ਫੌਜ ਨੂੰ ਮਿਲਣਗੇ 8 ‘ਲੈਂਡਿੰਗ ਕ੍ਰਾਫਟ ਅਸਾਲਟ’ ਬੇੜੇ, ਪੈਂਗੌਂਗ ਝੀਲ ’ਚ ਗਸ਼ਤ ਲਈ ਖਰੀਦੀਆਂ ਜਾਣਗੀਆਂ 6 ਕਿਸ਼ਤੀਆਂ

Wednesday, Oct 18, 2023 - 01:05 PM (IST)

ਫੌਜ ਨੂੰ ਮਿਲਣਗੇ 8 ‘ਲੈਂਡਿੰਗ ਕ੍ਰਾਫਟ ਅਸਾਲਟ’ ਬੇੜੇ, ਪੈਂਗੌਂਗ ਝੀਲ ’ਚ ਗਸ਼ਤ ਲਈ ਖਰੀਦੀਆਂ ਜਾਣਗੀਆਂ 6 ਕਿਸ਼ਤੀਆਂ

ਨਵੀਂ ਦਿੱਲੀ, (ਭਾਸ਼ਾ)- ਆਪਣੀ ਲੜਾਕੂ ਸਮਰੱਥਾ ਨੂੰ ਵਧਾਉਣ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਫੌਜ ਨੇ ਸਰਹੱਦੀ ਖੇਤਰਾਂ ਵਿੱਚ ਤਾਇਨਾਤੀ ਲਈ ਤੇਜ਼ ਗਸ਼ਤ ਵਾਲੀਆਂ 6 ਕਿਸ਼ਤੀਆਂ, 8 ‘ਲੈਂਡਿੰਗ ਕ੍ਰਾਫਟ ਅਸਾਲਟ’ (ਐਲ. ਏ. ਸੀ. ਏ.) ਬੇੜੇ ਅਤੇ 118 ਏਕੀਕ੍ਰਿਤ ਨਿਗਰਾਨੀ ਅਤੇ ਨਿਸ਼ਾਨਾ ਸਿਸਟਮ ਨੂੰ ਖ੍ਰੀਦਣ ਲਈ ਪ੍ਰਕ੍ਰਿਆ ਸ਼ੁਰੂ ਕੀਤੀ ਹੈ। ਅਧਿਕਾਰੀਆਂ ਨੇ ਮੰਗਲਵਾਰ ਇਹ ਜਾਣਕਾਰੀ ਦਿੱਤੀ। ਤੇਜ਼ ਗਸ਼ਤੀ ਕਿਸ਼ਤੀਆਂ ਮੁੱਖ ਤੌਰ ’ਤੇ ਪੂਰਬੀ ਲੱਦਾਖ ਵਿੱਚ ਪੈਂਗੋਂਗ ਝੀਲ ਸਮੇਤ ਵੱਡੇ ਪਾਣੀ ਭੰਡਾਰਾਂ ਲਈ ਖਰੀਦੀਆਂ ਜਾ ਰਹੀਆਂ ਹਨ।

ਭਾਰਤੀ ਅਤੇ ਚੀਨੀ ਫੌਜਾਂ ਪੂਰਬੀ ਲੱਦਾਖ ਵਿੱਚ ਕੁਝ ਟਕਰਾਅ ਵਾਲੀਆਂ ਥਾਵਾਂ ’ਤੇ 3 ਸਾਲਾਂ ਤੋਂ ਵੱਧ ਸਮੇਂ ਤੋਂ ਤਾਇਨਾਤ ਹਨ, ਜਦੋਂ ਕਿ ਦੋਵਾਂ ਧਿਰਾਂ ਨੇ ਵਿਆਪਕ ਕੂਟਨੀਤਕ ਅਤੇ ਫੌਜੀ ਗੱਲਬਾਤ ਤੋਂ ਬਾਅਦ ਕਈ ਖੇਤਰਾਂ ਤੋਂ ਆਪਣੀਆਂ ਫੌਜਾਂ ਨੂੰ ਪੂਰੀ ਤਰ੍ਹਾਂ ਹਟਾ ਲਿਆ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਫੌਜ ਤੇਜ਼ ਗਸ਼ਤ ਵਾਲੀਆਂ ਕਿਸ਼ਤੀਆਂ, ਐੱਲ. ਸੀ. ਏ. ਅਤੇ ਏਕੀਕ੍ਰਿਤ ਨਿਗਰਾਨੀ ਅਤੇ ਟਾਰਗੈਟਿੰਗ ਪ੍ਰਣਾਲੀਆਂ ਲਈ ਸ਼ੁਰੂਆਤੀ ਟੈਂਡਰ ਪਹਿਲਾਂ ਹੀ ਜਾਰੀ ਕਰ ਚੁੱਕੀ ਹੈ।

ਸ਼ੁਰੂਆਤੀ ਟੈਂਡਰ ਵਿੱਚ ਕਿਹਾ ਗਿਆ ਹੈ ਕਿ ਬੇੜੇ ਮਜ਼ਬੂਤ ​​ਅਤੇ ਬਹੁ-ਭੂਮਿਕਾ ਵਾਲੇ ਹੋਣੇ ਚਾਹੀਦੇ ਹਨ ਜੋ ਛੋਟੇ ਚਾਲਕ ਦਲ ਨੂੰ ਪਹੁੰਚਾਉਣ, ਨਿਗਰਾਨੀ, ਖੋਜ ਅਤੇ ਗਸ਼ਤ ਦਾ ਕੰਮ ਕਰਨ ’ਚ ਸਮਰੱਥ ਹੋਣ। ਉਹ ਵੱਖ-ਵੱਖ ਹਾਲਾਤ ਵਿੱਚ ਕੰਮ ਕਰਨ ਦੇ ਸਮਰੱਥ ਹੋਣੇ ਚਾਹੀਦੇ ਹਨ।


author

Rakesh

Content Editor

Related News