ਕਾਲਗਰਲ ਦੀ ਥਾਂ ਪਹੁੰਚੀ ਪਤਨੀ ਨੂੰ ਦੇਖ  ਉੱਡੇ ਪਤੀ ਦੇ ਹੋਸ਼, ਪੁਲਸ ਕੋਲ ਪਹੁੰਚਿਆ ਮਾਮਲਾ

Friday, Jan 24, 2020 - 01:10 PM (IST)

ਕਾਲਗਰਲ ਦੀ ਥਾਂ ਪਹੁੰਚੀ ਪਤਨੀ ਨੂੰ ਦੇਖ  ਉੱਡੇ ਪਤੀ ਦੇ ਹੋਸ਼, ਪੁਲਸ ਕੋਲ ਪਹੁੰਚਿਆ ਮਾਮਲਾ

ਊਧਮ ਸਿੰਘ ਨਗਰ—ਉੱਤਰਾਖੰਡ ਦੇ ਊਧਮ ਸਿੰਘ ਨਗਰ ਸਥਿਤ ਕਾਸ਼ੀਪੁਰ 'ਚ ਇਕ ਅਜ਼ੀਬੋ-ਗਰੀਬ ਵਾਕਿਆ ਸਾਹਮਣੇ ਆਇਆ ਹੈ। ਇਥੇ ਇਕ ਸ਼ਖਸ ਨੇ ਕਥਿਤ ਤੌਰ 'ਤੇ ਫੋਨ ਕਰਕੇ ਇਕ ਕਾਲਗਰਲ ਨੂੰ ਬੁਲਾਇਆ, ਪਰ ਜਦੋਂ ਕਾਲਗਰਲ ਪਹੁੰਚੀ ਤਾਂ ਉਸ ਦੇ ਹੋਸ਼ ਉੱਡ ਗਏ। ਇਹ ਕਾਲਗਰਲ ਉਸਦੀ ਪਤਨੀ ਹੀ ਸੀ। ਇਸ ਦੇ ਬਾਅਦ ਦੋਵਾਂ 'ਚ ਜਮ੍ਹ ਕੇ ਵਿਵਾਦ ਹੋਇਆ ਅਤੇ ਮਾਮਲਾ ਥਾਣੇ ਪਹੁੰਚ ਗਿਆ ਹੈ। ਪੁਲਸ ਹੁਣ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਖਸ ਨੂੰ ਕਿਸੇ ਨੇ ਜਾਣਕਾਰੀ ਦਿੱਤੀ ਸੀ ਕਿ ਉਸ ਦੀ ਪਤਨੀ ਇਕ ਵੱਡੇ ਸੈਕਸ ਰੈਕੇਟ ਨਾਲ ਜੁੜੀ ਹੋਈ ਹੈ।
ਕਾਸ਼ੀਪੁਰ ਦੇ ਏ.ਐੱਸ.ਪੀ. ਰਾਜੇਸ਼ ਭੱਟ ਨੇ ਇਕ ਚੈਨਲ ਨੂੰ ਦੱਸਿਆ ਕਿ ਪੂਰਾ ਮਾਮਲਾ ਕਾਸ਼ੀਪੁਰ ਦੇ ਆਈ.ਟੀ.ਆਈ.ਥਾਣਾ ਖੇਤਰ ਦਾ ਹੈ। ਉਨ੍ਹਾਂ ਨੇ ਦੱਸਿਆ ਕਿ ਸਾਡੇ ਧਿਆਨ 'ਚ ਇਹ ਮਾਮਲਾ ਹੈ ਅਤੇ ਇਸ ਦੀ ਮੁੱਢਲੀ ਜਾਂਚ ਚੱਲ ਰਹੀ ਹੈ। ਪਤੀ ਨੇ ਦੋਸ਼ ਲਗਾਇਆ ਹੈ ਕਿ ਇਸ ਦੀ ਪਤਨੀ ਸੈਕਸ ਰੈਕੇਟ ਨਾਲ ਜੁੜੀ ਹੈ। ਹਾਲਾਂਕਿ ਮਹਿਲਾ ਦਾ ਕਹਿਣਾ ਹੈ ਕਿ ਉਸ ਦੇ ਨਾਲ ਫੇਸਬੁੱਕ 'ਤੇ ਜੁੜੀ ਇਕ ਮਹਿਲਾ ਉਸ ਨੂੰ ਬਦਨਾਮ ਕਰਨ ਲਈ ਇਹ ਸਭ ਕਰ ਰਹੀ ਹੈ। ਦੋਵਾਂ ਨੇ ਇਕ-ਦੂਜੇ ਦੇ ਖਿਲਾਫ ਤਹਿਰੀਰ ਦਿੱਤੀ ਹੈ ਅਸੀਂ ਦੋਹਾਂ ਦੇ ਹੀ ਦੋਸ਼ਾਂ ਦੀ ਜਾਂਚ ਕਰ ਰਹੇ ਹਾਂ।
