ਚੀਨ ਨਾਲ ਤਣਾਅ: ਲੱਦਾਖ 'ਚ ਭਾਰਤੀ ਫ਼ੌਜੀਆਂ ਨੂੰ ਠੰਡ ਨਾਲ ਲੜਨ ਲਈ ਮਿਲ ਗਿਆ 'ਕਵਚ'

Wednesday, Nov 18, 2020 - 05:59 PM (IST)

ਲੱਦਾਖ— ਚੀਨ ਨਾਲ ਪੂਰਬੀ ਲੱਦਾਖ 'ਚ ਪਿਛਲੇ 6 ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਚੱਲੇ ਆ ਰਹੇ ਤਣਾਅ ਦੇ ਲੰਬਾ ਖਿੱਚਣ ਦੇ ਆਸਾਰ ਨੂੰ ਵੇਖਦਿਆਂ ਫ਼ੌਜ ਨੇ ਹੱਡ ਜਮ੍ਹਾਂ ਦੇਣ ਵਾਲੇ ਬਰਫ਼ੀਲੇ ਖੇਤਰਾਂ ਵਿਚ ਤਾਇਨਾਤ ਜਵਾਨਾਂ ਦੇ ਰਹਿਣ ਲਈ ਸਾਰੇ ਜ਼ਰੂਰੀ ਅਤਿਆਧੁਨਿਕ ਸਹੂਲਤਾਂ ਨਾਲ ਲੈੱਸ ਵਿਸ਼ੇਸ਼ ਸ਼ੈਲਟਰ ਅਤੇ ਸਮਾਰਟ ਟੈਂਟ ਬਣਾਏ ਹਨ। ਇਨ੍ਹਾਂ ਸ਼ੈਲਟਰਾਂ ਵਿਚ ਸਰਦੀਆਂ ਦੇ ਹਲਾਤਾਂ ਨੂੰ ਵੇਖਦਿਆਂ ਬਿਜਲੀ, ਪਾਣੀ, ਖ਼ਾਸ ਤਰ੍ਹਾਂ ਦੇ ਹੀਟਰਾਂ, ਸਿਹਤ ਜ਼ਰੂਰਤਾਂ ਅਤੇ ਸਾਫ-ਸਫਾਈ 'ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਮੋਹਰੀ ਮੋਰਚਿਆਂ 'ਤੇ ਤਾਇਨਾਤ ਜਵਾਨਾਂ ਲਈ ਖ਼ਾਸ ਤਰ੍ਹਾਂ ਦੇ ਗਰਮ ਟੈਂਟਾਂ ਦਾ ਇੰਤਜ਼ਾਮ ਕੀਤਾ ਗਿਆ ਹੈ। 

PunjabKesari
ਫ਼ੌਜ ਦੇ ਸੂਤਰਾਂ ਨੇ ਦੱਸਿਆ ਕਿ ਲੱਦਾਖ ਦੇ ਵਧੇਰੇ ਉੱਚੇ ਪਹਾੜੀ ਖੇਤਰਾਂ ਵਿਚ ਨਵੰਬਰ ਤੋਂ ਬਾਅਦ 40 ਫੁੱਟ ਤੱਕ ਬਰਫ਼ ਡਿੱਗਦੀ ਹੈ। ਬਰਫ਼ੀਲੀਆਂ ਹਵਾਵਾਂ ਚੱਲਣ ਨਾਲ ਉੱਥੇ ਤਾਪਮਾਨ 0 ਤੋਂ 30 ਡਿਗਰੀ ਤੱਕ ਘੱਟ ਹੋ ਜਾਂਦਾ ਹੈ। ਕਈ ਵਾਰ ਬਰਫ਼ਬਾਰੀ ਕਾਰਨ ਰਸਤੇ ਵੀ ਬੰਦ ਹੋ ਜਾਂਦੇ ਹਨ। ਇਨ੍ਹਾਂ ਸਾਰਿਆਂ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਫ਼ੌਜ ਨੇ ਉੱਥੇ ਤਾਇਨਾਤ ਜਵਾਨਾਂ ਲਈ ਖ਼ਾਸ ਤਿਆਰੀ ਕੀਤੀ ਹੈ ਅਤੇ ਉਨ੍ਹਾਂ ਦੇ ਉੱਥੇ ਰਹਿਣ ਦੇ ਚੰਗੇ ਇੰਤਜ਼ਾਮ ਦੇ ਨਾਲ-ਨਾਲ ਉਨ੍ਹਾਂ ਲਈ ਸਾਰੀਆਂ ਸਹੂਲਤਾਂ ਉਪਲੱਬਧ ਕਰਵਾਈਆਂ ਹਨ। ਫ਼ੌਜ ਨੇ ਉੱਥੇ ਤਾਇਨਾਤ ਜਾਂਬਾਜਾਂ ਲਈ ਪਹਿਲਾਂ ਤੋਂ ਮੌਜੂਦ ਸਮਾਰਟ ਕੈਂਪਾਂ ਤੋਂ ਇਲਾਵਾ ਖ਼ਾਸ ਸ਼ੈਲਟਰ ਬਣਾਏ ਹਨ, ਜਿਨ੍ਹਾਂ 'ਚ ਸਾਰੀਆਂ ਸਹੂਲਤਾਂ ਮੌਜੂਦ ਹਨ। 

