Apple ਦੇ CEO ਪਹੁੰਚੇ ਮੁੰਬਈ, ਮਾਧੁਰੀ ਦੀਕਸ਼ਿਤ ਨਾਲ ਖਾਧਾ ਵੜਾਪਾਵ, ਮੁਕੇਸ਼ ਅੰਬਾਨੀ ਨਾਲ ਵੀ ਕੀਤੀ ਮੁਲਾਕਾਤ
Tuesday, Apr 18, 2023 - 05:34 AM (IST)
ਮੁੰਬਈ (ਭਾਸ਼ਾ): ਭਾਰਤ ਵਿਚ ਐਪਲ ਦੇ ਪਹਿਲੇ ਰਿਟੇਲ ਸਟੋਰ ਦੇ ਉਦਘਾਟਨ ਤੋਂ ਪਹਿਲਾਂ ਕੰਪਨੀ ਦੇ ਮੁੱਖ ਕਾਰਜਪਾਲਕ ਅਧਿਕਾਰੀ ਟਿਮ ਕੁੱਕ ਸੋਮਵਾਰ ਨੂੰ ਮੁੰਬਈ ਪਹੁੰਚੇ। ਆਪਣੀ ਯਾਤਰਾ ਦੇ ਪਹਿਲੇ ਦਿਨ ਕੁੱਕ ਮਸ਼ਹੂਰ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਘਰ ਏਂਟਿਲਾ ਗਏ। ਅਜਿਹਾ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਟਾਟਾ ਸੰਸ ਦੇ ਚੇਅਰਮੈਨ ਐੱਨ ਚੰਦਰਸ਼ੇਖਰਨ ਸਮੇਤ ਹੋਰ ਚੋਟੀ ਦੇ ਉਦਯੋਗਪਤੀਆਂ ਨਾਲ ਵੀ ਮੁਲਾਕਾਤ ਕੀਤੀ।
ਇਹ ਖ਼ਬਰ ਵੀ ਪੜ੍ਹੋ - ਜਾਨਲੇਵਾ ਸੈਲਫ਼ੀ! ਬੱਚੇ ਨਾਲ Selfie ਲੈ ਰਹੀ ਨਾਬਾਲਗਾ ਦੀ ਹੋਈ ਦਰਦਨਾਕ ਮੌਤ, ਜਾਣੋ ਪੂਰਾ ਮਾਮਲਾ
ਕੁੱਕ ਨਵੀਂ ਦਿੱਲੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਦੂਸਰੰਚਾਰ ਮੰਤਰੀ ਅਸ਼ਵਨੀ ਵੈਸ਼ਣਵ ਨਾਲ ਵੀ ਮੁਲਾਕਾਤ ਕਰ ਸਕਦੇ ਹਨ। ਹਾਲਾਂਕਿ, ਕੰਪਨੀ ਦੇ ਅਧਿਕਾਰੀਆਂ ਨੇ ਉਨ੍ਹਾਂ ਦੇ ਭਾਰਤ ਦੌਰੇ ਦੇ ਪ੍ਰੋਗਰਾਮ ਬਾਰੇ ਪੁੱਛੇ ਗਏ ਸਵਾਲਾਂ ਨੂੰ ਟਾਲ ਦਿੱਤਾ। ਉਨ੍ਹਾਂ ਨੇ ਅੰਬਾਨੀ ਪਰਿਵਾਰ ਦੇ ਮਨਪਸੰਦ ਰੈਸਟੋਰੈਂਟ ਵਿਚ ਅਦਾਕਾਰਾ ਮਾਧੁਰੀ ਦੀਕਸ਼ਿਤ ਨਾਲ ਵੜਾਪਾਵ ਵੀ ਖਾਧਾ।
ਇਹ ਖ਼ਬਰ ਵੀ ਪੜ੍ਹੋ - ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਬਾਰੇ ਬੋਲੇ ਜੈਜ਼ੀ ਬੀ, ਕਿਹਾ - "ਸਿੱਧੂ ਨਾਲ ਕੰਮ ਕਰਨਾ ਸੀ ਪਰ..."
ਮਾਧੁਰੀ ਦੀਕਸ਼ਿਤ ਨੇ ਟਿਮ ਕੁੱਕ ਨਾਲ ਟਵੀਟਰ 'ਤੇ ਤਸਵੀਰ ਸਾਂਝੀ ਕਰਦਿਆਂ ਲਿਖਿਆ, "ਮੁੰਬਈ ਵਿਚ ਵੜਾਪਾਵ ਤੋਂ ਬਿਹਤਰ ਸਵਾਦ ਨਹੀਂ ਹੋ ਸਕਦਾ।"
ਇਸ 'ਤੇ ਪ੍ਰਤੀਕਿਰਿਆ ਦਿੰਦਿਆਂ ਕੁੱਕ ਨੇ ਲਿਖਿਆ, "ਧੰਨਵਾਦ ਮਾਧੁਰੀ ਦੀਕਸ਼ਿਤ, ਮੈਨੂੰ ਪਹਿਲੀ ਵਾਰ ਵੜਾਪਾਵ ਖਵਾਉਣ ਲਈ। ਇਹ ਬਹੁਤ ਸਵਾਦ ਸੀ।"
Thanks @madhuridixit for introducing me to my very first Vada Pav — it was delicious! https://t.co/Th40jqAEGa
— Tim Cook (@tim_cook) April 17, 2023
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।