ਉੱਤਰੀ ਕਸ਼ਮੀਰ ''ਚ ਫਿਰ ਤੋਂ ਪੈਰ ਫੈਲਾਉਣ ਦੀ ਕੋਸ਼ਿਸ਼ ''ਚ ਹੈ ਹਿਜ਼ਬੁਲ ਮੁਜਾਹੀਦੀਨ : ਫੌਜ

09/05/2020 6:05:01 PM

ਸ਼੍ਰੀਨਗਰ- ਫੌਜ ਨੇ ਸ਼ਨੀਵਾਰ ਨੂੰ ਕਿਹਾ ਕਿ ਹਿਜ਼ਬੁਲ ਮੁਜਾਹੀਦੀਨ ਉੱਤਰੀ ਕਸ਼ਮੀਰ 'ਚ ਫਿਰ ਤੋਂ ਪੈਰ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਕ ਦਿਨ ਪਹਿਲਾਂ ਹੀ ਬਾਰਾਮੂਲਾ ਜ਼ਿਲ੍ਹੇ 'ਚ ਸੁਰੱਖਿਆ ਦਸਤਿਆਂ ਨੇ ਮੁਕਾਬਲੇ 'ਚ ਅੱਤਵਾਦੀ ਸੰਗਠਨ ਦੇ ਤਿੰਨ ਅੱਤਵਾਦੀਆਂ ਨੂੰ ਮਾਰ ਸੁੱਟਿਆ ਸੀ। ਪੁਲਸ ਡਿਪਟੀ ਇੰਸਪੈਕਟਰ ਜਨਰਲ (ਉੱਤਰੀ ਕਸ਼ਮੀਰ ਰੇਂਜ) ਮੁਹੰਮਦ ਸੁਲੇਮਾਨ ਚੌਧਰੀ ਨੇ ਫੌਜ ਦੀ ਰਾਸ਼ਟਰੀ ਰਾਈਫਲਜ਼ ਦੇ ਕਮਾਂਡਰ ਸੈਕਟਰ-10 ਬ੍ਰਿਗੇਡੀਅਰ ਐੱਨ.ਕੇ. ਮਿਸ਼ਰਾ ਨਾਲ ਸੰਯੁਕਤ ਤੌਰ 'ਤੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਕਿਹਾ ਕਿ ਲੰਬੇ ਸਮੇਂ ਬਾਅਦ ਉੱਤਰੀ ਕਸ਼ਮੀਰ 'ਚ ਹਿਜ਼ਬੁਲ ਮੁਜਾਹੀਦੀਨ ਦੇ ਅੱਤਵਾਦੀ ਮਾਰੇ ਗਏ। ਹਾਲੀਆ ਸਾਲਾਂ 'ਚ ਸਿਰਫ਼ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਮਾਰੇ ਗਏ ਹਨ। ਫੌਜ ਅਧਿਕਾਰੀ ਨੇ ਦੱਸਿਆ,''ਉੱਤਰੀ ਕਸ਼ਮੀਰ 'ਚ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹੀਦੀਨ ਦੀ ਗਤੀਵਿਧੀ ਬਹੁਤ ਘੱਟ ਹੈ। ਅਜਿਹਾ ਲੱਗਦਾ ਹੈ ਕਿ ਹਿਜ਼ਬੁਲ ਫਿਰ ਤੋਂ ਉੱਤਰੀ ਕਸ਼ਮੀਰ 'ਚ ਪੈਰ ਫੈਲਾਉਣ ਦੀ ਫਿਰਾਕ 'ਚ ਹੈ।''

