ਸੁਤੰਤਰਤਾ ਦਿਹਾੜੇ ਤੋਂ ਪਹਿਲਾਂ ਦਿੱਲੀ ’ਚ ਹਥਿਆਰਾਂ ਦੀ ਸਪਲਾਈ ਕਰਨ ਵਾਲਾ ਗ੍ਰਿਫ਼ਤਾਰ, 12 ਪਿਸਤੌਲਾਂ ਬਰਾਮਦ
Friday, Aug 05, 2022 - 11:39 AM (IST)
ਨਵੀਂ ਦਿੱਲੀ (ਭਾਸ਼ਾ)- ਸੁਤੰਤਰਤਾ ਦਿਹਾੜੇ ਤੋਂ ਪਹਿਲਾਂ ਦੱਖਣ-ਪੂਰਬੀ ਦਿੱਲੀ ’ਚ ਇਕ 24 ਸਾਲਾ ਹਥਿਆਰ ਸਪਲਾਈ ਕਰਤਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਰਾਜਸਥਾਨ ਦੇ ਧੌਲਪੁਰ ਜ਼ਿਲੇ ਦੇ ਨਿਵਾਸੀ ਧਰੁਵ ਉਰਫ ਪੱਪੀ ਨੂੰ ਮੰਗਲਵਾਰ ਸ਼ਾਮ ਆਲੀ ਪਿੰਡ ਦੇ ਕੋਲ ਫਰੀਦਾਬਾਦ ਰੋਡ ਤੋਂ ਗ੍ਰਿਫਤਾਰ ਕੀਤਾ। ਦਿੱਲੀ ਪੁਲਸ ਦੇ ਡਿਪਟੀ ਕਮਿਸ਼ਨਰ (ਵਿਸ਼ੇਸ਼ ਸੈੱਲ) ਜਸਮੀਤ ਸਿੰਘ ਨੇ ਦੱਸਿਆ ਕਿ ਦੋਸ਼ੀ ਮੱਧ ਪ੍ਰਦੇਸ਼ ਦੇ ਖਰਗੋਨ ਜ਼ਿਲੇ ’ਚ ਸਥਿਤ ਹਥਿਆਰਾਂ ਦੇ ਇਕ ਨਿਰਮਾਤਾ ਤੇ ਸਪਲਾਈਕਰਤਾ ਤੋਂ ਖੇਪ ਦੇ ਤੌਰ ’ਤੇ ਮਿਲੇ ਹਥਿਆਰ ਅਤੇ ਗੋਲਾ-ਬਾਰੂਦ ਲਿਜਾ ਰਿਹਾ ਸੀ। ਦੋਸ਼ੀ ਕੋਲੋਂ 12 ਪਿਸਤੌਲਾਂ ਅਤੇ ਕਾਰਤੂਸ ਬਰਾਮਦ ਕੀਤੇ ਗਏ ਹਨ।
ਇਹ ਵੀ ਪੜ੍ਹੋ : ਦਿੱਲੀ ਪੁਲਸ ਦੀ ਕਾਂਗਰਸੀ ਆਗੂਆਂ ਨੂੰ ਚਿਤਾਵਨੀ, ਧਾਰਾ 144 ਦੀ ਉਲੰਘਣਾ 'ਤੇ ਹੋਵੇਗੀ ਸਖ਼ਤ ਕਾਰਵਾਈ
ਪਿਛਲੇ 3 ਸਾਲਾਂ ਤੋਂ ਧਰੁਵ ਦਿੱਲੀ-ਐੱਨ.ਸੀ. ਆਰ., ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ’ਚ ਬੰਦੂਕਾਂ ਦੀ ਸਪਲਾਈ ਕਰ ਰਿਹਾ ਸੀ। ਪੁਲਸ ਨੇ ਦੱਸਿਆ ਕਿ ਸ਼ੁਰੂ ’ਚ ਉਸ ਨੇ ਰਾਜਸਥਾਨ ’ਚ ਸਥਿਤ ਇਕ ਹਥਿਆਰ ਸਮੱਗਲਰ ਲਈ ਕੰਮ ਕੀਤਾ ਸੀ ਅਤੇ ਬਾਅਦ ’ਚ ਆਪਣਾ ਨੈੱਟਵਰਕ ਬਣਾਉਣ ਤੋਂ ਬਾਅਦ ਦਿੱਲੀ-ਐੱਨ. ਸੀ. ਆਰ. ’ਚ ਹਥਿਆਰਾਂ ਦੀ ਸਮੱਗਲਿੰਗ ਸ਼ੁਰ ਕਰ ਦਿੱਤੀ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