ਸਾਲ 2024 ਤੱਕ ਬੁਲੇਟਪਰੂਫ਼ ਜੈਕੇਟ ਨਾਲ ਲੈੱਸ ਹੋਵੇਗੀ ਫ਼ੌਜ, ਜੈਕੇਟ ਨੂੰ ਮਿਲੀ DRDO ਮਨਜ਼ੂਰੀ

08/11/2023 6:21:37 PM

ਨਵੀਂ ਦਿੱਲੀ- ਆਈ.ਆਈ.ਟੀ. ਦਿੱਲੀ ਦੇ ਮਾਹਿਰਾਂ ਨੇ ਡੀ.ਆਰ.ਡੀ.ਓ. ਦੀ ਮੰਗ 'ਤੇ ਦੁਨੀਆ ਦੀ ਪਹਿਲੀ ਬੀ.ਆਈ.ਐੱਸ. ਲੇਵਲ 6 ਅਤੇ ਬੀ.ਆਈ.ਐੱਸ. ਲੇਵਲ 5 ਦੀ ਸਭ ਤੋਂ ਹਲਕੀ, ਮਜ਼ਬੂਤ ਮੇਡ ਇਨ ਇੰਡੀਆ 2 ਬੁਲੇਟਪਰੂਫ਼ ਜੈਕਟਾਂ ਬਣਾਉਣ 'ਚ ਸਫ਼ਲਤਾ ਹਾਸਲ ਕੀਤੀ ਹੈ। ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਨੇ ਇਸ ਜੈਕੇਟ ਦੇ ਡਿਜਾਈਨ, ਤਕਨੀਕ ਨੂੰ ਵੱਖ-ਵੱਖ ਪੱਧਰ ਦੇ ਟ੍ਰਾਇਲ ਸਫ਼ਲ ਹੋਣ ਤੋਂ ਬਾਅਦ ਮਨਜ਼ੂਰੀ ਦੇ ਦਿੱਤੀ ਹੈ। 

ਇਹ ਵੀ ਪੜ੍ਹੋ : ਗੁਜਰਾਤ 'ਚ ਵਾਪਰਿਆ ਭਿਆਨਕ ਹਾਦਸਾ, 10 ਲੋਕਾਂ ਦੀ ਹੋਈ ਦਰਦਨਾਕ ਮੌਤ

ਦੋਵੇਂ ਜੈਕੇਟਾਂ ਦਾ ਆਈ.ਆਈ.ਟੀ. ਦੀ ਲੈਬ ਤੋਂ ਬਾਅਦ ਚੰਡੀਗੜ੍ਹ ਸਥਿਤ ਡੀ.ਆਰ.ਡੀਓ. ਦੀ ਰਿਸਰਚ ਲੈਬੋਰੇਟਰੀ (ਟੀ.ਬੀ.ਆਰ.ਐੱਲ.) 'ਚ ਹਰ ਪੱਧਰ 'ਤੇ ਜਾਂਚ ਕੀਤੀ ਗਈ। ਹੁਣ ਡੀ.ਆਰ.ਡੀ.ਓ. ਅਤੇ ਆਈ.ਆਈ.ਟੀ. ਇਸ ਦੇ ਉਤਪਾਦਨ ਲਈ ਉਦਯੋਗਾਂ ਤੋਂ ਅਰਜ਼ੀ ਮੰਗਣਗੇ। ਇਸ ਤੋਂ ਬਾਅਦ ਹੀ ਇਸ ਦੀ ਕੀਮਤ ਤੈਅ ਹੋਵੇਗੀ। ਉਮੀਦ ਹੈ ਕਿ 2024 ਦੀ ਸ਼ੁਰੂਆਤ 'ਚ ਜੈਕਟਾਂ ਫ਼ੌਜ ਭਾਰਤੀ ਫ਼ੌਜ ਨੂੰ ਮਿਲ ਜਾਣਗੀਆਂ। ਦੁਨੀਆ ਭਰ 'ਚ ਜਿਹੜੀਆਂ ਬੁਲੇਟਪਰੂਫ਼ ਜੈਕੇਟਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ, ਇਸ ਜੈਕੇਟ ਦਾ ਭਾਰ ਉਨ੍ਹਾਂ ਤੋਂ ਢਾਈ ਕਿਲੋ ਘੱਟ ਹੈ। ਇਸ ਜੈਕੇਟ ਨੂੰ ਦਿੱਲੀ ਆਈ.ਆਈ.ਟੀ. ਦੇ ਪ੍ਰੋਫੈਸਰ ਨਰੇਸ਼ ਭਟਨਾਗਰ ਨੇ ਬਣਾਇਆ ਹੈ। ਪ੍ਰੋਫੈਸਰ ਨਰੇਸ਼ ਦੱਸਦੇ ਹਨ ਕਿ ਇਸ ਪ੍ਰਾਜੈਕਟ 'ਤੇ ਉਹ ਪਿਛਲੇ 15 ਸਾਲਾਂ ਤੋਂ ਕੰਮ ਕਰ ਰਹੇ ਹਨ। ਪ੍ਰੋਫੈਸਰ ਦਾ ਕਹਿਣਾ ਹੈ ਕਿ ਟੈਸਟਿੰਗ ਦੌਰਾਨ ਅਸੀਂ ਵੇਖਿਆ ਕਿ ਜੇਕਰ ਅਸੀਂ ਇਸ ਜੈਕੇਟ 'ਤੇ ਸਨਾਈਪਰ ਗਨ ਨਾਲ 8 ਗੋਲੀਆਂ ਵੀ ਚਲਾਉਂਦੇ ਹਨ ਤਾਂ ਵੀ ਜੈਕੇਟ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਰਹਿੰਦੀ ਹੈ। ਤਕਨਾਲੋਜੀ ਪੂਰੀ ਤਰ੍ਹਾਂ ਨਾਲ ਬਣ ਕੇ ਤਿਆਰ ਹੈ, ਜਲਦ ਹੀ ਇਸ ਨੂੰ ਬਣਾਉਣ ਲਈ ਐਪਲੀਕੇਸ਼ਨ ਓਪਨ ਕੀਤੀ ਜਾਵੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਇਕ ਡੇਢ ਸਾਲ 'ਚ ਇਹ ਜਵਾਨਾਂ ਤੱਕ ਪਹੁੰਚ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


DIsha

Content Editor

Related News