ਫ਼ੌਜ ਵੱਲੋਂ ਚੀਨੀ ਫ਼ੌਜੀਆਂ ਦੇ ਮਰਨ ਦੀ ਜਾਣਕਾਰੀ ਨਾ ਦੇਣ ਦੇ ਫ਼ੈਸਲੇ 'ਤੇ ਕੇਂਦਰੀ ਸੂਚਨਾ ਕਮਿਸ਼ਨ ਨੇ ਲਾਈ ਮੋਹਰ

Saturday, Jul 30, 2022 - 10:32 AM (IST)

ਫ਼ੌਜ ਵੱਲੋਂ ਚੀਨੀ ਫ਼ੌਜੀਆਂ ਦੇ ਮਰਨ ਦੀ ਜਾਣਕਾਰੀ ਨਾ ਦੇਣ ਦੇ ਫ਼ੈਸਲੇ 'ਤੇ ਕੇਂਦਰੀ ਸੂਚਨਾ ਕਮਿਸ਼ਨ ਨੇ ਲਾਈ ਮੋਹਰ

ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਸੂਚਨਾ ਕਮਿਸ਼ਨ (ਸੀ. ਆਈ. ਸੀ.) ਨੇ ਵਿਵਸਥਾ ਦਿੱਤੀ ਕਿ 2 ਸਾਲ ਪਹਿਲਾਂ ਲੱਦਾਖ ਦੀ ਗਲਵਾਨ ਘਾਟੀ ਵਿਚ ਭਾਰਤੀ ਫ਼ੌਜ ਨਾਲ ਝੜਪ ਵਿਚ ਚੀਨੀ ਫ਼ੌਜੀਆਂ ਦੇ ਮਰਨ ਬਾਰੇ ਜਾਣਕਾਰੀ ਜਨਤਕ ਨਹੀਂ ਕਰਨ ਦਾ ਫੈਸਲਾ ਸਹੀ ਹੈ। ਸੂਚਨਾ ਦੇ ਅਧਿਕਾਰ (ਆਰ. ਟੀ. ਆਈ.) ਦੇ ਤਹਿਤ ਚੋਟੀ ਦੀ ਅਪੀਲ ਅਥਾਰਟੀ ਸੀ. ਆਈ. ਸੀ. ਨੇ ਨਵੇਂ ਫੈਸਲੇ ਵਿਚ ਉਸ ਅਰਜ਼ੀ ਨੂੰ ਖਾਰਜ਼ ਕਰ ਦਿੱਤਾ ਹੈ ਜਿਸ ਵਿਚ 15-16 ਜੂਨ 2020 ਦੀ ਦਰਮਿਆਨੀ ਰਾਤ ਦੇਸ਼ ਦੇ ਬਹਾਦਰ ਫ਼ੌਜੀਆਂ ਨਾਲ ਹੋਈ ਝੜਪ ਦੌਰਾਨ ਚੀਨੀ ਫੌਜੀਆਂ ਦੇ ਮਰਨ ਵਾਲਿਆਂ (ਜੇਕਰ ਹੋਏ ਹਨ ਤਾਂ) ਦੀ ਜਾਣਕਾਰੀ ਦੇਣ ਦੀ ਅਪੀਲ ਕੀਤੀ ਗਈ ਸੀ। ਆਰ. ਟੀ. ਆਈ. ਬਿਨੈਕਾਰ ਅਖੰਡ ਨੇ ਲੱਦਾਖ ਦੀ ਗਲਵਾਨ ਨਦੀ ਘਾਟੀ ਵਿਚ ਅਸਲ ਕੰਟਰੋਲ ਰੇਖਾ (ਐੱਲ. ਏ. ਸੀ.) ’ਤੇ ਹੋਈ ਝੜਪ ਦੌਰਾਨ ਭਾਰਤੀ ਫੋਰਸਾਂ ਸ਼ਹੀਦਾਂ, ਪੀੜਤਾਂ ਦੇ ਮੁੜਵਸੇਵੇਂ ਅਤੇ ਉਨ੍ਹਾਂ ਨੂੰ ਦਿੱਤੀ ਗਈ ਮੁਆਵਜ਼ੇ ਦੀ ਰਕਮ ਦੀ ਵੀ ਜਾਣਕਾਰੀ ਮੰਗੀ ਸੀ।