ਹਾਲਾਂਕਿ, ਉਨ੍ਹਾਂ ਨੇ ਕਿਹਾ ਕਿ ਸੁਰੱਖਿਆ ਦਸਤੇ ਸਰਗਰਮ ਹਨ ਅਤੇ ਉੱਤਰੀ ਕਸ਼ਮੀਰ 'ਚ ਫਿਰ ਤੋਂ ਪੈਰ ਫੈਲਾਉਣ ਦੇ ਅੱਤਵਾਦੀ ਸੰਗਠਨ ਦੀ ਯੋਜਨਾ ਨੂੰ ਨਾਕਾਮ ਕਰਨ ਲਈ ਤਿਆਰ ਹੈ। ਬ੍ਰਿਗੇਡੀਅਰ ਮਿਸ਼ਰਾ ਨੇ ਕਿਹਾ,''ਜੇਕਰ ਅੱਤਵਾਦੀਆਂ 'ਚੋਂ ਕੋਈ ਮੁੱਖ ਧਾਰਾ 'ਚ ਆਉਣ ਚਾਹੁੰਦਾ ਹੈ ਤਾਂ ਹਮੇਸ਼ਾ ਉਨ੍ਹਾਂ ਦਾ ਸਵਾਗਤ ਕੀਤਾ ਜਾਵੇਗਾ ਪਰ ਕੋਈ ਅੱਤਵਾਦੀ ਬਣਨਾ ਚਾਹੁੰਦਾ ਹੈ ਤਾਂ ਉਸ ਨੂੰ ਕੋਈ ਮੌਕਾ ਨਹੀਂ ਮਿਲੇਗਾ।'' ਉੱਤਰੀ ਕਸ਼ਮੀਰ ਰੇਂਜ ਦੇ ਡੀ.ਆਈ.ਜੀ. ਨੇ ਕਿਹਾ ਕਿ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਪਟਨ ਦੇ ਯੇਦੀਪੁਰਾ ਇਲਾਕੇ 'ਚ ਸ਼ੁੱਕਰਵਾਰ ਨੂੰ ਮਾਰ ਸੁੱਟੇ ਗਏ ਤਿੰਨ ਅੱਤਵਾਦੀ ਹਿਜ਼ਬੁਲ ਮੁਜਾਹੀਦੀਨ ਨਾਲ ਜੁੜੇ ਸਨ। 

ਉਨ੍ਹਾਂ ਨੇ ਕਿਹਾ,''ਮਾਰੇ ਗਏ 2 ਅੱਤਵਾਦੀ ਸਥਾਨਕ ਸਨ ਅਤੇ ਉਨ੍ਹਾਂ ਦੀ ਪਛਾਣ ਰਾਵਤਪੁਰਾ, ਡੇਲਿਨਾ ਦੇ ਸ਼ਫਾਕਤ ਅਲੀ ਖਾਨ ਅਤੇ ਬਾਰਾਮੁਲਾ ਦੇ ਹੰਨਾਨ ਬਿਲਾਲ ਸੋਫੀ ਦੇ ਤੌਰ 'ਤੇ ਹੋਈ। ਤੀਜੇ ਅੱਤਵਾਦੀ ਦੀ ਪਛਾਣ ਨਹੀਂ ਹੋ ਸਕੀ ਹੈ।'' ਚੌਧਰੀ ਨੇ ਕਿਹਾ ਕਿ ਮੁਕਾਬਲੇ ਸਥਾਨ ਤੋਂ 2 ਏ.ਕੇ.-47 ਰਾਈਫਲ, ਚਾਰ ਮੈਗਜ਼ੀਨ, ਇਕ ਪਿਸਤੌਲ ਅਤੇ ਪਿਸਤੌਲ ਦੀਆਂ 2 ਮੈਗਜ਼ੀਨ ਨਾਲ ਹੋਰ ਸਮੱਗਰੀ ਬਰਾਮਦ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਅੱਤਵਾਦੀ ਇਕ ਮਕਾਨ 'ਚ ਲੁਕੇ ਹੋਏ ਸਨ ਅਤੇ ਬੱਚਿਆਂ ਸਮੇਤ 12 ਨਾਗਰਿਕਾਂ ਨੂੰ ਬੰਧਕ ਬਣਾ ਲਿਆ ਸੀ। ਇਸ ਲਈ ਸੋਚ-ਸਮਝ ਕੇ ਮੁਹਿੰਮ ਚਲਾਈ ਗਈ, ਕਿਉਂਕਿ ਪਹਿਲੀ ਪਹਿਲ ਨਾਗਰਿਕਾਂ ਨੂੰ ਸੁਰੱਖਿਅਤ ਕੱਢਣਾ ਸੀ। ਫੌਜ ਦੇ ਇਕ ਮੇਜਰ ਅਤੇ ਜੰਮੂ-ਕਸ਼ਮੀਰ ਪੁਲਸ ਦੇ 2 ਵਿਸ਼ੇਸ਼ ਪੁਲਸ ਅਧਿਕਾਰੀ (ਐੱਸ.ਪੀ.ਓ.) ਜ਼ਖਮੀ ਹੋ ਗਏ ਪਰ ਉਸ ਦੀ ਹਾਲਤ ਸਥਿਰ ਹੈ।


DIsha

Content Editor

Related News