ਜੰਮੂ-ਕਸ਼ਮੀਰ ''ਚ ਹੁਸ਼ਿਆਰਪੁਰ ਦੇ ਜਵਾਨ ਨੇ ਖੁਦ ਨੂੰ ਮਾਰੀ ਗੋਲੀ

Saturday, Jan 18, 2020 - 01:26 PM (IST)

ਜੰਮੂ-ਕਸ਼ਮੀਰ ''ਚ ਹੁਸ਼ਿਆਰਪੁਰ ਦੇ ਜਵਾਨ ਨੇ ਖੁਦ ਨੂੰ ਮਾਰੀ ਗੋਲੀ

ਜੰਮੂ (ਭਾਸ਼ਾ)— ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲੇ ਵਿਚ ਇਕ ਕੈਂਪ 'ਚ ਫੌਜ ਦੇ ਇਕ ਜਵਾਨ ਨੇ ਆਪਣੀ ਸਰਵਿਸ ਰਾਈਫਲ ਨਾਲ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਦੇ ਹੁਸ਼ਿਆਰਪੁਰ ਦੇ ਰਹਿਣ ਵਾਲੇ ਸਿਪਾਹੀ ਪ੍ਰਿੰਸ ਕੁਮਾਰ 112 ਖੇਤਰੀ ਆਰਮੀ 'ਚ ਤਾਇਨਾਤ ਸਨ। ਸਿਪਾਹੀ ਦੀ ਉਮਰ ਕਰੀਬ 25 ਸਾਲ ਸੀ। ਸ਼ੁੱਕਰਵਾਰ ਨੂੰ ਜਦੋਂ ਉਹ ਰੇਹਬਲ ਇਲਾਕੇ 'ਚ ਚਿਨਾਰ 'ਚ ਗਾਰਡ ਦੀ ਡਿਊਟੀ 'ਤੇ ਸੀ, ਉਦੋਂ ਉਨ੍ਹਾਂ ਨੇ ਖੁਦ ਨੂੰ ਗੋਲੀ ਮਾਰ ਲਈ। 

ਅਧਿਕਾਰੀ ਨੇ ਦੱਸਿਆ ਕਿ ਸਿਪਾਹੀ ਨੇ ਇਸ ਤਰ੍ਹਾਂ ਦਾ ਕਦਮ ਕਿਉਂ ਚੁੱਕਿਆ, ਇਸ ਬਾਰੇ ਤੁਰੰਤ ਪਤਾ ਨਹੀਂ ਲੱਗ ਸਕਿਆ ਹੈ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਡਾਕਟਰੀ ਜਾਂਚ ਅਤੇ ਹੋਰ ਕਾਨੂੰਨੀ ਕਾਰਵਾਈ ਦੇ ਪੂਰਾ ਹੋਣ ਤੋਂ ਬਾਅਦ ਉਨ੍ਹਾਂ ਦੀ ਫੌਜੀ ਇਕਾਈ ਨੂੰ ਸੌਂਪ ਦਿੱਤਾ ਜਾਵੇਗੀ।


author

Tanu

Content Editor

Related News