ਇੰਡੀਗੋ ਦੀ ਫਲਾਈਟ ’ਚ ਮਹਿਲਾ ਯਾਤਰੀ ਦਾ ਜਿਨਸੀ ਸ਼ੋਸ਼ਣ, ਦੋਸ਼ੀ ਗ੍ਰਿਫ਼ਤਾਰ

Tuesday, Sep 12, 2023 - 02:16 PM (IST)

ਇੰਡੀਗੋ ਦੀ ਫਲਾਈਟ ’ਚ ਮਹਿਲਾ ਯਾਤਰੀ ਦਾ ਜਿਨਸੀ ਸ਼ੋਸ਼ਣ, ਦੋਸ਼ੀ ਗ੍ਰਿਫ਼ਤਾਰ

ਨਵੀਂ ਦਿੱਲੀ- ਮੁੰਬਈ-ਗੁਹਾਟੀ ਫਲਾਈਟ ’ਚ ਸਵਾਰ ਇਕ ਮਹਿਲਾ ਯਾਤਰੀ ਦਾ ਜਿਨਸੀ ਸ਼ੋਸ਼ਣ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀ ਸ਼ਖ਼ਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਮਿਲਣ ਮਗਰੋਂ ਉਸ ਨੂੰ ਗੁਹਾਟੀ ਪੁਲਸ ਨੂੰ ਸੌਂਪ ਦਿੱਤਾ ਗਿਆ। ਫਲਾਈਟ ਦੀਆਂ ਲਾਈਟਾਂ ਮੱਧਮ ਹੋਣ ਤੋਂ ਬਾਅਦ ਮਹਿਲਾ ਯਾਤਰੀ ਦੇ ਕੋਲ ਬੈਠਾ ਵਿਅਕਤੀ ਉਸ ਨੂੰ ਗਲਤ ਤਰੀਕੇ ਨਾਲ ਛੂਹ ਰਿਹਾ ਸੀ। ਮੀਡੀਆ ਰਿਪੋਰਟਾਂ ਮੁਤਾਬਕ ਇੰਡੀਗੋ ਏਅਰਲਾਈਨਜ਼ ਦੀ ਫਲਾਈਟ 6ਈ-5319 ਕੱਲ ਰਾਤ 9 ਵਜੇ ਮੁੰਬਈ ਤੋਂ ਗੁਹਾਟੀ ਜਾ ਰਹੀ ਸੀ। ਰਾਤ ਨੂੰ ਕੈਬਿਨ ਦੀਆਂ ਲਾਈਟਾਂ ਮੱਧਮ ਹੋਣ ਤੋਂ ਬਾਅਦ ਪੀੜਤਾ ਸੀਟ ਦੀ ਆਰਮਰੈਸਟ ਹੇਠਾਂ ਕਰ ਕੇ ਸੌਂ ਗਈ। ਉਸ ਦੀ ਨਾਲ ਵਾਲੀ ਸੀਟ ’ਤੇ ਇਕ ਵਿਅਕਤੀ ਬੈਠਾ ਸੀ।

ਇਹ ਵੀ ਪੜ੍ਹੋ-  81 ਹਜ਼ਾਰ ਤੋਂ ਵਧੇਰੇ ਕਿਸਾਨਾਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਹੁਕਮ, ਮੋੜਨੇ ਪੈਣਗੇ PM ਕਿਸਾਨ ਯੋਜਨਾ ਦੇ ਪੈਸੇ

ਕੁਝ ਦੇਰ ਬਾਅਦ ਔਰਤ ਨੂੰ ਲੱਗਾ ਕਿ ਉਸ ਆਦਮੀ ਨੇ ਉਸ ਉੱਪਰ ਹੱਥ ਰੱਖਿਆ ਹੈ। ਔਰਤ ਨੇ ਦੇਖਿਆ ਤਾਂ ਦੋਸ਼ੀ ਦੀਆਂ ਅੱਖਾਂ ਬੰਦ ਸਨ। ਉਹ ਸੌਂਣ ਦਾ ਨਾਟਕ ਕਰ ਰਿਹਾ ਸੀ। ਕੁਝ ਮਿੰਟ ਬਾਅਦ ਦੋਸ਼ੀ, ਔਰਤ ਦੇ ਸਰੀਰ ਨੂੰ ਗਲਤ ਤਰੀਕੇ ਨਾਲ ਛੂਹਣ ਲੱਗਾ। ਔਰਤ ਨੇ ਕਿਸੇ ਤਰ੍ਹਾਂ ਹਿੰਮਤ ਕਰ ਕੇ ਵਿਅਕਤੀ ਦਾ ਹੱਥ ਹਟਾਇਆ ਅਤੇ ਸੀਟ ਦੀ ਲਾਈਟ ਜਗਾਈ। ਇਸ ਤੋਂ ਬਾਅਦ ਚੀਕ ਕੇ ਕੈਬਿਨ ਕਰੂ ਨੂੰ ਸੱਦਿਆ। ਔਰਤ ਨੇ ਰੋਂਦਿਆਂ ਹੋਇਆਂ ਕੈਬਿਨ ਕਰੂ ਨੂੰ ਪੂਰੀ ਘਟਨਾ ਬਾਰੇ ਦੱਸਿਆ। ਇਸ ਤੋਂ ਬਾਅਦ ਦੋਸ਼ੀ ਔਰਤ ਤੋਂ ਮੁਆਫੀ ਮੰਗਣ ਲੱਗਾ। ਇੰਡੀਗੋ ਨੇ ਆਪਣੀ ਸਟੇਟਮੈਂਟ ਵਿਚ ਦੱਸਿਆ ਕਿ ਰਾਤ 12.15 ਵਜੇ ਫਲਾਈਟ ਗੁਹਾਟੀ ਪਹੁੰਚੀ, ਜਿਸ ਤੋਂ ਬਾਅਦ ਦੋਸ਼ੀ ਯਾਤਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦੱਸ ਦੇਈਏ ਕਿ ਦੋ ਮਹੀਨਿਆਂ 'ਚ ਜਿਨਸੀ ਸ਼ੋਸ਼ਣ ਦਾ ਇਹ ਚੌਥਾ ਮਾਮਲਾ ਹੈ।

ਇਹ ਵੀ ਪੜ੍ਹੋ-  ਪ੍ਰੇਮ ਸਬੰਧਾਂ ਦੇ ਸ਼ੱਕ ਨੇ ਪੱਟਿਆ ਹੱਸਦਾ-ਖੇਡਦਾ ਪਰਿਵਾਰ, ਪਤੀ ਨੇ ਬੇਰਹਿਮੀ ਨਾਲ ਕੀਤਾ ਪਤਨੀ ਦਾ ਕਤਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News