ਅਪ੍ਰੈਲ ਤੋਂ ਝਾਂਸੀ ਤਕ ਚੱਲੇਗੀ ਦੇਸ਼ ਦੀ ਸਭ ਤੋਂ ਤੇਜ਼ ਰਫਤਾਰ ਵਾਲੀ ਟਰੇਨ

Wednesday, Mar 28, 2018 - 12:30 AM (IST)

ਅਪ੍ਰੈਲ ਤੋਂ ਝਾਂਸੀ ਤਕ ਚੱਲੇਗੀ ਦੇਸ਼ ਦੀ ਸਭ ਤੋਂ ਤੇਜ਼ ਰਫਤਾਰ ਵਾਲੀ ਟਰੇਨ

ਨਵੀਂ ਦਿੱਲੀ—ਦੇਸ਼ ਦੀ ਸਭ ਤੋਂ ਤੇਜ਼ ਰਫਤਾਰ ਨਾਲ ਚੱਲਣ ਵਾਲੀ ਗਤੀਮਾਨ ਐਕਸਪ੍ਰੈਸ ਟਰੇਨ ਇਕ ਅਪ੍ਰੈਲ ਤੋਂ ਝਾਂਸੀ ਤਕ ਜਾਵੇਗੀ। ਨਾਰਥ ਸੈਂਟਰਲ ਰੇਲਵੇ ਦੇ ਅਧਿਕਾਰੀ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਣ ਅੰਤਰਰਾਸ਼ਟਰੀ ਅਤੇ ਘਰੇਲੂ ਸੈਲਾਨੀਆਂ ਨੂੰ ਹੋਰ ਲਾਭ ਹੋਵੇਗਾ। ਦੱਸ ਦਈਏ ਕਿ ਇਸ ਟਰੇਨ ਦੀ ਰਫਤਾਰ 130 ਕਿਲੋਮੀਟਰ ਹੋਵੇਗੀ।
ਰੇਲਵੇ ਦਾ ਕਹਿਣਾ ਹੈ ਕਿ ਇਸ ਟਰੇਨ ਨੂੰ ਝਾਂਸੀ ਤਕ ਚਲਾਉਣ ਦਾ ਫੈਸਲਾ ਸੈਲਾਨੀਆਂ ਦੀ ਮੰਗ ਦੇ ਕਾਰਨ ਲਿਆ ਗਿਆ ਹੈ। ਇਹ ਟਰੇਨ ਨਿਜ਼ਾਮੁਦੀਨ ਅਤੇ ਆਗਰਾ ਕੈਂਟ ਵਿਚਾਲੇ 160 ਕਿਲੋਮੀਟਰ ਪ੍ਰਤੀ ਘੰਟੇ ਨਾਲ ਚੱਲਦੀ ਹੈ। ਉਥੇ ਆਗਰਾ ਕੈਂਟ ਅਤੇ ਝਾਂਸੀ ਵਿਚਾਲੇ ਇਸ ਟਰੇਨ ਦੀ ਰਫਤਾਰ 130 ਕਿਲੋਮੀਟਰ ਪ੍ਰਤੀ ਘੰਟੇ ਵਿਚਾਲੇ ਹੋਵੇਗੀ।
ਦੱਸ ਦਈਏ ਕਿ ਇਕ ਮਹੀਨੇ ਤੋਂ ਜ਼ਿਆਦਾ ਸਮੇਂ ਦੌਰਾਨ ਆਰਥਿਕ ਪੱਖ ਸਮੇਤ ਹਰ ਦ੍ਰਿਸ਼ਟੀ ਨਾਲ ਇਹ ਪ੍ਰਯੋਗ ਸਫਲ ਹੋਇਆ ਹੈ। ਜਿਸ ਨਾਲ ਹੁਣ ਇਕ ਅਪ੍ਰੈਲ ਤੋਂ ਇਸ ਨੂੰ ਝਾਂਸੀ ਤਕ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ।


Related News