PunjabKesari

ਦੱਸ ਦੇਈਏ ਕਿ ਭਾਰਤ ਅਤੇ ਚੀਨ ਦੇ ਫ਼ੌਜੀ ਕਮਾਂਡਰਾਂ ਦੀ 8 ਦੌਰ ਦੀ ਗੱਲਬਾਤ ਤੋਂ ਬਾਅਦ ਵੀ ਗਤੀਰੋਧ ਖਤਮ ਹੋਣ ਦੇ ਠੋਸ ਸੰਕੇਤ ਨਹੀਂ ਮਿਲੇ ਹਨ, ਜਿਸ ਨਾਲ ਤਣਾਅ ਦੇ ਲੰਬਾ ਖਿੱਚਣ ਦੇ ਆਸਾਰ ਹਨ। ਇਸ ਨੂੰ ਵੇਖਦਿਆਂ ਫ਼ੌਜ ਨੇ ਸਰਦੀਆਂ ਵਿਚ ਜਵਾਨਾਂ ਨੂੰ ਪੇਸ਼ ਆਉਣ ਵਾਲੀਆਂ ਤਮਾਮ ਮੁਸ਼ਕਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਾਰੇ ਜ਼ਰੂਰੀ ਕਦਮ ਚੁੱਕੇ ਹਨ।

PunjabKesari

ਦਹਾਕਿਆਂ ਬਾਅਦ ਇਹ ਪਹਿਲਾ ਮੌਕਾ ਹੈ, ਜਦੋਂ ਦੋਹਾਂ ਦੇਸ਼ਾਂ ਦੀ ਫ਼ੌਜ ਨੇ ਇਸ ਖੇਤਰ ਵਿਚ ਆਪਣੀ ਭੀੜ ਇਸ ਹੱਦ ਤੱਕ ਵਧਾਈ ਹੈ। ਦੋਹਾਂ ਸੈਨਾਵਾਂ ਨੇ 50-50 ਹਜ਼ਾਰ ਤੋਂ ਵੀ ਵਧੇਰੇ ਫ਼ੌਜੀ ਇਨ੍ਹਾਂ ਖੇਤਰਾਂ ਵਿਚ ਤਾਇਨਾਤ ਕੀਤੇ ਹਨ। ਇਸ ਤੋਂ ਇਲਾਵਾ ਦੋਹਾਂ ਨੇ ਹਰ ਤਰ੍ਹਾਂ ਦੇ ਫ਼ੌਜੀ ਸਾਜੋ-ਸਾਮਾਨ, ਵਾਹਨ ਅਤੇ ਹਥਿਆਰਾਂ ਨੂੰ ਵੀ ਇਕੱਠਾ ਕੀਤਾ ਹੋਇਆ ਹੈ।


Tanu

Content Editor

Related News