ਫੌਜ ਨੇ ਲੱਦਾਖ ’ਚ ਬਰਫਬਾਰੀ ਕਾਰਨ ਫਸੇ 8 ਲੋਕਾਂ ਨੂੰ ਬਚਾਇਆ

Friday, Apr 23, 2021 - 04:20 PM (IST)

ਸ਼੍ਰੀਨਗਰ– ਫੌਜ ਨੇ ਭਾਰੀ ਬਰਫਬਾਰੀ ਤੋਂ ਬਾਅਦ ਲੱਦਾਖ ਖੇਤਰ ਦੇ ਖਾਰਦੁੰਗਲਾ ਇਲਾਕੇ ’ਚ ਫਲੇ 8 ਲੋਕਾਂ ਨੂੰ ਬਚਾਆ ਲਿਆ ਹੈ। ਇਕ ਰੱਖਿਆ ਬੁਲਾਰੇ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਭਾਰੀ ਬਰਫਬਾਰੀ ਕਾਰਨ ਬੁੱਧਵਾਰ ਨੂੰ ਉੱਤਰੀ ਪੁੱਲੂ-ਖਾਰਦੁੰਗਲਾ ਟਾਪ- ਦੱਖਣੀ ਪੁੱਲੂ ਮਾਰਗ ’ਤੇ ਆਵਾਜਾਈ ਬੰਦ ਹੋ ਗਈ ਅਤੇ ਕਈ ਗੱਡੀਆਂ ਉਸ ਵਿਚ ਫਸ ਗਈਆਂ। ਇਸ ਤੋਂ ਬਾਅਦ ਸਿਆਚਿਨ ਬ੍ਰਿਗੇਡ ਨੇ ਬਚਾਅ ਮੁਹਿੰਮ ਸ਼ੁਰੂ ਕੀਤੀ। 

ਬੁਲਾਰੇ ਨੇ ਕਿਹਾ ਕਿ ਪੰਜ ਕਿਲੋਮੀਟਰ ਦੇ ਖੇਤਰ ’ਚ ਤਿੰਨ ਵਾਹਨ ਫਸੇ ਹੋਏ ਸਨ ਜਦਕਿ ਇਕ ਗੱਡੀ ਪਲਟ ਗਈ ਸੀ। ਉਨ੍ਹਾਂ ਕਿਹਾ ਕਿ ਫੌਜ ਦੀਆਂ ਟੁਕੜੀਆਂ ਨੇ ਬਰਫ ਹਟਾ ਕੇ 8 ਨਾਗਰਿਕਾਂ ਨੂੰ ਬਚਾਅ ਲਿਆ। ਉਨ੍ਹਾਂ ਕਿਹਾ ਕਿ ਬਚਾਏ ਗਏ ਲੋਕਾਂ ਦੀ ਸਿਹਤ ਦੀ ਜਾਂਚ ਕੀਤੀ ਗਈ। ਉਨ੍ਹਾਂ ’ਚੋਂ ਕੁਝ ਨੇੜੇ ਦੇ ਖਾਰਦੁੰਗਲਾ ਪਿੰਡ ਦੇ ਸਨ, ਉਨ੍ਹਾਂ ਨੂੰ ਉਨ੍ਹਾਂ ਦੇ ਘਰਾਂ ਤਕ ਪਹੁੰਚਾ ਦਿੱਤਾ ਗਿਆ ਅਤੇ ਬਾਕੀ ਲੋਕਾਂ ਨੂੰ ਖਾਲਸਰ ’ਚ ਠਹਿਰਾਇਆ ਗਿਆ ਹੈ। ਬੁਲਾਰੇ ਨੇ ਕਿਹਾ ਕਿ ਖਾਰਦੁੰਗਲਾ ਟਾਪ ’ਚ ਕੁਲ 10 ਨਾਗਰਿਕਾਂ ਨੂੰ ਬਚਾਇਆ ਗਿਆ ਹੈ। 


Rakesh

Content Editor

Related News