ਆਰਮੀ ਹਸਪਤਾਲ ਨੇ 18 ਮਹੀਨਿਆਂ ''ਚ ਰਚਿਆ ਇਤਿਹਾਸ, ਮਰੀਜ਼ਾਂ ਦੇ ਕੀਤੇ 50 ਟਰਾਂਸਪਲਾਂਟ ਆਪ੍ਰੇਸ਼ਨ

Wednesday, Oct 04, 2023 - 04:30 PM (IST)

ਆਰਮੀ ਹਸਪਤਾਲ ਨੇ 18 ਮਹੀਨਿਆਂ ''ਚ ਰਚਿਆ ਇਤਿਹਾਸ, ਮਰੀਜ਼ਾਂ ਦੇ ਕੀਤੇ 50 ਟਰਾਂਸਪਲਾਂਟ ਆਪ੍ਰੇਸ਼ਨ

ਜੈਤੋ/ਨਵੀਂ ਦਿੱਲੀ (ਰਘੁਨੰਦਨ ਪਰਾਸ਼ਰ)-  ਰੱਖਿਆ ਮੰਤਰਾਲਾ ਨੇ ਬੁੱਧਵਾਰ ਨੂੰ ਕਿਹਾ ਕਿ ਦਿੱਲੀ ਕੈਂਟ ਸਥਿਤ ਆਰਮੀ ਹਸਪਤਾਲ ਦੇ ਕੰਨ, ਨੱਕ ਅਤੇ ਗਲ਼ ਵਿਭਾਗ ਨੇ ਪਿਛਲੇ 18 ਮਹੀਨਿਆਂ ਵਿਚ ਮਰੀਜ਼ਾਂ ਦੇ ਦੋਹਾਂ ਕੰਨਾਂ ਵਿਚ ਇਕੋਂ ਸਮੇਂ ਕਾਕਲੀਅਰ ਟਰਾਂਸਪਲਾਂਟ ਦੇ 50 ਆਪ੍ਰੇਸ਼ਨ ਕੀਤੇ ਹਨ। ਉਹ ਇੰਨੇ ਸਫ਼ਲ ਟਰਾਂਸਪਲਾਂਟ ਆਪ੍ਰੇਸ਼ਨ ਕਰਨ ਵਾਲਾ ਦੇਸ਼ ਦਾ ਇਕੋ-ਇਕ ਸਰਕਾਰੀ ਹਸਪਤਾਲ ਬਣ ਗਿਆ ਹੈ।

ਇਹ ਵੀ ਪੜ੍ਹੋ- SYL 'ਤੇ ਸਖ਼ਤ ਸੁਪਰੀਮ ਕੋਰਟ, ਕਿਹਾ-ਸਿਆਸਤ ਨਾ ਕਰੇ ਪੰਜਾਬ; ਕੇਂਦਰ ਤੋਂ ਮੰਗੀ ਰਿਪੋਰਟ

