ਮਣੀਪੁਰ ’ਚ ਹਥਿਆਰ ਤੇ ਗੋਲਾ-ਬਾਰੂਦ ਬਰਾਮਦ
Friday, Jun 19, 2026 - 12:17 AM (IST)
ਇੰਫਾਲ- ਮਣੀਪੁਰ ਦੇ ਕਾਂਗਪੋਕਪੀ ਜ਼ਿਲੇ ਵਿਚ ਹਾਲ ਹੀ ਵਿਚ ਹਿੰਸਾ ਪ੍ਰਭਾਵਿਤ ਖੇਤਰਾਂ ਵਿਚ ਸੁਰੱਖਿਆ ਫੋਰਸਾਂ ਨੇ ਵਿਆਪਕ ਤਲਾਸ਼ੀ ਮੁਹਿੰਮ ਚਲਾ ਕੇ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤੇ ਹਨ। ਪੁਲਸ ਦੇ ਇਕ ਬਿਆਨ ਅਨੁਸਾਰ, ਲੇਈਲੋਂ ਵੈਫੇਈ, ਲੇਈਲੋਂ ਖੁਨੌ, ਐੱਲ. ਮੁਨਲੁਈ ਅਤੇ ਕੋਨਸਾਖੁਲ ਪਿੰਡਾਂ ਵਿਚ ਤਲਾਸ਼ੀ ਮੁਹਿੰਮ ਚਲਾਈ ਗਈ, ਜੋ ਲੇਈਮਾਖੋਂਗ ਪੁਲਸ ਥਾਣਾ ਖੇਤਰ ਦੇ ਅਧੀਨ ਆਉਂਦੇ ਹਨ। ਇਸ ਦੌਰਾਨ ਘੱਟੋ-ਘੱਟ 30 ਗ਼ੈਰ-ਕਾਨੂੰਨੀ ਬੰਕਰ, ਚੌਕੀਆਂ ਅਤੇ ਕੈਂਪ ਵੀ ਤਬਾਹ ਕਰ ਦਿੱਤੇ ਗਏ। ਇਕ ਅਧਿਕਾਰੀ ਨੇ ਦੱਸਿਆ ਕਿ ਲੇਈਲੋਂ ਵੈਫੇਈ ਕੁਕੀ-ਜੋ ਭਾਈਚਾਰੇ ਦਾ ਪਿੰਡ ਹੈ, ਜਿੱਥੋਂ 13 ਮਈ ਨੂੰ 6 ਨਾਗਾ ਮਰਦਾਂ ਨੂੰ ਕਥਿਤ ਤੌਰ ’ਤੇ ਅਗਵਾ ਕਰ ਲਿਆ ਗਿਆ ਸੀ। ਉਨ੍ਹਾਂ ਦੀਆਂ ਲਾਸ਼ਾਂ 10 ਜੂਨ ਨੂੰ ਪਿੰਡ ਦੇ ਨੇੜਿਓਂ ਬਰਾਮਦ ਕੀਤੀਆਂ ਗਈਆਂ ਸਨ।
