ਸੋਨੀਆ ਗਾਂਧੀ ਤੋਂ ਮੁਆਫ਼ੀ ਮੰਗੀ, ਪ੍ਰਧਾਨ ਅਹੁਦੇ ਦੀ ਚੋਣ ਨਹੀਂ ਲੜਾਂਗਾ : ਅਸ਼ੋਕ ਗਹਿਲੋਤ

Thursday, Sep 29, 2022 - 03:11 PM (IST)

ਸੋਨੀਆ ਗਾਂਧੀ ਤੋਂ ਮੁਆਫ਼ੀ ਮੰਗੀ, ਪ੍ਰਧਾਨ ਅਹੁਦੇ ਦੀ ਚੋਣ ਨਹੀਂ ਲੜਾਂਗਾ : ਅਸ਼ੋਕ ਗਹਿਲੋਤ

ਨਵੀਂ ਦਿੱਲੀ (ਭਾਸ਼ਾ)- ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵੀਰਵਾਰ ਨੂੰ ਕਿਹਾ ਕਿ ਜੈਪੁਰ 'ਚ ਵਿਧਾਇਕ ਦਲ ਦੀ ਬੈਠਕ ਨਹੀਂ ਹੋਣ ਪਾਉਣ ਦੀ ਘਟਨਾ ਲਈ ਉਨ੍ਹਾਂ ਨੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਤੋਂ ਮੁਆਫ਼ੀ ਮੰਗੀ ਹੈ ਅਤੇ ਹੁਣ ਉਹ ਪ੍ਰਧਾਨ ਅਹੁਦੇ ਦੀ ਚੋਣ ਨਹੀਂ ਲੜਨਗੇ। ਸੋਨੀਆ ਗਾਂਧੀ ਦੇ ਘਰ 10 ਜਨਪਥ 'ਤੇ ਉਨ੍ਹਾਂ ਨਾਲ ਮੁਲਾਕਾਤ ਤੋਂ ਬਾਅਦ ਗਹਿਲੋਤ ਨੇ ਇਹ ਵੀ ਕਿਹਾ ਕਿ ਹੁਣ ਮੁੱਖ ਮੰਤਰੀ ਅਹੁਦੇ ਦਾ ਫ਼ੈਸਲਾ ਸੋਨੀਆ ਗਾਂਧੀ ਕਰੇਗੀ।

ਇਹ ਵੀ ਪੜ੍ਹੋ : ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ਕੁਆਰੀਆਂ ਕੁੜੀਆਂ ਨੂੰ ਵੀ ਗਰਭਪਾਤ ਦਾ ਅਧਿਕਾਰ

ਗਹਿਲੋਤ ਨੇ ਕਿਹਾ,''ਮੈਂ 50 ਸਾਲਾਂ ਤੋਂ ਕਾਂਗਰਸ ਦਾ ਵਫ਼ਾਦਾਰ ਸਿਪਾਹੀ ਰਿਹਾ ਹਾਂ, 2 ਦਿਨ ਪਹਿਲਾਂ ਦੀ ਘਟਨਾ ਤੋਂ ਬਹੁਤ ਦੁਖ਼ ਹੋਇਆ ਹੈ।'' ਉਨ੍ਹਾਂ ਕਿਹਾ,''ਮੈਂ ਸੋਨੀਆ ਜੀ ਤੋਂ ਮੁਆਫ਼ੀ ਮੰਗੀ ਹੈ।'' ਗਹਿਲੋਤ ਨੇ ਕਿਹਾ,''ਵਿਧਾਇਕ ਦਲ ਦੀ ਬੈਠਕ 'ਚ ਇਕ ਲਾਈਨ ਦਾ ਪ੍ਰਸਤਾਵ ਪਾਸ ਕਰਨਾ ਮੇਰੀ ਨੈਤਿਕ ਜ਼ਿੰਮੇਵਾਰੀ ਸੀ। ਮੈਂ ਉਸ ਨੂੰ ਕਰਵਾ ਨਹੀਂ ਸਕਿਆ। ਇਸ ਮਾਹੌਲ 'ਚ ਮੈਂ ਫ਼ੈਸਲਾ ਕੀਤਾ ਕਿ ਹੁਣ ਮੈਂ ਪ੍ਰਧਾਨ ਦੀ ਚੋਣ ਨਹੀਂ ਲੜਾਂਗਾ।'' ਉਨ੍ਹਾਂ ਦੇ ਮੁੱਖ ਮੰਤਰੀ ਬਣੇ ਰਹਿਣ ਨਾਲ ਜੁੜੇ ਸਵਾਲ 'ਤੇ ਗਹਿਲੋਤ ਨੇ ਕਿਹਾ ਕਿ ਇਸ ਬਾਰੇ ਫ਼ੈਸਲਾ ਸੋਨੀਆ ਗਾਂਧੀ ਕਰੇਗੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News