ਏ.ਪੀ.ਜੇ. ਅਬਦੁੱਲ ਕਲਾਮ ਦੇ ਭਰਾ ਦਾ ਦਿਹਾਂਤ, 104 ਸਾਲ ਦੇ ਸਨ ਮੁਹੰਮਦ ਮੁਥੁ ਮੀਰਾਨ

Monday, Mar 08, 2021 - 11:07 AM (IST)

ਏ.ਪੀ.ਜੇ. ਅਬਦੁੱਲ ਕਲਾਮ ਦੇ ਭਰਾ ਦਾ ਦਿਹਾਂਤ, 104 ਸਾਲ ਦੇ ਸਨ ਮੁਹੰਮਦ ਮੁਥੁ ਮੀਰਾਨ

ਰਾਮੇਸ਼ਵਰਮ- ਸਾਬਕਾ ਰਾਸ਼ਟਰੀ ਏ.ਪੀ.ਜੇ. ਅਬਦੁੱਲ ਕਲਾਮ ਦੇ ਵੱਡੇ ਭਰਾ ਮੁਹੰਮਦ ਮੁਥੁ ਮੀਰਾਨ ਮਰੈਕਯਾਰ ਦਾ ਐਤਵਾਰ ਨੂੰ ਇੱਥੇ ਦਿਹਾਂਤ ਹੋ ਗਿਆ। ਪਰਿਵਾਰ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮਰੈਕਯਾਰ ਦੀ ਉਮਰ 104 ਸਾਲ ਸੀ। ਉਨ੍ਹਾਂ ਦੇ ਪਰਿਵਾਰ 'ਚ ਇਕ ਪੁੱਤ ਅਤੇ 2 ਧੀਆਂ ਹਨ। ਉਨ੍ਹਾਂ ਦੀ ਪਤਨੀ ਦਾ ਪਹਿਲਾਂ ਹੀ ਦਿਹਾਂਤ ਹੋ ਚੁੱਕਿਆ ਹੈ। ਤਾਮਿਲਨਾਡੂ ਦੇ ਮੁੱਖ ਮੰਤਰੀ ਓ. ਪੰਨੀਰਸੇਲਵਮ ਅਤੇ ਦਰਮੁਕ ਪ੍ਰਧਾਨ ਐੱਮ.ਕੇ. ਸਟਾਲਿਨ ਨੇ ਉਨ੍ਹਾਂ ਦੇ ਦਿਹਾਂਤ 'ਤੇ ਸੋਗ ਜ਼ਾਹਰ ਕੀਤਾ ਹੈ।

ਇਹ ਵੀ ਪੜ੍ਹੋ : 1975 ਐਮਰਜੈਂਸੀ ਇਕ ਪੁਰਾਣਾ ਮੁੱਦਾ ਹੈ, ਇਸ ਨੂੰ ਦਫਨਾ ਦੇਣਾ ਚਾਹੀਦੈ: ਰਾਊਤ

ਮੁਹੰਮਦ ਮੁਥੂ ਮੀਰਾਨ ਉਮਰ ਸੰਬੰਧੀ ਬੀਮਾਰੀਆਂ ਨਾਲ ਜੂਝ ਰਹੇ ਸਨ। ਇਸ ਤੋਂ ਇਲਾਵਾ ਉਨ੍ਹਾਂ ਦੀ ਇਕ ਅੱਖ 'ਚ ਇਨਫੈਕਸ਼ਨ ਵੀ ਹੋ ਗਿਆ ਸੀ। ਦੱਸਣਯੋਗ ਹੈ ਕਿ ਸਾਬਕਾ ਰਾਸ਼ਟਰਪਤੀ ਏ.ਪੀ.ਜੇ. ਅਬਦੁੱਲ ਕਲਾਮ ਪਹਿਲਾਂ ਹੀ ਇਸ ਦੁਨੀਆ ਨੂੰ ਅਲਵਿਦਾ ਕਹਿ ਚੁਕੇ ਹਨ। ਉਨ੍ਹਾਂ ਦਾ ਦਿਹਾਂਤ 27 ਜੁਲਾਈ 2015 ਨੂੰ ਮੇਘਾਲਿਆ ਦੇ ਸ਼ਿਲਾਂਗ 'ਚ ਹੋਇਆ ਸੀ।

ਇਹ ਵੀ ਪੜ੍ਹੋ : ਰਾਕੇਸ਼ ਟਿਕੈਤ ਬੋਲੇ- ਹੁਣ ਜਿੱਥੇ ਸਰਕਾਰਾਂ ਉੱਥੇ ਅਸੀਂ, ਪੱਛਮੀ ਬੰਗਾਲ ’ਚ ਕਰਾਂਗੇ ਸਭਾ


author

DIsha

Content Editor

Related News