ਫੌਜ ਨੇ ਪੋਖਰਣ 'ਚ ਦਿਖਾਈ ਭਾਰਤ ਦੀ ਤਾਕਤ, ਹੋਵਿਤਜ਼ਰ ਤੋਪਾਂ ਨਾਲ ਵਰ੍ਹਾਏ ਖਾਸ ਬੰਬ
Tuesday, Dec 10, 2019 - 10:52 PM (IST)

ਨਵੀਂ ਦਿੱਲੀ — ਭਾਰਤੀ ਫੌਜ ਨੇ ਰਾਜਸਥਾਨ ਦੇ ਪੋਖਰਣ ਫਾਇਰਿੰਗ ਰੇਂਜ 'ਚ ਐੱਮ-777 ਹੋਵਿਤਜ਼ਰ ਤੋਪਾਂ ਦਾ ਪ੍ਰੀਖਣ ਕੀਤਾ ਹੈ। ਪ੍ਰੀਖਣ ਸੋਮਵਾਰ ਨੂੰ ਕੀਤਾ ਗਿਆ, ਜਿਸ ਦਾ ਵੀਡੀਓ ਫੌਜ ਨੇ ਅੱਜ ਜਾਰੀ ਕੀਤਾ। ਇਹ ਤੋਪਾਂ ਭਾਰਤ ਕੋਲ ਪਹਿਲਾਂ ਤੋਂ ਮੌਜੂਦ ਬੋਫਰਜ਼ ਤੋਪਾਂ ਤੋਂ ਕਾਫੀ ਤਾਕਤਵਰ ਹੈ। ਅਮਰੀਕਨ ਅਲਟਰਾ ਲਾਈਟ ਹੋਵਿਤਜ਼ਰ ਗਨ 155 ਐੱਮ-777 ਦੇ ਏ-2 ਐਡਵਾਂਸ ਵਰਜ਼ਨ ਦੀ ਹੈ। ਇਨ੍ਹਾਂ ਤੋਪਾਂ ਦੇ ਸ਼ਾਮਲ ਹੋਣ ਨਾਲ ਭਾਰਤੀ ਫੌਜ ਦੀ ਮਾਰੂ ਸਮਰੱਥਾ ਕਾਫੀ ਵਧ ਜਾਵੇਗੀ।
ਹੋਵਿਤਜ਼ਰ ਅਮਰੀਕੀ ਤੋਪਾਂ ਦਾ ਵੱਡਾ ਬ੍ਰੈਂਡ ਹੈ। ਅਮਰੀਕਨ ਅਲਟਰਾ ਲਾਈਟ ਹੋਵਿਤਜ਼ਰ ਗਨ 155 ਐੱਮ-777 ਦੇ ਏ-2 ਐਡਵਾਂਸਡ ਵਰਜ਼ਨ ਦੀ ਖਾਸੀਅਤ ਇਹ ਹੈ ਕਿ ਹੁਣ ਤਕ ਦੇ ਤੋਪਾਂ 'ਚ ਸਭ ਤੋਂ ਖਤਰਨਾਕ ਹੈ। ਇਹ ਹਲਕੀ ਹੋਣ ਕਾਰਨ ਚੁੱਕ ਕੇ ਜਾਂ ਫੋਲਡ ਕਰਕੇ ਕਿਤੇ ਵੀ ਲਿਜਾਈ ਜਾ ਸਕਦੀ ਹੈ।