ਕਾਕਲੀਅਰ ਟਰਾਂਸਪਲਾਂਟ ਇਕ ਅਤਿ-ਆਧੁਨਿਕ ਮੈਡੀਕਲ ਯੰਤਰ ਹੈ, ਜੋ ਨਾ ਸਿਰਫ ਸੁਣਨ ਵਿਚ ਕਮਜ਼ੋਰ ਮਰੀਜ਼ਾਂ ਨੂੰ ਸੁਣਨ 'ਚ ਮਦਦ ਕਰਦਾ ਹੈ, ਸਗੋਂ ਇਰ ਉਨ੍ਹਾਂ ਨੂੰ ਮੁੱਖ ਧਾਰਾ 'ਚ ਸ਼ਾਮਲ ਹੋਣ ਦੇ ਯੋਗ ਬਣਾਉਂਦਾ ਹੈ। ਇਸ ਟਰਾਂਸਪਲਾਂਟ ਦੀ ਲਾਗਤ ਹਮੇਸ਼ਾ ਚਿੰਤਾ ਦਾ ਵਿਸ਼ਾ ਰਹੀ ਹੈ, ਇਸ ਦੀ ਪਹੁੰਚ ਨੂੰ ਸੀਮਤ ਕਰਦੀ ਹੈ। ਜ਼ਿਆਦਾਤਰ ਸਰਕਾਰੀ ਫੰਡ ਵਾਲੇ ਪ੍ਰੋਗਰਾਮਾਂ 'ਚ ਬੱਚਿਆਂ ਨੂੰ ਸਿਰਫ਼ ਇਕ ਕਾਕਲੀਅਰ ਟਰਾਂਸਪਲਾਂਟ ਦਿੱਤਾ ਜਾਂਦਾ ਹੈ। ਹਾਲਾਂਕਿ ਦੋਵਾਂ ਕੰਨਾਂ 'ਚ ਸੁਣਨ ਦੇ ਫਾਇਦੇ ਇਸ ਦੀ ਲਾਗਤ ਤੋਂ ਵੱਧ ਹਨ ਅਤੇ ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਜ਼ ਨੇ ਤੁਰੰਤ ਇਸ ਗੱਲ ਨੂੰ ਮਹਿਸੂਸ ਕੀਤਾ। 

ਇਹ ਵੀ ਪੜ੍ਹੋ-  ਹਿਮਾਚਲ ਪ੍ਰਦੇਸ਼ 'ਚ ਸਰਕਾਰੀ ਇਮਾਰਤ 'ਤੇ ਲਿਖੇ ਮਿਲੇ 'ਖਾਲਿਸਤਾਨ ਜ਼ਿੰਦਾਬਾਦ' ਦੇ ਨਾਅਰੇ

 

ਮਾਰਚ 2022 'ਚ ਹਥਿਆਰਬੰਦ ਬਲਾਂ 'ਚ ਸੁਣਨ ਤੋਂ ਅਸਮਰੱਥ ਮਰੀਜ਼ਾਂ ਲਈ ਕਾਕਲੀਅਰ ਟਰਾਂਸਪਲਾਂਟ ਦੀ ਨੀਤੀ 'ਚ ਸੋਧ ਕੀਤਾ ਗਿਆ ਅਤੇ ਦੋਹਾਂ ਕੰਨਾਂ 'ਚ ਇਕੋ ਸਮੇਂ ਟਰਾਂਸਪਲਾਂਟੇਸ਼ਨ ਨੂੰ ਸ਼ਾਮਲ ਕੀਤਾ ਗਿਆ। ਮੈਡੀਕਲ ਮਿਆਰਾਂ ਨੂੰ ਵਿਕਸਿਤ ਦੇਸ਼ਾਂ ਦੇ ਬਰਾਬਰ ਲਿਆਉਣ ਲਈ ਇਹ ਦੇਸ਼ ਦੀ ਪਹਿਲੀ ਨੀਤੀ ਸੀ। ਡੀ. ਜੀ. ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਜ਼ ਲੈਫਟੀਨੈਂਟ ਜਨਰਲ ਦਲਜੀਤ ਸਿੰਘ ਅਤੇ ਡੀ.ਜੀ.ਐਮ.ਐਸ. (ਫੌਜ) ਲੈਫਟੀਨੈਂਟ ਜਨਰਲ ਅਰਿੰਦਮ ਚੈਟਰਜੀ ਨੇ ਇਸ ਲਈ ਆਰਮੀ ਹਸਪਤਾਲ ਨੂੰ ਵਧਾਈ ਦਿੱਤੀ ਹੈ ਅਤੇ ਸੰਸਥਾ ਨੂੰ ਹੋਰ ਸਨਮਾਨ ਪ੍ਰਾਪਤ ਕਰਨ ਦੀ ਕਾਮਨਾ ਕੀਤੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News