ਸ਼ਹਾਦਤ ਨੂੰ ਸਲਾਮ, ਖੂਨ ਨਾਲ ਲੱਥਪਥ ਸ਼ਿਵਰਾਮ ਨੇ ਅੱਤਵਾਦੀਆਂ ਨੂੰ ਕੀਤਾ ਸੀ ਢੇਰ

Thursday, Jan 16, 2020 - 02:03 PM (IST)

ਸ਼ਹਾਦਤ ਨੂੰ ਸਲਾਮ, ਖੂਨ ਨਾਲ ਲੱਥਪਥ ਸ਼ਿਵਰਾਮ ਨੇ ਅੱਤਵਾਦੀਆਂ ਨੂੰ ਕੀਤਾ ਸੀ ਢੇਰ

ਨਵੀਂ ਦਿੱਲੀ— ਦੇਸ਼ ਲਈ ਕੁਰਬਾਨ ਹੋਣ ਵਾਲੇ ਫੌਜੀ ਵੀਰਾਂ ਦੀ ਸ਼ਹਾਦਤ ਨੂੰ ਅਸੀਂ ਕੋਟਿ-ਕੋਟਿ ਪ੍ਰਣਾਮ ਹੈ। ਫੌਜ ਦਿਵਸ ਦੇ ਮੌਕੇ 'ਤੇ ਕੱਲ ਭਾਵ ਬੁੱਧਵਾਰ ਨੂੰ ਦਿੱਲੀ ਹੈੱਡਕੁਆਰਟਰ 'ਚ ਦੇਸ਼ ਦੇ ਫੌਜੀਆਂ-ਅਧਿਕਾਰੀਆਂ ਨੂੰ ਉਨ੍ਹਾਂ ਦੇ ਸਾਹਸ ਲਈ ਸਨਮਾਨਤ ਕੀਤਾ ਗਿਆ। ਫੌਜ ਮੁਖੀ ਮਨੋਜ ਮੁਕੁੰਦ ਨਰਵਾਨੇ ਨੇ ਬਹਾਦਰ ਫੌਜੀਆਂ ਨੂੰ ਸਨਮਾਨਤ ਕੀਤਾ। ਇਸ ਦੌਰਾਨ ਕਈ ਪਲ ਬੇਹੱਦ ਭਾਵੁਕ ਕਰ ਦੇਣ ਵਾਲੇ ਸਨ। ਸਮਾਰੋਹ ਵਿਚ ਸ਼ਹੀਦ ਫੌਜੀ ਵੀਰਾਂ ਦੇ ਪਰਿਵਾਰਾਂ ਨੇ ਵੀ ਹਿੱਸਾ ਲਿਆ। ਨਰਵਾਨੇ ਨੇ ਫੌਜ ਦਿਵਸ 'ਤੇ ਸਾਰੇ ਫੌਜੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਇੱਥੇ ਦੱਸ ਦੇਈਏ ਕਿ 15 ਜਨਵਰੀ 1949 ਨੂੰ ਜਨਰਲ ਕੇ. ਐੱਮ. ਕਰੀਯੱਪਾ ਭਾਰਤੀ ਫੌਜ ਦੇ ਕਮਾਂਡਰ-ਇਨ-ਚੀਫ ਬਣੇ ਸਨ, ਉਦੋਂ ਤੋਂ ਹੀ ਫੌਜ ਦਿਵਸ ਮਨਾਇਆ ਜਾ ਰਿਹਾ ਹੈ। 

ਸਮਾਰੋਹ ਮੌਕੇ ਦੇਸ਼ ਲਈ ਕੁਰਬਾਨ ਹੋਣ ਵਾਲੇ ਫੌਜੀ ਵੀਰਾਂ ਨੂੰ ਮਰਨ ਉਪਰੰਤ ਵੀਰਤਾ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। ਇਨ੍ਹਾਂ 'ਚੋਂ ਸ਼ਿਵਰਾਮ ਅਜਿਹੇ ਫੌਜੀ ਵੀਰ ਸਨ, ਜਿਨ੍ਹਾਂ ਨੇ 17 ਫਰਵਰੀ ਨੂੰ ਸਰਚ ਆਪਰੇਸ਼ਨ ਦੌਰਾਨ ਐਨਕਾਊਂਟਰ ਵਿਚ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਬਿਲਾਲ ਅਹਿਮਦ ਨਾਇਕ ਨੂੰ ਢੇਰ ਕਰ ਦਿੱਤਾ ਸੀ। ਸ਼ਿਵਰਾਮ ਸਰਚ ਐਨਕਾਊਂਟਰ ਦੌਰਾਨ ਖੂਨ ਨਾਲ ਲੱਥਪਥ ਸਨ ਪਰ ਫਿਰ ਵੀ ਉਹ ਲੜਦੇ ਰਹੇ। ਦੋ ਹੋਰ ਅੱਤਵਾਦੀ ਮਾਰੇ ਅਤੇ ਪੁਲਵਾਮਾ ਹਮਲੇ ਦਾ ਮਾਸਟਰਮਾਈਂਡ ਕਾਮਰਾਨ ਉਰਫ ਰਾਸ਼ਿਦ ਗਾਜ਼ੀ ਵੀ ਮਾਰਿਆ। 

ਸ਼ਿਵਰਾਮ ਤੋਂ ਇਲਾਵਾ ਮੇਜਰ ਚਿੱਤਰੇਸ਼ ਬਿਸ਼ਟ ਨੇ 16 ਫਰਵਰੀ 2019 ਨੂੰ ਐੱਲ. ਓ. ਸੀ. 'ਤੇ ਦੁਸ਼ਮਣ ਵਲੋਂ ਲਾਈ ਗਈ ਆਈ. ਈ. ਡੀ. ਨੂੰ ਨਕਾਰਾ ਕੀਤਾ ਸੀ। ਦੂਜੇ ਬੰਬ ਨੂੰ ਨਸ਼ਟ ਕਰਦੇ ਸਮੇਂ ਧਮਾਕਾ ਹੋ ਗਿਆ ਅਤੇ ਉਹ ਸ਼ਹੀਦ ਹੋ ਗਏ। ਮਹਿਜ 19 ਦਿਨ ਬਾਅਦ ਉਨ੍ਹਾਂ ਦਾ ਵਿਆਹ ਹੋਣ ਵਾਲਾ ਸੀ। ਉਨ੍ਹਾਂ ਨੇ ਆਪਣੀ ਮਾਂ ਨਾਲ ਵਾਅਦਾ ਕੀਤਾ ਸੀ ਕਿ ਛੇਤੀ ਘਰ ਪਰਤਾਂਗਾ ਅਤੇ ਕਿਹਾ ਕਿ ਨਵੀਂ ਸਾੜੀ ਲੈ ਕੇ ਆਵਾਂਗਾ, ਮੇਰੇ ਵਿਆਹ 'ਤੇ ਉਹ ਹੀ ਪਹਿਨਣਾ। ਮੇਜਰ ਚਿੱਤਰੇਸ਼ ਨੂੰ ਵੀ ਮਰਨ ਉਪਰੰਤ ਵੀਰਤਾ ਪੁਰਸਕਾਰ ਦਿੱਤਾ ਗਿਆ।


author

Tanu

Content Editor

Related News