ਗ੍ਰਿਫ਼ਤਾਰ BSF ਕਮਾਂਡੈਂਟ ਨੂੰ 10 ਦਿਨਾਂ ਦੀ CBI ਹਿਰਾਸਤ ''ਚ ਭੇਜਿਆ

Thursday, Oct 20, 2022 - 04:55 PM (IST)

ਨਵੀਂ ਦਿੱਲੀ (ਬਿਊਰੋ)- ਜੰਮੂ-ਕਸ਼ਮੀਰ ਵਿਚ ਸਬ-ਇੰਸਪੈਕਟਰਾਂ ਦੀ ਭਰਤੀ ਵਿਚ ਕਥਿਤ ਬੇਨਿਯਮੀਆਂ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਸੀਮਾ ਸੁਰੱਖਿਆ ਬਲ (ਬੀ. ਐੱਸ. ਐੱਫ) ਦੇ ਇੱਕ ਮੈਡੀਕਲ ਅਫ਼ਸਰ ਨੂੰ ਇੱਥੋਂ ਦੀ ਇੱਕ ਸਥਾਨਕ ਅਦਾਲਤ ਨੇ 10 ਦਿਨਾਂ ਦੀ ਸੀ. ਬੀ. ਆਈ. ਹਿਰਾਸਤ ਵਿਚ ਭੇਜ ਦਿੱਤਾ ਹੈ। ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ) ਨੇ ਮੰਗਲਵਾਰ ਨੂੰ ਬੀ. ਐੱਸ. ਐੱਫ. ਕਮਾਂਡੈਂਟ (ਮੈਡੀਕਲ) ਕਰਨੈਲ ਸਿੰਘ ਨੂੰ ਜੰਮੂ ਅਤੇ ਕਸ਼ਮੀਰ ਸਰਵਿਸਿਜ਼ ਸਿਲੈਕਸ਼ਨ ਬੋਰਡ (ਜੇ. ਕੇ. ਐੱਸ. ਐੱਸ. ਬੀ) ਦੁਆਰਾ ਕਰਵਾਈ ਗਈ ਪੁਲਸ ਸਬ-ਇੰਸਪੈਕਟਰ ਭਰਤੀ ਪ੍ਰੀਖਿਆ ਦਾ ਪ੍ਰਸ਼ਨ ਪੱਤਰ ਆਪਣੇ ਪੁੱਤਰ ਨੂੰ ਪ੍ਰਾਪਤ ਕਰਨ ਲਈ ਟਾਊਟਾਂ ਦੀ ਮਦਦ ਲੈਣ ਲਈ ਗ੍ਰਿਫ਼ਤਾਰ ਕੀਤਾ ਗਿਆ।

ਇਹ ਖ਼ਬਰ ਪੜ੍ਹੋ - ਜੰਮੂ ਕਸ਼ਮੀਰ ਦੇ ਰਾਮਬਨ 'ਚ 5 'ਓਵਰਗ੍ਰਾਊਂਡ ਵਰਕਰਜ਼' ਨੂੰ ਹਿਰਾਸਤ 'ਚ ਲਿਆ ਗਿਆ

ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੀਫ਼ ਜੁਡੀਸ਼ੀਅਲ ਮੈਜਿਸਟਰੇਟ (ਸੀ. ਜੇ. ਐੱਮ) ਅਮਰਜੀਤ ਸਿੰਘ ਦੀ ਅਦਾਲਤ ਨੇ ਬੁੱਧਵਾਰ ਨੂੰ ਉਸ ਨੂੰ 10 ਦਿਨਾਂ ਦੀ ਹਿਰਾਸਤ ਵਿਚ ਭੇਜ ਦਿੱਤਾ ਹੈ। ਅਧਿਕਾਰੀਆਂ ਅਨੁਸਾਰ, ਜਾਂਚ ਦੌਰਾਨ ਸੀ. ਬੀ. ਆਈ. ਨੇ ਪਾਇਆ ਕਿ ਅਮਰਜੀਤ ਸਿੰਘ ਨੇ ਕਥਿਤ ਤੌਰ 'ਤੇ ਟਾਊਟਾਂ ਨਾਲ ਸਾਜ਼ਿਸ਼ ਰਚ ਕੇ ਉਨ੍ਹਾਂ ਦੇ ਜ਼ਰੀਏ ਆਪਣੇ ਪੁੱਤਰ ਲਈ ਲੀਕ ਹੋਏ ਪ੍ਰਸ਼ਨ ਪੱਤਰ ਦਾ ਪ੍ਰਬੰਧ ਕੀਤਾ ਸੀ। ਪ੍ਰੀਖਿਆ ਵਾਲੇ ਦਿਨ 27 ਮਾਰਚ ਦੀ ਸਵੇਰ ਨੂੰ ਜੰਮੂ ਦੇ ਗੰਗਿਆਲ ਸਥਿਤ ਇਕ ਘਰ 'ਚ ਕਥਿਤ ਤੌਰ 'ਤੇ ਪ੍ਰਸ਼ਨ ਪੱਤਰ ਉਸ ਨੂੰ ਮੁਹੱਈਆ ਕਰਵਾਇਆ ਗਿਆ ਸੀ। ਇਲਜ਼ਾਮ ਹੈ ਕਿ ਪ੍ਰੀਖਿਆ ਤੋਂ ਕੁਝ ਘੰਟੇ ਪਹਿਲਾਂ ਕੁਝ ਹੋਰ ਉਮੀਦਵਾਰਾਂ ਨੂੰ ਵੀ ਲੀਕ ਹੋਏ ਪ੍ਰਸ਼ਨ ਪੱਤਰ ਮਿਲ ਗਏ ਸਨ।

ਇਹ ਖ਼ਬਰ ਪੜ੍ਹੋ - ਜੰਮੂ ਕਸ਼ਮੀਰ ਸੇਵਾ ਚੋਣ ਬੋਰਡ ਘਪਲਾ : CBI ਨੇ BSF ਦੇ ਮੈਡੀਕਲ ਅਫ਼ਸਰ ਨੂੰ ਕੀਤਾ ਗ੍ਰਿਫ਼ਤਾਰ

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News