ਫੌਜ ਮੁਖੀ ਦਾ ਵੱਡਾ ਬਿਆਨ, LOC 'ਤੇ ਕਦੇ ਵੀ ਵਿਗੜ ਸਕਦੇ ਹਨ ਹਾਲਾਤ

Wednesday, Dec 18, 2019 - 07:47 PM (IST)

ਫੌਜ ਮੁਖੀ ਦਾ ਵੱਡਾ ਬਿਆਨ, LOC 'ਤੇ ਕਦੇ ਵੀ ਵਿਗੜ ਸਕਦੇ ਹਨ ਹਾਲਾਤ

ਨਵੀਂ ਦਿੱਲੀ — ਫੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਕਿਹਾ ਹੈ ਕਿ ਐੱਲ.ਓ.ਸੀ. 'ਤੇ ਹਾਲਾਤ ਕਦੇ ਵੀ ਵਿਗੜ ਸਕਦੇ ਹਨ। ਉਨ੍ਹਾਂ ਕਿਹਾ ਭਾਰਤੀ ਫੌਜ ਕਿਸੇ ਵੀ ਸਮੇਂ ਜਵਾਬੀ ਕਾਰਵਾਈ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ, 'ਸਰਹੱਦ 'ਤੇ ਹਾਲਾਤ ਕਦੇ ਵੀ ਵਿਗੜ ਸਕਦੇ ਹਨ, ਪਰ ਅਸੀਂ ਪੂਰੀ ਤਾਕਤ ਨਾਲ ਜਵਾਬ ਦੇਣ ਲਈ ਤਿਆਰ ਹਾਂ।'
ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਹੀ ਭਾਰਤੀ ਫੌਜ ਨੇ ਸੁੰਦਰਬਨੀ ਸੈਕਟਰ 'ਚ ਪਾਕਿਸਤਾਨ ਦੀ ਬੈਟ ਟੀਮ ਦੀ ਕਾਰਵਾਈ ਨੂੰ ਨਾਕਾਮ ਕਰ ਦਿੱਤਾ ਸੀ। ਦੱਸ ਦਈਏ ਕਿ ਪਾਕਿਸਤਾਨ ਲਗਾਤਾਰ ਵੱਖ ਵੱਖ ਮੰਚਾਂ 'ਤੇ ਜੰਮੂ ਕਸ਼ਮੀਰ ਦਾ ਮਾਮਲਾ ਚੁੱਕਦਾ ਰਿਹਾ ਹੈ। ਦੂਜੇ ਪਾਸੇ ਬੀਤੇ ਦਿਨੀਂ ਹੀ ਕੇਂਦਰੀ ਮੰਤਰੀ ਜੀ. ਕਿਸ਼ਨ ਰੈੱਡੀ ਨੇ ਸੰਸਦ ਨੂੰ ਦੱਸਿਆ ਸੀ ਕਿ ਅਗਸਤ ਤੋਂ ਅਕਤੂਬਰ ਵਿਚਾਲੇ ਪਾਕਿਸਤਾਨ ਵੱਲੋਂ 950 ਬਾਰ ਜੰਗਬੰਦੀ ਦੀ ਉਲੰਘਣਾ ਕੀਤੀ ਗਈ।
ੱਦੱਸਣਯੋਗ ਹੈ ਕਿ ਅਗਸਤ ਤੋਂ ਹੀ ਪਾਕਿਸਤਾਨ ਵੱਲੋਂ ਗੋਲੀਬਾਰੀ ਦੀਆਂ ਘਟਨਾਵਾਂ 'ਚ ਵਾਧਾ ਹੋਇਆ ਹੈ। ਦੱਸ ਦਈਏ ਕਿ ਅਗਸਤ 'ਚ ਹੀ ਸਰਕਾਰ ਨੇ ਜੰਮੂ ਕਸ਼ਮੀਰ ਦਾ ਵਿਸ਼ੇਸ਼ ਸੂਬੇ ਦਾ ਦਰਜਾ ਖਤਮ ਕਰ ਦਿੱਤਾ ਸੀ।


author

Inder Prajapati

Content Editor

Related News