SSB ਦੇ ਅਧਿਕਾਰੀ ਦੀ ਕੋਰੋਨਾ ਨਾਲ ਮੌਤ, CAPF ''ਚ ਹੁਣ ਤੱਕ 9 ਕਾਮਿਆਂ ਦੀ ਹੋਈ ਮੌਤ
Friday, Jun 05, 2020 - 12:03 PM (IST)
ਨਵੀਂ ਦਿੱਲੀ- ਹਥਿਆਰਬੰਦ ਸਰਹੱਦੀ ਫੋਰਸ (ਐੱਸ.ਐੱਸ.ਬੀ.) ਦੇ 55 ਸਾਲਾ ਇਕ ਅਧਿਕਾਰੀ ਦੀ ਮੌਤ ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਹੋ ਗਈ ਹੈ। ਸਰਹੱਦ ਦੀ ਰੱਖਿਆ ਕਰਨ ਵਾਲੇ ਇਸ ਸੁਰੱਖਿਆ ਦਸਤੇ 'ਚ ਇਨਫੈਕਸ਼ਨ ਦਾ ਮੌਤ ਦਾ ਇਹ ਪਹਿਲਾ ਮਾਮਲਾ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਮ੍ਰਿਤਕ ਹੈੱਡ ਕਾਂਸਟੇਬਲ ਰੈਂਡ ਦੇ ਅਧਿਕਾਰੀ ਸਨ ਅਤੇ ਦਿੱਲੀ 'ਚ 25ਵੀਂ ਬਟਾਲੀਅਨ 'ਚ ਤਾਇਨਾਤ ਸਨ। ਉਨ੍ਹਾਂ ਨੇ ਦੱਸਿਆ ਕਿ ਸੰਬੰਧਤ ਅਧਿਕਾਰੀ ਗੁਰਦੇ ਦੀ ਬੀਮਾਰੀ ਨਾਲ ਪਹਿਲਾਂ ਤੋਂ ਪੀੜਤ ਸਨ ਅਤੇ ਇਨਫੈਕਸ਼ਨ ਕਾਰਨ ਵੀਰਵਾਰ ਨੂੰ ਉਨ੍ਹਾਂ ਦੀ ਮੌਤ ਹੋ ਗਈ।
ਨੇਪਾਲ ਅਤੇ ਭੂਟਾਨ ਨਾਲ ਲੱਗਦੀ ਹੋਈ ਭਾਰਤੀ ਸਰਹੱਦ ਦੀ ਰੱਖਿਆ 'ਚ ਤਾਇਨਾਤ ਰਹਿਣ ਵਾਲੀ ਇਸ ਦਸਤੇ 'ਚ ਇਨਫੈਕਸ਼ਨ ਕਾਰਨ ਮੌਤ ਦਾ ਪਹਿਲਾ ਮਾਮਲਾ ਹੈ। ਦਸਤੇ 'ਚ ਕੁੱਲ 80,000 ਕਰਮਚਾਰੀ ਹਨ। ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ ਆਉਣ ਵਾਲੇ ਕੇਂਦਰੀ ਹਥਿਆਰਬੰਦ ਪੁਲਸ ਦਸਤੇ ਜਾਂ ਨੀਮ ਫੌਜੀ ਦਸਤੇ ਦੇ ਅੰਦਰ ਇਨਫੈਕਸ਼ਨ ਨਾਲ ਮੌਤ ਦਾ ਇਹ 9ਵਾਂ ਮਾਮਲਾ ਹੈ। ਕੇਂਦਰੀ ਉਦਯੋਗਿਕ ਸੁਰੱਖਿਆ ਦਸਤੇ 'ਚ ਕੋਵਿਡ-19 ਨਾਲ ਚਾਰ ਜਵਾਨਾਂ ਦੀ ਮੌਤ ਹੋਈ। ਉੱਥੇ ਹੀ ਕੇਂਦਰੀ ਰਿਜ਼ਰਵ ਪੁਲਸ ਫੋਰਸ ਅਤੇ ਸਰਹੱਦੀ ਸੁਰੱਖਿਆ ਫੋਰਸ ਦੇ 2-2 ਜਵਾਨਾਂ ਦੀ ਮੌਤ ਹੋਈ ਹੈ। ਇਸ ਤੋਂ ਇਲਾਵਾ ਰਾਸ਼ਟਰੀ ਸੁਰੱਖਿਆ ਗਾਰਡ ਅਤੇ ਰਾਸ਼ਟਰੀ ਆਫ਼ਤ ਰਿਸਪਾਂਸ ਫੋਰਸ (ਐੱਨ.ਡੀ.ਆਰ.ਐੱਫ.) ਦੇ ਵੀ ਕੁਝ ਕਰਮਚਾਰੀ ਕੋਰੋਨਾ ਵਾਇਰਸ ਨਾਲ ਇਨਫੈਕਟਡ ਹਨ।