ਤਿੰਨ ਹਾਈ ਕੋਰਟਾਂ ਲਈ 4 ਜੱਜ, 3 ਐਡੀਸ਼ਨਲ ਜੱਜ ਨਿਯੁਕਤ

Friday, Oct 15, 2021 - 02:44 AM (IST)

ਨਵੀਂ ਦਿੱਲੀ – ਕੇਂਦਰ ਸਰਕਾਰ ਨੇ ਵੀਰਵਾਰ 3 ਹਾਈ ਕੋਰਟਾਂ ਲਈ 4 ਜੱਜਾਂ ਅਤੇ 3 ਐਡੀਸ਼ਨਲ ਜੱਜਾਂ ਦੀ ਨਿਯੁਕਤੀ ਦਾ ਐਲਾਨ ਕੀਤਾ। ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰਾਲਾ ਦੇ ਨਿਆਂ ਵਿਭਾਗ ਦੇ ਇਕ ਨੋਟੀਫਿਕੇਸ਼ਨ ਮੁਤਾਬਕ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਐੱਨ. ਵੀ ਰਮੰਨਾ ਦੀ ਸਿਫਾਰਸ਼ ’ਤੇ ਜੱਜਾਂ ਅਤੇ ਐਡੀਸ਼ਨਲ ਜੱਜਾਂ ਦੀ ਨਿਯੁਕਤੀ ਨੂੰ ਪ੍ਰਵਾਨਗੀ ਦਿੱਤੀ ਹੈ।

ਇਹ ਵੀ ਪੜ੍ਹੋ - ਮਾਈਕ੍ਰੋਸਾਫਟ ਨੇ ਕੀਤਾ ਐਲਾਨ, ਚੀਨ 'ਚ ਲਿੰਕਡਇਨ ਨੂੰ ਕਰੇਗਾ ਬੰਦ

ਨੋਟੀਫਿਕੇਸ਼ਨ ਮੁਤਾਬਕ ਪਟਨਾ ਹਾਈ ਕੋਰਟ ਵਿਚ ਵਕੀਲ ਸੰਦੀਪ ਕੁਮਾਰ, ਪੂਰਨੇਂਦੂ ਸਿੰਘ, ਸੱਤਿਆਵ੍ਰਤ ਵਰਮਾ ਅਤੇ ਰਾਜੇਸ਼ ਕੁਮਾਰ ਵਰਮਾ ਨੂੰ ਜੱਜ ਨਿਯੁਕਤ ਕੀਤਾ ਗਿਆ ਹੈ। ਜੁਡੀਸ਼ੀਅਲ ਅਧਿਕਾਰੀ ਓਮ ਪ੍ਰਕਾਸ਼ ਤ੍ਰਿਪਾਠੀ ਦੀ ਇਲਾਹਾਬਾਦ ਹਾਈ ਕੋਰਟ ਵਿਚ ਐਡੀਸ਼ਨਲ ਜੱਜ ਵਜੋਂ ਨਿਯੁਕਤੀ ਕੀਤੀ ਗਈ ਹੈ। ਬੰਬੇ ਹਾਈ ਕੋਰਟ ਵਿਚ ਐਡੀਸ਼ਨਲ ਜੱਜ ਦੇ ਅਹੁਦੇ ’ਤੇ 2 ਜੁਡੀਸ਼ੀਅਲ ਅਧਿਕਾਰੀਆਂ ਅਨਿਲ ਲਕਸ਼ਮਣ ਅਤੇ ਸੰਦੀਪ ਕੁਮਾਰ ਨੂੰ ਨਿਯੁਕਤ ਕੀਤਾ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News