ਕੇਂਦਰ ਸਰਕਾਰ ਦੀ ਵੱਡੀ ਸੌਗ਼ਾਤ ! 2390 ਕਰੋੜ ਦੇ Aqua Line ਕੌਰੀਡੋਰ ਦੇ ਵਿਸਥਾਰ ਨੂੰ ਦਿੱਤੀ ਮਨਜ਼ੂਰੀ

Wednesday, Nov 11, 2026 - 04:43 PM (IST)

ਕੇਂਦਰ ਸਰਕਾਰ ਦੀ ਵੱਡੀ ਸੌਗ਼ਾਤ ! 2390 ਕਰੋੜ ਦੇ Aqua Line ਕੌਰੀਡੋਰ ਦੇ ਵਿਸਥਾਰ ਨੂੰ ਦਿੱਤੀ ਮਨਜ਼ੂਰੀ

ਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਕੈਬਨਿਟ ਨੇ ਨੋਇਡਾ ਮੈਟਰੋ ਰੇਲ ਪ੍ਰੋਜੈਕਟ ਦੇ 'ਐਕੁਆ ਲਾਈਨ' ਕੌਰੀਡੋਰ ਦੇ ਵਿਸਥਾਰ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਹ ਨਵਾਂ ਮੈਟਰੋ ਰੂਟ ਨੋਇਡਾ ਦੇ ਸੈਕਟਰ-51 ਤੋਂ ਗ੍ਰੇਟਰ ਨੋਇਡਾ ਦੇ ਸੈਕਟਰ-4 ਤੱਕ 8.449 ਕਿਲੋਮੀਟਰ ਲੰਬਾ ਹੋਵੇਗਾ। ਇਸ ਪ੍ਰੋਜੈਕਟ ਦੇ ਪੂਰਾ ਹੋਣ ਨਾਲ ਨੋਇਡਾ ਅਤੇ ਗ੍ਰੇਟਰ ਨੋਇਡਾ ਖੇਤਰ 'ਚ ਕੁੱਲ ਐਕਟਿਵ ਮੈਟਰੋ ਨੈੱਟਵਰਕ ਵਧ ਕੇ 71.878 ਕਿਲੋਮੀਟਰ ਹੋ ਜਾਵੇਗਾ। 

ਇਸ ਪ੍ਰੋਜੈਕਟ ਦੀ ਕੁੱਲ ਲਾਗਤ 2,390 ਕਰੋੜ ਰੁਪਏ ਹੋਵੇਗੀ। 8.5 ਕਿਲੋਮੀਟਰ ਲੰਬੇ ਐਲੀਵੇਟਿਡ ਕੌਰੀਡੋਰ 'ਤੇ 5 ਨਵੇਂ ਐਲੀਵੇਟਿਡ ਸਟੇਸ਼ਨ ਬਣਾਏ ਜਾਣਗੇ। ਇਹ ਨਵਾਂ ਵਿਸਥਾਰ ਨੋਇਡਾ ਸੈਕਟਰ-61 ਵਿਖੇ ਦਿੱਲੀ ਮੈਟਰੋ ਦੀ 'ਬਲੂ ਲਾਈਨ' ਨਾਲ ਸਿੱਧਾ ਜੋੜੇਗਾ, ਜਿਸ ਨਾਲ ਯਾਤਰੀਆਂ ਨੂੰ ਦਿੱਲੀ ਦੇ ਏਅਰਪੋਰਟ, ਰੇਲਵੇ ਸਟੇਸ਼ਨਾਂ ਅਤੇ ਬੱਸ ਅੱਡਿਆਂ ਤੱਕ ਪਹੁੰਚਣਾ ਬਹੁਤ ਆਸਾਨ ਹੋ ਜਾਵੇਗਾ।

ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਖੇਤਰ ਵਿੱਚ ਵੱਡੀ ਗਿਣਤੀ ਵਿੱਚ ਆਈ.ਟੀ. ਕੰਪਨੀਆਂ ਅਤੇ ਗਲੋਬਲ ਕੈਪੇਬਿਲਟੀ ਸੈਂਟਰ ਸਥਿਤ ਹਨ, ਜਿਨ੍ਹਾਂ ਨੂੰ ਇਸ ਕਨੈਕਟੀਵਿਟੀ ਦਾ ਵੱਡਾ ਲਾਭ ਮਿਲੇਗਾ। ਇਸ ਤੋਂ ਇਲਾਵਾ ਇੱਥੇ ਇੱਕ ਮੈਗਾ ਰੇਲਵੇ ਟਰਮੀਨਲ ਵਾਲਾ ਮਲਟੀਮੋਡਲ ਟ੍ਰਾਂਸਪੋਰਟੇਸ਼ਨ ਹੱਬ ਵੀ ਵਿਕਸਿਤ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ- US 'ਚ 'ਹਾਈਜੈਕ' ਹੋ ਗਿਆ ਯਾਤਰੀਆਂ ਨਾਲ ਭਰਿਆ ਜਹਾਜ਼ ! ਕਾਲੇ ਕੱਪੜੇ ਪਾਏ ਨੌਜਵਾਨ ਨੇ ਹਵਾ ਵਿਚਾਲੇ...

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News