ਪਤੀ ਦਾ ਦੋਸ਼, ਸੈਕਸ ਰੈਕੇਟ ਚਲਾਉਂਦੀ ਹੈ ਪਤਨੀ
ਦੱਸਿਆ ਜਾ ਰਿਹਾ ਹੈ ਕਿ ਆਈ.ਟੀ.ਆਈ. ਥਾਣਾ ਖੇਤਰ ਸਥਿਤ ਦਿਨੇਸ਼ਪੁਰ ਦੇ ਨਿਵਾਸੀ ਇਕ ਸ਼ਖਸ ਨਾਲ ਮਹਿਲਾ ਦਾ ਵਿਆਹ ਹੋਇਆ ਸੀ। ਪਰ ਕੁਝ ਦਿਨਾਂ ਬਾਅਦ ਅਨਬਨ ਦੇ ਚੱਲਦੇ ਉਹ ਆਪਣੇ ਪੇਕੇ ਕਾਸ਼ੀਪੁਰ ਆ ਗਈ। ਇਸ ਦੌਰਾਨ ਕਿਸੇ ਨੇ ਮਹਿਲਾ ਦੇ ਪਤੀ ਨੂੰ ਜਾਣਕਾਰੀ ਦਿੱਤੀ ਕਿ ਉਸ ਦੀ ਪਤਨੀ ਸੈਕਸ ਰੈਕੇਟ 'ਚ ਸ਼ਾਮਲ ਹੈ। ਸ਼ਖਸ ਮੁਤਾਬਕ ਆਪਣੀ ਪਤਨੀ ਨੂੰ ਰੰਗੇਹੱਥੀ ਫੜਣ ਲਈ ਉਸ ਨੇ ਕਾਸ਼ੀਪੁਰ 'ਚ ਸੈਕਸ ਰੈਕੇਟ ਚਲਾਉਣ ਵਾਲੀ ਇਕ ਮਹਿਲਾ ਨਾਲ ਸੰਪਰਕ ਕੀਤਾ। ਉਸ ਮਹਿਲਾ ਨੇ ਪਤੀ ਨੂੰ ਕੁਝ ਔਰਤਾਂ ਦੇ ਨਾਂ ਦੱਸੇ, ਜਿਨ੍ਹਾਂ 'ਚੋਂ ਇਕ ਨਾਂ ਉਸ ਦੀ ਪਤਨੀ ਦਾ ਵੀ ਸੀ।
ਪਤੀ ਹੀ ਨਿਕਲਿਆ ਗਾਹਕ, ਪੁਲਸ ਦੇ ਕੋਲ ਪਹੁੰਚਿਆ ਵਿਵਾਦ
ਸ਼ਖਸ ਨੇ ਪੁਲਸ ਨੂੰ ਦਿੱਤੀ ਗਈ ਜਾਣਕਾਰੀ 'ਚ ਦੱਸਿਆ ਕਿ ਉਸ ਨੇ ਪਤਨੀ ਨੂੰ ਤੈਅ ਸਥਾਨ 'ਤੇ ਬੁਲਾਇਆ। ਜਦੋਂ ਮਹਿਲਾ ਪਹਿਲਾਂ ਤੋਂ ਤੈਅ ਥਾਂ 'ਤੇ ਪਹੁੰਚੀ ਤਾਂ ਉਸ ਦੇ ਸਾਹਮਣੇ 'ਕਸਟਮਰ' ਕੋਈ ਹੋਰ ਨਹੀਂ ਸਗੋਂ ਉਸ ਦਾ ਪਤੀ ਹੀ ਸੀ। ਦੋਹੇਂ ਹੀ ਆਪਣੀ-ਆਪਣੀ ਸ਼ਿਕਾਇਤ ਲੈ ਕੇ ਥਾਣੇ ਪਹੁੰਚੇ, ਜਿਥੇ ਪੁਲਸ ਹੁਣ ਮਾਮਲੇ ਦੀ ਜਾਂਚ ਕਰ ਰਹੀ ਹੈ।


author

Aarti dhillon

Content Editor

Related News