ਜੰਮੂ ਕਸ਼ਮੀਰ : ਇਕ ਹੱਥਗੋਲੇ ''ਚ ਵਿਸਫ਼ੋਟ ਹੋਣ ਨਾਲ ਫ਼ੌਜ ਦੇ ਕੈਪਟਨ, ਜੇ.ਸੀ.ਓ. ਸ਼ਹੀਦ

Monday, Jul 18, 2022 - 10:08 AM (IST)

ਜੰਮੂ ਕਸ਼ਮੀਰ : ਇਕ ਹੱਥਗੋਲੇ ''ਚ ਵਿਸਫ਼ੋਟ ਹੋਣ ਨਾਲ ਫ਼ੌਜ ਦੇ ਕੈਪਟਨ, ਜੇ.ਸੀ.ਓ. ਸ਼ਹੀਦ

ਜੰਮੂ (ਭਾਸ਼ਾ)- ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਕੰਟਰੋਲ ਰੇਖਾ ਕੋਲ ਹਾਦਸੇ ਕਾਰਨ ਇਕ ਹੱਥਗੋਲੇ 'ਚ ਵਿਸਫ਼ੋਟ ਹੋਣ ਨਾਲ ਫ਼ੌਜ ਦੇ ਇਕ ਕੈਪਟਨ ਅਤੇ ਇਕ ਜੂਨੀਅਰ ਕਮੀਸ਼ੰਡ ਅਫ਼ਸਰ (ਜੇ.ਸੀ.ਓ.) ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ : ਜੰਮੂ ਕਸ਼ਮੀਰ : ਪੁਲਵਾਮਾ 'ਚ ਅੱਤਵਾਦੀ ਹਮਲੇ 'ਚ CRPF ਦਾ ਏ.ਐੱਸ.ਆਈ. ਸ਼ਹੀਦ

ਫ਼ੌਜ ਦੇ ਇਕ ਜਨਸੰਪਰਕ ਅਧਿਕਾਰੀ ਨੇ ਇੱਥੇ ਦੱਸਿਆ ਕਿ ਘਟਨਾ ਐਤਵਾਰ ਰਾਤ ਦੀ ਹੈ, ਜਦੋਂ ਫ਼ੌਜ ਕਰਮੀ ਪੁੰਛ ਜ਼ਿਲ੍ਹੇ ਦੇ ਮੇਂਢਰ ਇਲਾਕੇ 'ਚ ਤਾਇਨਾਤ ਸਨ। ਉਨ੍ਹਾਂ ਦੱਸਿਆ ਕਿ ਫ਼ੌਜ ਦੇ ਕੈਪਟਨ ਅਤੇ ਨਾਇਬ-ਸੂਬੇਦਾਰ (ਜੇ.ਸੀ.ਓ.) ਨੂੰ ਤੁਰੰਤ ਹੈਲੀਕਾਪਟਰ 'ਤੇ ਇਲਾਜ ਲਈ ਊਧਮਪੁਰ ਲਿਜਾਇਆ ਗਿਆ ਪਰ ਉੱਥੇ ਇਲਾਜ ਦੌਰਾਨ ਉਨ੍ਹਾਂ ਨੇ ਦਮ ਤੋੜ ਦਿੱਤਾ।

ਇਹ ਵੀ ਪੜ੍ਹੋ : ਕੇਜਰੀਵਾਲ ਨੇ PM ਮੋਦੀ ਨੂੰ ਲਿਖੀ ਚਿੱਠੀ, ਕਿਹਾ- ਮੈਨੂੰ ਸਿੰਗਾਪੁਰ ਜਾਣ ਦੀ ਮਨਜ਼ੂਰੀ ਨਾ ਦੇਣਾ ਗਲਤ


author

DIsha

Content Editor

Related News