ਯੂ. ਪੀ. ''ਚ 10 ਫੀਸਦੀ ਜਨਰਲ ਰਿਜ਼ਰਵੇਸ਼ਨ ਹੋਇਆ ਲਾਗੂ
Friday, Jan 18, 2019 - 04:21 PM (IST)
ਲਖਨਊ- ਉੱਤਰ ਪ੍ਰਦੇਸ਼ ਦੀ ਯੋਗੀ ਅਦਿੱਤਿਆਨਾਥ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਹੋਏ ਸੂਬੇ 'ਚ 10 ਫੀਸਦੀ ਜਨਰਲ ਰਿਜ਼ਰਵੇਸ਼ਨ ਨੂੰ ਮਨਜੂਰੀ ਦੇ ਦਿੱਤੀ ਹੈ। ਸਰਕਾਰ ਨੇ ਆਰਥਿਕ ਰੂਪ ਨਾਲ ਕਮਜ਼ੋਰ ਵਰਗ ਦੇ ਲਈ ਸਰਕਾਰੀ ਨੌਕਰੀਆਂ ਅਤੇ ਸਿੱਖਿਆ 'ਚ ਕੇਂਦਰ ਸਰਕਾਰ ਦੁਆਰਾ ਕੀਤੇ ਗਏ ਰਿਜ਼ਰਵੇਸ਼ਨ ਨੂੰ ਲਾਗੂ ਕੀਤਾ ਹੈ। ਸੂਬੇ 'ਚ ਜਨਰਲ ਰਿਜ਼ਰਵੇਸ਼ਨ 14 ਜਨਵਰੀ ਤੋਂ ਲਾਗੂ ਮੰਨਿਆ ਜਾਵੇਗਾ। ਗੁਜਰਾਤ ਨੇ ਸਭ ਤੋਂ ਪਹਿਲਾਂ 10 ਫੀਸਦੀ ਜਨਰਲ ਰਿਜ਼ਰਵੇਸ਼ਨ ਨੂੰ ਮੰਜੂਰੀ ਦਿੱਤੀ ਸੀ। ਬਾਅਦ 'ਚ ਝਾਰਖੰਡ ਨੇ ਵੀ ਆਪਣੇ ਇੱਥੇ ਜਨਰਲ ਕੋਟਾ ਲਾਗੂ ਕੀਤਾ ਸੀ।
ਆਰਥਿਕ ਰੂਪ ਤੋਂ ਪਿੱਛੜੇ ਅਜਿਹੇ ਸਾਧਾਰਨ ਵਰਗ ਪਰਿਵਾਰ ਇਸ ਰਿਜ਼ਰਵੇਸ਼ਨ ਦੇ ਹੱਕਦਾਰ ਹੋਣਗੇ, ਜਿਨ੍ਹਾਂ ਦੀ ਸਲਾਨਾ ਕਮਾਈ 8 ਲੱਖ ਤੋਂ ਘੱਟ ਹੋਵੇਗੀ, ਜਿਸ ਦੇ ਕੋਲ 5 ਹੈਕਟੇਅਰ ਤੋਂ ਘੱਟ ਜ਼ਮੀਨ ਹੋਵੇਗੀ, ਜਿਨ੍ਹਾਂ ਦੇ ਕੋਲ 1000 ਸਕਵੇਅਰ ਫੁੱਟ ਤੋਂ ਘੱਟ ਖੇਤਰਫਲ ਦਾ ਘਰ ਹੋਵੇ, ਜੇਕਰ ਘਰ ਨਗਰਪਾਲਿਕਾ 'ਚ ਹੋਵੇਗਾ ਤਾਂ ਪਲਾਟ ਦਾ ਆਕਾਰ 100 ਯਾਰਡ ਤੋਂ ਘੱਟ ਹੋਣਾ ਚਾਹੀਦਾ ਹੈ ਅਤੇ ਜੇਕਰ ਘਰ ਗੈਰ-ਨਗਰਪਾਲਿਕਾ ਵਾਲੇ ਸ਼ਹਿਰੀ ਖੇਤਰ 'ਚ ਹੋਵੇਗਾ ਤਾਂ ਪਲਾਂਟ ਦਾ ਆਕਾਰ 200 ਯਾਰਡ ਤੋਂ ਘੱਟ ਹੋਣਾ ਚਾਹੀਦਾ ਹੈ।
