ਕੁਪਵਾੜਾ ਮੁਕਾਬਲੇ 'ਚ ਫੌਜ ਦਾ ਕਮਾਂਡੋ ਸ਼ਹੀਦ, 1 ਜ਼ਖਮੀ

Wednesday, Jul 11, 2018 - 05:19 PM (IST)

ਕੁਪਵਾੜਾ ਮੁਕਾਬਲੇ 'ਚ ਫੌਜ ਦਾ ਕਮਾਂਡੋ ਸ਼ਹੀਦ, 1 ਜ਼ਖਮੀ

ਸ਼੍ਰੀਨਗਰ— ਉੱਤਰੀ ਕਸ਼ਮੀਰ 'ਚ ਕੁਪਵਾੜਾ ਜ਼ਿਲੇ ਦੇ ਕੰਡੀ ਜੰਗਲ ਖੇਤਰ 'ਚ ਅੱਤਵਾਦੀਆਂ ਅਤੇ ਫੌਜ ਦੇ ਵਿਚਕਾਰ ਮੁਕਾਬਲੇ ਸ਼ੁਰੂ ਹੋਇਆ, ਜਿਸ ਦੌਰਾਨ ਇਸ 'ਚ ਫੌਜ ਦਾ ਇਕ ਕਮਾਂਡੋ ਸ਼ਹੀਦ ਹੋ ਗਿਆ ਅਤੇ ਇਕ ਹੋਰ ਜ਼ਖਮੀ ਹੋਣ ਦੀ ਖ਼ਬਰ ਹੈ। ਫੌਜ ਦੇ ਇਕ ਅਧਿਕਾਰੀ ਨੇ ਕਿਹਾ ਕਿ ਕੰਡੀ ਖੇਤਰ ਦੇ ਸਦੁਗੰਗਾ ਜੰਗਲਾਂ 'ਚ ਮੁਕਾਬਲੇ ਦੌਰਾਨ ਅੱਜ ਦੁਪਹਿਰ ਨੂੰ ਫੌਜ ਦਾ ਇਕ ਜਵਾਨ ਮੁਕੁਲ ਮੀਨਾ ਗੋਲੀ ਲੱਗਣ ਨਾਲ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਜ਼ਖਮੀ ਸੈਨਿਕ ਨੂੰ ਤੁਰੰਤ ਫੌਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਮੁਕਾਬਲੇ ਦੌਰਾਨ ਇਕ ਹੋਰ ਸੈਨਿਕ ਜ਼ਖਮੀ ਹੋਣ ਦੀ ਖ਼ਬਰ ਹੈ, ਹਾਲਾਂਕਿ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।


Related News