ਅਰੋਗਿਆ ਸੇਤੂ ਐਪ ਨਿਜਤਾ ਦਾ ਗੰਭੀਰ ਉਲੰਘਣ, ਡਾਟਾ ਕਿੱਥੇ ਜਾ ਰਿਹੈ ਕੁਝ ਪਤਾ ਨਹੀਂ : ਕਾਂਗਰਸ

Wednesday, May 06, 2020 - 07:12 PM (IST)

ਅਰੋਗਿਆ ਸੇਤੂ ਐਪ ਨਿਜਤਾ ਦਾ ਗੰਭੀਰ ਉਲੰਘਣ, ਡਾਟਾ ਕਿੱਥੇ ਜਾ ਰਿਹੈ ਕੁਝ ਪਤਾ ਨਹੀਂ : ਕਾਂਗਰਸ

ਨਵੀਂ ਦਿੱਲੀ (ਯੂ.ਐਨ.ਆਈ.)-ਕਾਂਗਰਸ ਨੇ ਕਿਹਾ ਹੈ ਕਿ ਅਰੋਗਿਆ ਸੇਤੂ ਐਪ ਵਿਚ ਸਾਡਾ ਡਾਟਾ ਸੁਰੱਖਿਅਤ ਨਹੀਂ ਹੈ ਅਤੇ ਇਸ ਵਿਚ ਸਾਡੀ ਨਿਜਤਾ ਦੀ ਉਲੰਘਣਾ ਹੋ ਰਹੀ ਹੈ। ਇਸ ਐਪ ਨੂੰ ਲੈ ਕੇ ਜੋ ਖੁਲਾਸਾ ਹੋਇਆ ਹੈ ਉਸ ਤੋਂ ਸਾਫ ਹੋ ਗਿਆ ਹੈ ਕਿ ਇਸ ਵਿਚ ਸਾਡੀ ਨਿੱਜਤਾ ਸੁਰੱਖਿਅਤ ਨਹੀਂ ਹੈ ਅਤੇ ਨਿੱਜਤਾ ਦੇ ਮੌਲਿਕ ਅਧਿਕਾਰਾਂ ਦਾ ਇਹ ਗੰਭੀਰ ਉਲੰਘਣਾ ਹੈ। ਇਸ ਨੂੰ ਲੈ ਕੇ ਇਕ ਹੈਕਰ ਨੇ ਦੱਸਿਆ ਕਿ ਇਸ ਵਿਚ ਸਾਡੀ ਨਿਜਤਾ ਸੁਰੱਖਿਅਤ ਹੈ ਅਤੇ ਦੇਸ਼ ਦੀ ਕੰਪਿਊਟਰ ਰਿਸਪਾਂਸ ਟੀਮ ਨੇ ਉਸ ਤੋਂ ਜੋ ਜਾਣਕਾਰੀ ਮੰਗੀ ਸੀ, ਉਸ ਨੇ ਉਨ੍ਹਾਂ ਦਾ ਜਵਾਬ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਐਪ 24 ਘੰਟੇ ਸਾਡੀਆਂ ਗਤੀਵਿਧੀਆਂ 'ਤੇ ਇਕ ਜਾਸੂਸ ਵਾਂਗ ਨਜ਼ਰ ਰੱਖਦਾ ਹੈ।

ਕਾਂਗਰਸ ਸੰਚਾਰ ਵਿਭਾਗ ਦੇ ਮੁਖੀ ਰਣਦੀਪ ਸਿੰਘ ਸੁਰਜੇਵਾਲਾ ਨੇ ਬੁੱਧਵਾਰ ਨੂੰ ਕਿਹਾ ਕਿ ਇਸ ਐਪ ਦਾ ਨਿਰਮਾਣ ਸਰਕਾਰੀ ਖੇਤਰ ਦੀ ਨਹੀਂ ਸਗੋਂ ਨਿੱਜੀ ਖੇਤਰ ਦੀ ਕੰਪਨੀ ਨੇ ਕੀਤਾ ਹੈ। ਗੋਆਈ.ਬੀਬੋ ਅਤੇ ਮੇਕ ਮਾਈ ਟ੍ਰਿਪਸ ਨੇ ਭਾਰਤ ਸਰਕਾਰ ਲਈ ਇਸ ਐਪ ਨੂੰ ਬਣਾਇਆ ਹੈ ਅਤੇ ਸਭ ਨੂੰ ਪਤਾ ਹੈ ਕਿ ਇਨ੍ਹਾਂ ਦੋਹਾਂ ਕੰਪਨੀਆਂ ਵਿਚ 40 ਫੀਸਦੀ ਮਲਕੀਅਤ ਚੀਨ ਦੀ ਹੈ। ਬੁਲਾਰੇ ਨੇ ਕਿਹਾ ਕਿ ਇਸ ਐਪ ਵਿਚ ਜੋ ਡਾਟਾ ਪਹੁੰਚ ਰਿਹਾ ਹੈ, ਉਹ ਕਿੱਥੇ ਜਾ ਰਿਹਾ ਹੈ, ਇਸ ਦੀ ਕਿਸੇ ਨੂੰ ਜਾਣਕਾਰੀ ਨਹੀਂ ਹੈ ਅਤੇ ਭਾਰਤ ਸਰਕਾਰ ਵੀ ਇਸ ਬਾਰੇ ਕੁਝ ਦੱਸਣ ਨੂੰ ਤਿਆਰ ਨਹੀਂ ਹੈ।


author

Sunny Mehra

Content Editor

Related News