SBI ਦੀ ਚਿਤਾਵਨੀ, 500 ਤੇ 2000 ਦੇ ਨੋਟਾਂ ਨਾਲ ਵੀ ਫੈਲ ਸਕਦੈ ਵਾਇਰਸ

Sunday, Mar 22, 2020 - 06:44 PM (IST)

SBI ਦੀ ਚਿਤਾਵਨੀ, 500 ਤੇ 2000 ਦੇ ਨੋਟਾਂ ਨਾਲ ਵੀ ਫੈਲ ਸਕਦੈ ਵਾਇਰਸ

ਨਵੀਂ ਦਿੱਲੀ :  ਕੋਰੋਨਾ ਵਾਇਰਸ ਦੇ ਮਾਮਲੇ ਭਾਰਤ ‘ਚ ਵਧਦੇ ਜਾ ਰਹੇ ਹਨ। ਅਜਿਹੇ ਵਿਚ ਸਰਕਾਰ ਸਾਰੇ ਲੋਕਾਂ ਨੂੰ ਚਿਤਾਵਨੀ ਦੇ ਰਹੀ ਹੈ ਕਿ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਤੇ ਕੀ ਨਹੀਂ। ਕੀ ਤੁਸੀਂ ਜਾਣਦੇ ਹੋ ਕਿ ਨੋਟਾਂ ਨਾਲ ਵੀ ਕੋਰੋਨਾ ਵਾਇਰਸ ਫੈਲ ਸਕਦਾ ਹੈ।

ਐੱਸ. ਬੀ. ਆਈ. ਨੇ ਹਾਲ ਹੀ ਵਿਚ ਇਕ ਰਿਸਰਚ ਵਿਚ ਦੱਸਿਆ ਹੈ ਕਿ ਭਾਰਤ ਵਿਚ ਜਿਸ ਤਰ੍ਹਾਂ ਦੀ ਸਥਿਤੀ ਪੈਦਾ ਹੋ ਗਈ ਹੈ, ਉਸ ਨੂੰ ਦੇਖਦੇ ਹੋਏ ਖੁਦ ਨੂੰ ਸੁਰੱਖਿਅਤ ਰੱਖਣਾ ਸਭ ਤੋਂ ਜ਼ਰੂਰੀ ਹੈ ਕਿਉਂਕਿ ‘2000-500 ਤੇ 200’ ਵਰਗੇ ਕਾਗਜ਼ੀ ਨੋਟਾਂ ਨਾਲ ਵੀ ਕੋਰੋਨਾ ਵਾਇਰਸ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਵਿਚ ਆਸਾਨੀ ਨਾਲ ਜਾ ਸਕਦਾ ਹੈ।

 

ਮਾਹਰਾਂ ਦਾ ਕਹਿਣਾ ਹੈ ਕਿ ਭਾਰਤ ਨੂੰ ਵੀ ਆਸਟ੍ਰੇਲੀਆ, ਬ੍ਰਿਟੇਨ ਅਤੇ ਕੈਨੇਡਾ ਵਰਗੇ ਦੇਸ਼ਾਂ ਵਿਚ ਚੱਲਣ ਵਾਲੀ ਕਰੰਸੀ ‘ਤੇ ਕੰਮ ਕਰਨਾ ਚਾਹੀਦਾ ਹੈ। ਇਨ੍ਹਾਂ ਦੇਸ਼ਾਂ ਵਿਚ ਪੌਲੀਮਰ ਕਰੰਸੀ ਦੀ ਵਰਤੋਂ ਕੀਤੀ ਜਾਂਦੀ ਹੈ। ਇਨ੍ਹਾਂ ਨੋਟਾਂ ‘ਤੇ ਕਿਸੇ ਵੀ ਵਾਇਰਸ ਦਾ ਕੋਈ ਅਸਰ ਨਹੀਂ ਹੁੰਦਾ ਹੈ। ਉੱਥੇ ਹੀ ਭਾਰਤ ਵਿਚ ਕਾਗਜ਼ ਦੇ ਨੋਟਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜਿਸ ਜ਼ਰੀਏ ਕੋਈ ਵੀ ਵਾਇਰਸ ਆਸਾਨੀ ਨਾਲ ਇਕ ਵਿਅਕਤੀ ਤੋਂ ਦੂਜੇ ਵਿਚ ਟਰਾਂਸਫਰ ਹੋ ਸਕਦਾ ਹੈ। ਇਸ ਮਾਹੌਲ ਵਿਚ ਸਰਕਾਰ ਨੇ ਡਿਜੀਟਲ ਟ੍ਰਾਂਜ਼ੈਕਸ਼ਨ ‘ਤੇ ਫੋਕਸ ਕਰਨ ਨੂੰ ਕਿਹਾ ਹੈ। ਲੋਕਾਂ ਨੂੰ UPI, IMPS, RTGS, ਮੋਬਾਇਲ ਵਾਲਿਟ ਅਤੇ ਨੈੱਟ ਬੈਂਕਿੰਗ ਦਾ ਇਸਤੇਮਾਲ ਕਰਨਾ ਚਾਹੀਦਾ ਹੈ।

WHO ਨੇ ਵੀ ਕਿਹਾ ਹੈ ਕਿ ਲੋਕਾਂ ਨੂੰ ਨਕਦ ਦੀ ਬਜਾਏ ਡਿਜੀਟਲ ਪੇਮੈਂਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਰੋਜ਼ਾਨਾ ਨਕਦ ਕੈਸ਼ ਲੈਣ-ਦੇਣ ਨਾਲ ਸੰਕਰਮਿਤ ਹੋਣ ਦਾ ਖਤਰਾ ਹੋ ਸਕਦਾ ਹੈ। ਐੱਸ. ਬੀ. ਆਈ. ਰਿਸਰਚ ਨੇ ਸਰਕਾਰ ਨੂੰ ਕਾਗਜ਼ੀ ਕਰੰਸੀ ਨੋਟਾਂ ਦੀ ਬਜਾਏ ਪੌਲੀਮਰ ਕਰੰਸੀ ਨੋਟਾਂ ‘ਤੇ ਵਿਚਾਰ ਕਰਨ ਦਾ ਸੁਝਾਅ ਦਿੱਤਾ ਹੈ।


author

Sanjeev

Content Editor

Related News