ਫ਼ੌਜ ਮੁਖੀ ਜਨਰਲ ਮਨੋਜ ਪਾਂਡੇ ਨੇ ਪਰਿਵਾਰ ਨਾਲ ਕੀਤੇ ਬਦਰੀਨਾਥ-ਕੇਦਾਰਨਾਥ ਦੇ ਦਰਸ਼ਨ
Sunday, Jun 12, 2022 - 03:45 PM (IST)

ਦੇਹਰਾਦੂਨ– ਫ਼ੌਜ ਮੁਖੀ ਜਨਰਲ ਮਨੋਜ ਪਾਂਡੇ ਐਤਵਾਰ ਨੂੰ ਆਪਣੇ ਪਰਿਵਾਰ ਨਾਲ ਬਦਰੀਨਾਥ ਅਤੇ ਕੇਦਾਰਨਾਥ ਪਹੁੰਚੇ ਅਤੇ ਭਗਵਾਨ ਦੇ ਦਰਸ਼ਨ ਕੀਤੇ। ਜਨਰਲ ਪਾਂਡੇ ਸਵੇਰੇ ਪਹਿਲਾਂ ਕੇਦਾਰਨਾਥ ਧਾਮ ਪਹੁੰਚੇ ਅਤੇ ਭਗਵਾਨ ਸ਼ਿਵ ਦੇ ਦਰਸ਼ਨ ਕੀਤੇ, ਜਿੱਥੇ ਮੰਦਰ ਦੇ ਪੁਜਾਰੀ ਟੀ. ਗੰਗਾਧਰ ਨੇ ਉਨ੍ਹਾਂ ਨੇ ਭਗਵਾਨ ਕੇਦਾਰਨਾਥ ਦਾ ਪ੍ਰਸਾਦ ਭੇਟ ਕੀਤਾ।
ਇਸ ਦੌਰਾਨ ਉਨ੍ਹਾਂ ਨਾਲ ਫ਼ੌਜ ਦੇ ਅਧਿਕਾਰੀ ਵੀ ਮੌਜੂਦ ਰਹੇ। ਇਸ ਤੋਂ ਬਾਅਦ ਦੁਪਹਿਰ ਨੂੰ ਫ਼ੌਜ ਮੁਖੀ ਬਦਰੀਨਾਥ ਪਹੁੰਚੇ ਅਤੇ ਭਗਵਾਨ ਬਦਰੀ ਵਿਸ਼ਾਲ ਦੇ ਦਰਸ਼ਨ ਕੀਤੇ। ਭਾਰਤੀ ਫ਼ੌਜ ਦੇ ਲੈਫਟੀਨੈਂਟ ਜਨਰਲ ਯੋਗੇਂਦਰ ਡਿਮਰੀ ਵੀ ਉਨ੍ਹਾਂ ਨਾਲ ਮੌਜੂਦ ਰਹੇ। ਇਸ ਮੌਕੇ ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਦੇ ਉੱਪ ਪ੍ਰਧਾਨ ਕਿਸ਼ੋਰ ਪੰਵਾਰ ਨੇ ਉਨ੍ਹਾਂ ਦਾ ਸਵਾਗਤ ਕੀਤਾ, ਜਦਕਿ ਕਮੇਟੀ ਦੇ ਮੁੱਖ ਕਾਰਜਕਾਰੀ ਬੀ. ਡੀ. ਸਿੰਘ ਨੇ ਉਨ੍ਹਾਂ ਨੂੰ ਭਗਵਾਨ ਬਦਰੀ ਵਿਸ਼ਾਲ ਦਾ ਪ੍ਰਸਾਦ ਭੇਟ ਕੀਤਾ।