ਜੰਮੂ ਕਸ਼ਮੀਰ ''ਚ ਲਾਵਾਰਸ ਕਾਰ ਤੋਂ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ

Tuesday, Apr 12, 2022 - 12:38 PM (IST)

ਜੰਮੂ ਕਸ਼ਮੀਰ ''ਚ ਲਾਵਾਰਸ ਕਾਰ ਤੋਂ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ

ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਪੁਲਸ ਨੇ ਅਨੰਤਨਾਗ ਜ਼ਿਲ੍ਹੇ 'ਚ ਇਕ ਚੌਕੀ ਕੋਲ ਲਾਵਾਰਸ ਛੱਡੀ ਗਈ ਇਕ ਕਾਰ ਤੋਂ ਭਾਰੀ ਗਿਣਤੀ 'ਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਹੈ। ਸੂਤਰਾਂ ਨੇ ਦੱਸਿਆ ਕਿ ਪੁਲਸ ਦੀ ਇਕ ਟੀਮ ਸੋਮਵਾਰ ਦੇਰ ਰਾਤ ਗਸ਼ਤ 'ਤੇ ਸੀ, ਉਦੋਂ ਮਹਿਮੋਦਾਬਾਦ ਦੂਰੂ 'ਚ ਪੁਲਸ ਪਾਰਟੀ ਨੂੰ ਦੇਖ ਕੇ ਇਕ ਵਾਹਨ ਰੁਕ ਗਿਆ। ਪੁਲਸ ਕਰਮੀਆਂ ਨੂੰ ਇਸ ਤਰ੍ਹਾਂ ਕਾਰ ਦੇ ਰੁਕਣ 'ਤੇ ਸ਼ੱਕ ਹੋਇਆ ਅਤੇ ਉਨ੍ਹਾਂ ਨੇ ਹਵਾ 'ਚ ਕੁਝ ਰਾਊਂਡ ਫਾਇਰਿੰਗ ਕੀਤੀ।

ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਵਾਹਨ ਚਾਲਕ ਮੌਕੇ 'ਤੇ ਫਰਾਰ ਹੋ ਗਿਆ। ਕਾਰ ਦੀ ਜਾਂਚ ਕੀਤੀ ਗਈ ਤਾਂ ਉਸ 'ਚ ਹਥਿਆਰ ਅਤੇ ਗੋਲਾ-ਬਾਰੂਦ ਨਾਲ ਇਕ ਬੈਗ ਮਿਲਿਆ। ਬੈਗ 'ਚੋਂ ਇਕ ਏ.ਕੇ.-56, ਸ਼ਾਰਟ ਬੈਰਲ, 2 ਏ.ਕੇ.-ਮੈਗਜ਼ੀਨ, 2 ਪਿਸਤੌਲ, ਤਿੰਨ ਪਿਸਤੌਲ ਮੈਗਜ਼ੀਨ, 6 ਹੱਥਗੋਲੇ, ਏ.ਕੇ.-47 ਦੇ 44 ਰਾਊਂਡ, 9 ਐੱਮ.ਐੱਮ. ਦੇ 58 ਰਾਊਂਡ ਅਤੇ ਇਕ ਸਲਿੰਗ ਬਰਾਮਦ ਕੀਤੀ ਗਈ। ਇਸ ਸੰਬੰਧ 'ਚ ਦੂਰੂ ਥਾਣੇ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ।


author

DIsha

Content Editor

Related News