ਕੇਂਦਰ ਨੇ ਲੱਦਾਖ ''ਚ 13 ਗੀਗਾਵਾਟ ਦੀ ਨਵਿਆਉਣਯੋਗ ਊਰਜਾ ਪ੍ਰਾਜੈਕਟ ਨੂੰ ਦਿੱਤੀ ਮਨਜ਼ੂਰੀ
Thursday, Oct 19, 2023 - 12:11 PM (IST)
ਲੱਦਾਖ/ਨਵੀਂ ਦਿੱਲੀ (ਵਾਰਤਾ)- ਸਰਕਾਰ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ 'ਚ ਅਨੁਮਾਨਿਤ 20,773.70 ਕਰੋੜ ਰੁਪਏ ਦੀ ਲਾਗਤ ਨਾਲ 13 ਗੀਗਾਵਾਟ ਊਰਜਾ ਪ੍ਰਾਜੈਕਟ ਲਈ ਗ੍ਰੀਨ ਐਨਰਜੀ ਕੋਰੀਡੋਰ (ਜੀ.ਈ.ਸੀ.) ਪੜਾਅ-2- ਅੰਤਰਰਾਜੀ ਟਰਾਂਸਮਿਸ਼ਨ ਸਿਸਟਮ (ਆਈ.ਐੱਸ.ਟੀ.ਐੱਸ.) ਨੂੰ ਮਨਜ਼ੂਰੀ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ 'ਚ ਬੁੱਧਵਾਰ ਨੂੰ ਇੱਥੇ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਦੀ ਬੈਠਕ 'ਚ ਇਸ ਸੰਬੰਧੀ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ। ਬੈਠਕ ਤੋਂ ਬਾਅਦ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਇਕ ਪੱਤਰਕਾਰ ਸੰਮੇਲਨ 'ਚ ਦੱਸਿਆ ਕਿ ਲੱਦਾਖ 'ਚ 13 ਗੀਗਾਵਾਟ ਨਵਿਆਉਣਯੋਗ ਊਰਜਾ ਪ੍ਰਾਜੈਕਟ ਲਈ ਗ੍ਰੀਨ ਐਨਰਜੀ ਕੋਰੀਡੋਰ (ਜੀ.ਈ.ਸੀ.) ਪੜਾਅ-2 ਅੰਤਰਰਾਜੀ ਟਰਾਂਸਮਿਸ਼ਨ ਸਿਸਟਮ (ਆਈ.ਐੱਸ.ਟੀ.ਐੱਸ.) ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਨੂੰ ਵਿੱਤ ਸਾਲ 2029-30 ਤੱਕ ਸ਼ੁਰੂ ਕਰਨ ਦਾ ਟੀਚਾ ਹੈ, ਜਿਸ ਦੀ ਕੁੱਲ ਅਨੁਮਾਨਿਤ ਲਾਗਤ 20,773.70 ਕਰੋੜ ਰੁਪਏ ਹੋਵੇਗੀ। ਇਸ 'ਚ ਕੇਂਦਰੀ ਵਿੱਤੀ ਮਦਦ (ਸੀ.ਐੱਫ.ਏ.) ਪ੍ਰਾਜੈਕਟ ਲਾਗਤ ਦਾ 40 ਫ਼ੀਸਦੀ ਯਾਨੀ 8,309.48 ਕਰੋੜ ਰੁਪਏ ਹੈ। ਸ਼੍ਰੀ ਠਾਕੁਰ ਨੇ ਦੱਸਿਆ ਕਿ ਲੱਦਾਖ ਖੇਤਰ ਦੀ ਜਟਿਲ ਭੂਮੀ, ਪ੍ਰਤੀਕੂਲ ਜਲਵਾਯੂ ਸਥਿਤੀਆਂ ਅਤੇ ਰੱਖਿਆ ਸੰਵੇਦਨਸ਼ੀਲਤਾ ਨੂੰ ਧਿਆਨ 'ਚ ਰੱਖਦੇ ਹੋਏ ਪਾਵਰ ਗਰਿੱਡ ਕਾਰਪੋਰੇਸ਼ਨ ਆਫ਼ ਇੰਡੀਆ ਲਿਮਟਿਡ ਇਸ ਪ੍ਰਾਜੈਕਟ ਨੂੰ ਲਾਗੂ ਕਰਨ ਵਾਲੀ ਏਜੰਸੀ ਹੋਵੇਗੀ।