ਇਹ ਵੀ ਪੜ੍ਹੋ : ਲਗਾਤਾਰ ਵਾਪਰ ਰਹੇ ਹਾਦਸਿਆਂ ਦੇ ਮੱਦੇਨਜ਼ਰ ਮਿਗ-21 ਨੂੰ ਲੈ ਕੇ ਹਵਾਈ ਫ਼ੌਜ ਨੇ ਲਿਆ ਵੱਡਾ ਫ਼ੈਸਲਾ

ਇਸ ਦੇ ਨਾਲ ਹੀ ਆਰ. ਟੀ. ਆਈ. ਬਿਨੈਕਾਰ ਨੇ ਫੌਜ ਤੋਂ ਜਾਣਨਾ ਚਾਹਿਆ ਸੀ ਕਿ ਕੀ ਗਲਵਾਨ ਨਦੀ ਘਾਟੀ ਵਿਚ ਝੜਪ ਤੋਂ ਬਾਅਦ ਤੋਂ ਭਾਰਤੀ ਫੌਜੀ ਲਾਪਤਾ ਹਨ ਅਤੇ ਉਨ੍ਹਾਂ ਨੂੰ ਛੁਡਾਉਣ ਦੀ ਯੋਜਨਾ ਕੀ ਹੈ। ਫੌਜ ਨੇ ਇਹ ਕਹਿੰਦੇ ਹੋਏ ਜਾਣਕਾਰੀ ਦੇਣ ਤੋਂ ਨਾਂਹ ਕਰ ਦਿੱਤੀ ਸੀ ਅਤੇ ਇਹ ਤੀਸਰੇ ਪੱਖ ਨਾਲ ਜੁੜੀ ਜਾਣਕਾਰੀ ਹੈ ਅਤੇ ਆਰ. ਟੀ. ਆਈ. ਕਾਨੂੰਨ ਦੀ ਧਾਰਾ -8(1) (ਆਈ) ਦੇ ਤਹਿਤ ਇਸ ਨੂੰ ਸਾਂਝਾ ਨਹੀਂ ਕੀਤਾ ਜਾ ਸਕਦਾ। ਸੂਚਨਾ ਕਮਿਸ਼ਨਰ ਵਨਰਾਜ ਐੱਨ. ਸਰਨਾ ਨੇ ਕਿਹਾ ਕਿ ਇਹ ਰੇਖਾਬੱਧ ਕੀਤਾ ਗਿਆ ਕਿ ਉਚਿਤ ਜਵਾਬ ਬਿਨੈਕਾਰ ਨੂੰ ਦਿੱਤਾ ਗਿਆ, ਜਦਕਿ ਇਹ ਸਹੀ ਕਿਹਾ ਗਿਆ ਹੈ ਕਿ ਸੂਚਨਾ ਤੀਸਰੇ ਪੱਖ ਨਾਲ ਸਬੰਧਤ ਹੈ ਇਸ ਲਈ ਸਬੰਧਤ ਸੂਚਨਾ ਆਰ. ਟੀ. ਆਈ. ਕਾਨੂੰਨ ਦੀ ਧਾਰਾ 8(1) (ਆਈ) ਦੇ ਤਹਿਤ ਨਹੀਂ ਦਿੱਤੀ ਜਾ ਸਕਦੀ।

ਇਹ ਵੀ ਪੜ੍ਹੋ : ਹਵਾਈ ਫ਼ੌਜ ਨੇ ਮਿਗ-21 ਹਾਦਸੇ 'ਚ ਜਾਨ ਗੁਆਉਣ ਵਾਲੇ ਪਾਇਲਟਾਂ ਦੇ ਨਾਮ ਕੀਤੇ ਜਾਰੀ


author

DIsha

Content Editor

Related News