤਰਾ, ਨਿਪਾਹ ਵਾਇਰਸ ਨਾਲ 12 ਸਾਲ ਦੇ ਬੱਚੇ ਦੀ ਮੌਤ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