ਅੱਤਵਾਦੀਆਂ ਨੇ ਪੁਲਵਾਮਾ ''ਚ ਆਰਮੀ ਕੈਂਪ ''ਤੇ ਕੀਤਾ ਗ੍ਰੇਨੇਡ ਹਮਲਾ
Tuesday, Jul 03, 2018 - 11:08 AM (IST)
ਸ਼੍ਰੀਨਗਰ— ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲੇ ਦੇ ਬੋਨੇਰਾ ਇਲਾਕੇ 'ਚ ਅੱਤਵਾਦੀਆਂ ਨੇ ਸੈਨਾ ਨਾਲ ਕੈਂਪ 'ਤੇ ਗ੍ਰੇਨੇਡ ਨਾਲ ਹਮਲਾ ਕਰ ਦਿੱਤਾ। ਹਮਲਵਰਾਂ ਨੇ ਜੋ ਗ੍ਰੇਨੇਡ ਸੁੱਟਿਆ, ਉਹ ਕੈਂਪ ਦੀ ਕੰਧ ਨਾਲ ਕਟਰਾ ਕੇ ਫਟ ਗਿਆ ਦੱਸਿਆ ਜਾ ਰਿਹਾ ਹੈ ਕਿ ਵਿਸਫੋਟ ਇੰਨਾ ਤੇਜ਼ ਸੀ ਕਿ ਕੰਧ ਤੱਕ ਢਹਿ ਗਈ। ਇਸ ਹਮਲੇ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਅਧਿਕਾਰੀਆਂ ਨੇ ਕਿਹਾ ਕਿ ਪੁਲਵਾਮਾ ਜ਼ਿਲੇ ਦੇ ਬੋਨੇਰਾ 'ਚ ਆਰਮੀਆਂ ਦਾ 55 ਆਰ. ਆਰ. ਕੈਂਪ ਹੈ। ਸੋਮਵਾਰ ਸ਼ਾਮ ਅੱਤਵਾਦੀਆਂ ਨੇ ਕੈਂਪ 'ਤੇ ਗ੍ਰੇਨੇਡ ਸੁੱਟਣ ਦੀ ਕੋਸ਼ਿਸ਼ ਕੀਤੀ। ਗ੍ਰੇਨੇਡ ਕੰਧ ਨਾਲ ਟਕਰਾ ਕੇ ਹੇਠਾਂ ਡਿੱਗ ਗਿਆ ਅਤੇ ਜ਼ੋਰਦਾਰ ਧਮਾਕਾ ਹੋਇਆ। ਧਮਾਕੇ ਦੀ ਆਵਾਜ਼ ਸੁਣ ਕੇ ਭਾਰਤੀ ਸੈਨਿਕਾਂ ਨੇ ਵੀ ਫਾਇਰਿੰਗ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਅੱਤਵਾਦੀ ਭੱਜਣ 'ਤੇ ਮਜ਼ਬੂਰ ਹੋ ਗਏ। ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਅਤੇ ਸਰਚ ਆਪਰੇਸ਼ਨ ਤੇਜ਼ ਕਰ ਦਿੱਤਾ ਗਿਆ।
