ਅਹਿਮਦਾਬਾਦ : ਗੁਰਦੁਆਰਾ ਸਾਹਿਬ ਨੂੰ ਬੰਬ ਧਮਾਕੇ ਨਾਲ ਉਡਾਉਣ ਦੀ ਧਮਕੀ ਦੇਣ ਵਾਲਾ ਗ੍ਰਿਫ਼ਤਾਰ

Sunday, Nov 07, 2021 - 10:02 AM (IST)

ਅਹਿਮਦਾਬਾਦ : ਗੁਰਦੁਆਰਾ ਸਾਹਿਬ ਨੂੰ ਬੰਬ ਧਮਾਕੇ ਨਾਲ ਉਡਾਉਣ ਦੀ ਧਮਕੀ ਦੇਣ ਵਾਲਾ ਗ੍ਰਿਫ਼ਤਾਰ

ਅਹਿਮਦਾਬਾਦ (ਭਾਸ਼ਾ)- ਗੁਜਰਾਤ ’ਚ ਅਹਿਮਦਾਬਾਦ ਦੇ ਇਕ ਵਿਅਕਤੀ ਨੂੰ ਅਪਰਾਧ ਸ਼ਾਖਾ ਨੇ ਮੁੰਬਈ ਦੇ ਇਕ ਟੀ.ਵੀ. ਚੈਨਲ ਨੂੰ ਇਕ ਈ-ਮੇਲ ਭੇਜਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਇਸ ਵਿਚ ਕਿਹਾ ਗਿਆ ਸੀ ਕਿ ਮੁੰਬਈ ਦੇ ਇਕ ਗੁਰਦੁਆਰਾ ਸਾਹਿਬ ਵਿਚ ਬੰਬ ਧਮਾਕਾ ਹੋਵੇਗਾ। ਅਧਿਕਾਰੀਆਂਨੇ ਸ਼ਨੀਵਾਰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮੇਲ ਵਿਚ ਦਿੱਤੀ ਗਈ ਬੰਬ ਧਮਾਕੇ ਦੀ ਧਮਕੀ ਫਰਜ਼ੀ ਨਿਕਲੀ। ਪੁਲਸ ਨੇ ਡਿਪਟੀ ਕਮਿਸ਼ਨਰ ਅਪਰਾਧ ਚੈਤੰਨਿਆ ਮਾਂਡਲਿਕ ਨੇ ਦੱਸਿਆ ਕਿ 32 ਸਾਲਾ ਮੁਲਜ਼ਮ ਨੀਲੇਸ਼ ਪਰਮਾਰ ਨੇ ਇਕ ਪ੍ਰਸਤਾਵਿਤ ਟੀ.ਵੀ. ਸੀਰੀਅਲ ਯੋਜਨਾ ਲਈ ਢੁਕਵਾਂ ਜਵਾਬ ਨਾ ਮਿਲਣ ਪਿੱਛੋਂ ਮਨੋਰੰਜਨ ਟੀ.ਵੀ. ਚੈਨਲ ਦੇ ਇਕ ਅਧਿਕਾਰੀ ਨੂੰ ਈ-ਮੇਲ ਭੇਜਣ ਦੀ ਗੱਲ ਮੰਨੀ। ਉਸ ਵਿਚ ਗੁਰਦੁਆਰਾ ਸਾਹਿਬ ’ਚ ਬੰਬ ਧਮਾਕੇ ਦੀ ਧਮਕੀ ਦਿੱਤੀ ਗਈ ਸੀ।

ਇਹ ਵੀ ਪੜ੍ਹੋ : ਸਿੱਖ ਫਾਰ ਜਸਟਿਸ ’ਤੇ ਸ਼ਿਕੰਜਾ ਕੱਸਣ ਲਈ ਕੈਨੇਡਾ ਪੁੱਜੀ NIA ਟੀਮ, ਵਿਦੇਸ਼ੀ ਫੰਡਿੰਗ ਦੀ ਹੋਵੇਗੀ ਜਾਂਚ

ਟੀ.ਵੀ. ਚੈਨਲ ਦੇ ਕਾਨੂੰਨੀ ਅਧਿਕਾਰੀ ਨੇ ਮੁੰਬਈ ਦੇ ਇਕ ਪੁਲਸ ਥਾਣੇ ਨੂੰ ਸੂਚਿਤ ਕੀਤਾ ਕਿ ਇਕ ਅਣਪਛਾਤੇ ਵਿਅਕਤੀ ਨੇ ਇਕ ਈ-ਮੇਲ ਭੇਜੀ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਅਹਿਮਦਾਬਾਦ ਦੇ ਇਕ ਗੁਰਦੁਆਰਾ ਸਾਹਿਬ ’ਚ ਧਮਾਕਾ ਹੋਵੇਗਾ। ਬੰਬ ਧਮਾਕੇ ਲਈ ਰਾਫ਼ੇਲ ਲੜਾਕੂ ਹਵਾਈ ਜਹਾਜ਼ ਦੀ ਵਰਤੋਂ ਕੀਤੀ ਜਾਵੇਗੀ। ਕੰਮ ਪੂਰਾ ਕਰਨ ਲਈ ਭੁਗਤਾਨ ਅਹਿਮਦਾਬਾਦ ਤੋਂ ਪਹਿਲਾਂ ਹੀ ਕੀਤਾ ਜਾ ਚੁਕਿਆ ਹੈ। ਮੁੰਬਈ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਅਹਿਮਦਾਬਾਦ ਪੁਲਸ ਨਾਲ ਸੰਪਰਕ ਕੀਤਾ ਅਤੇ ਉੱਥੇ ਦੀ ਪੁਲਸ ਨੇ ਸ਼ਹਿਰ ਦੇ ਚਾਂਦਖੇੜਾ ਇਲਾਕੇ ਵਿਚ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਖ਼ੁਦ ਵੀ ਅਹਿਮਦਾਬਾਦ ਦੇ ਇਕ ਟੈਲੀਵਿਜ਼ਨ ਪ੍ਰੋਡਕਸ਼ਨ ਹਾਊਸ ਲਈ ਕੰਮ ਕਰਦਾ ਸੀ।

ਇਹ ਵੀ ਪੜ੍ਹੋ : ਪੁੱਤ ਨੂੰ ਬਚਾਉਣ ਦੀ ਕੋਸ਼ਿਸ ’ਚ ਸੜ ਕੇ ਸੁਆਹ ਹੋਈ ਮਾਂ, ਘਰ ਦੀਆਂ ਪੌੜੀਆਂ ’ਚ ਮਿਲਿਆ ਕੰਕਾਲ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News