ਇਹ ਵੀ ਪੜ੍ਹੋ : ਅਨੋਖੀ ਮਿਸਾਲ! ਸਹੁਰਾ ਪਰਿਵਾਰ ਧੀ ਨੂੰ ਦਿੰਦਾ ਸੀ ਤਸੀਹੇ ਤਾਂ ਪਿਓ ਬੈਂਡ-ਵਾਜਿਆਂ ਨਾਲ ਵਾਪਸ ਲੈ ਆਇਆ ਪੇਕੇ
ਇਸ 'ਚ ਆਧੁਨਿਕ ਵੋਲਟੇਜ਼ ਸੋਰਸ ਕਨਵਰਟਰ (ਵੀ.ਐੱਸ.ਸੀ.) ਆਧਾਰਤ ਹਾਈ ਵੋਲਟੇਜ਼ ਡਾਇਰੈਕ ਕਰੰਟ (ਐੱਚ.ਵੀ.ਡੀ.ਸੀ.) ਸਿਸਟਮ ਅਤੇ ਐਕਸਟ੍ਰਾ ਹਾਈ ਵੋਲਟੇਜ਼ ਅਲਟਰਨੇਟਿੰਗ ਕਰੰਟ (ਈ.ਐੱਚ.ਵੀ.ਏ.ਸੀ.) ਸਿਸਟਮ ਤਾਇਨਾਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਲੱਦਾਖ 'ਚ ਨਿਰਮਿਤ ਇਸ ਬਿਜਲੀ ਨੂੰ ਪਹੁੰਚਾਉਣ ਲਈ ਟਰਾਂਸਮਿਸ਼ਨ ਲਾਈਨ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਤੋਂ ਹੋ ਕੇ ਹਰਿਆਣਾ ਦੇ ਕੈਥਲ ਤੱਕ ਜਾਵੇਗੀ। ਇੱਥੇ ਇਸ ਨੂੰ ਰਾਸ਼ਟਰੀ ਗਰਿੱਡ ਨਾਲ ਜੋੜਿਆ ਜਾਵੇਗਾ। ਲੇਹ 'ਚ ਇਸ ਪ੍ਰਾਜੈਕਟ ਨਾਲ ਮੌਜੂਦਾ ਲੱਦਾਖ ਗਰਿੱਡ ਤੱਕ ਇਕ ਇੰਟਰਕਨੈਕਸ਼ਨ ਦੀ ਵੀ ਯੋਜਨਾ ਬਣਾਈ ਗਈ ਹੈ ਤਾਂ ਕਿ ਲੱਦਾਖ ਨੂੰ ਭਰੋਸੇਯੋਗ ਬਿਜਲੀ ਸਪਲਾਈ ਯਕੀਨੀ ਕੀਤੀ ਜਾ ਸਕੇ। ਇਸਨੂੰ ਜੰਮੂ ਕਸ਼ਮੀਰ ਨੂੰ ਬਿਜਲੀ ਪ੍ਰਦਾਨ ਕਰਨ ਲਈ ਲੇਹ-ਅਲੁਸਟੇਂਗ-ਸ਼੍ਰੀਨਗਰ ਲਾਈਨ ਨਾਲ ਵੀ ਜੋੜਿਆ ਜਾਵੇਗਾ। ਇਸ ਪ੍ਰਾਜੈਕਟ 'ਚ ਪਾਂਗ (ਲੱਦਾਖ) ਅਤੇ ਕੈਥਲ (ਹਰਿਆਣਾ) 'ਚ 713 ਕਿਲੋਮੀਟਰ ਟਰਾਂਸਮਿਸ਼ਨ ਲਾਈਨਾਂ ਅਤੇ 5 ਗੀਗਾਵਾਟ ਸਮਰੱਥਾ ਵਾਲੇ ਐੱਚ.ਵੀ.ਡੀ.ਸੀ. ਟਰਮਿਨਲ ਦੀ ਸਥਾਪਨਾ ਸ਼ਾਮਲ ਹੋਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8