ਓਡਿਸ਼ਾ ’ਚ ਫੌਜੀ ਨੇ ਖੁਦ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

Sunday, Mar 03, 2024 - 08:15 PM (IST)

ਓਡਿਸ਼ਾ ’ਚ ਫੌਜੀ ਨੇ ਖੁਦ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

ਕੇਂਦਰਪਾੜਾ (ਓਡਿਸ਼ਾ), (ਭਾਸ਼ਾ)- ਓਡਿਸ਼ਾ ਦੇ ਕੇਂਦਰਪਾੜਾ ਜ਼ਿਲੇ ’ਚ ਡੀ. ਆਰ. ਡੀ. ਓ. ਦੀ ਰਾਡਾਰ ਆਬਜ਼ਰਵੇਟਰੀ ਏਅਰ ਸਰਵੀਲੈਂਸ ਯੂਨਿਟ ’ਚ ਫੌਜ ਦੇ ਇਕ 35 ਸਾਲਾ ਜਵਾਨ ਨੇ ਕਥਿਤ ਤੌਰ ’ਤੇ ਆਪਣੀ ਸਰਵਿਸ ਰਾਈਫਲ ਨਾਲ ਖੁਦ ਨੂੰ ਗੋਲੀ ਮਾਰ ਲਈ। ਕਾਂਸਟੇਬਲ ਵਜੋਂ ਤਾਇਨਾਤ ਜਵਾਨ ਦੀ ਪਛਾਣ ਤਾਮਿਲਨਾਡੂ ਦੇ ਮੂਲ ਨਿਵਾਸੀ ਰਾਜ ਸ਼ੇਖਰਨ ਦੇ ਰੂਪ ’ਚ ਹੋਈ ਹੈ।

ਘਟਨਾ ਸ਼ਨੀਵਾਰ ਰਾਤ ਲੱਗਭਗ 2 ਵਜੇ ਦੀ ਹੈ, ਜਦੋਂ ਜਵਾਨ ਮਹਾਕਾਲਪਾੜਾ ਪੁਲਸ ਥਾਣੇ ਅਧੀਨ ਪੈਂਦੇ ਕਿਯਾਰਬਾਂਕਾ ਪਿੰਡ ’ਚ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.) ਦੇ ਇਕ ਕੇਂਦਰ ’ਤੇ ਤਾਇਨਾਤ ਸੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਜਵਾਨ ਖੂਨ ਨਾਲ ਲੱਥਪੱਥ ਹਾਲਤ ’ਚ ਮਿਲਿਆ ਅਤੇ ਉਸ ਨੂੰ ਤੁਰੰਤ ਨੇੜਲੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।


author

Rakesh

Content Editor

Related News