ਭਾਰਤ ਜਿਣਸ ਬਾਜ਼ਾਰ ''ਚ ਢੁੱਕਵੇਂ ਮੁੱਲ ਦੀ ਖੋਜ ਕਰਨ ਵਾਲਾ ਦੇਸ਼ ਬਣਨ ''ਚ ਸਮਰੱਥ : ਅਨੁਰਾਗ ਠਾਕੁਰ
Sunday, Jul 14, 2019 - 01:16 AM (IST)

ਨਵੀਂ ਦਿੱਲੀ— ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਦੇਸ਼ 'ਚ'ਚ ਜਿਣਸ ਕਾਰੋਬਾਰ ਲਈ ਸੁਰੱਖਿਅਤ ਪ੍ਰਣਾਲੀ ਅਪਣਾਏ ਜਾਣ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਭਾਰਤ ਕੋਲ ਜਿਣਸ ਬਾਜ਼ਾਰ 'ਚ ਵੱਖ-ਵੱਖ ਜਿਣਸਾਂ ਦਾ ਢੁੱਕਵਾਂ ਮੁੱਲ ਤੈਅ ਕਰਨ ਵਾਲਾ ਦੇਸ਼ ਬਣਨ ਦੀ ਸਮਰੱਥਾ ਹੈ। ਠਾਕੁਰ ਵਿੱਤ ਮੰਤਰਾਲਾ ਅਤੇ ਕਾਰਪੋਰੇਟ ਮਾਮਲਿਆਂ ਦੇ ਰਾਜ ਮੰਤਰੀ ਹਨ। ਉਨ੍ਹਾਂ ਕਿਹਾ ਕਿ ਇਕ ਮਜ਼ਬੂਤ ਜਿਣਸ ਬਾਜ਼ਾਰ ਨਾਲ ਰੋਜ਼ਗਾਰ ਦੇ ਮੌਕੇ ਪੈਦਾ ਕਰਨ 'ਚ ਵੀ ਮਦਦ ਮਿਲੇਗੀ। ਉਹ ਰੋਜ਼ਗਾਰ ਸਿਰਜਣ ਅਤੇ ਲਗਾਤਾਰ ਵਿਕਾਸ ਟੀਚਿਆਂ ਲਈ 'ਭਾਰਤੀ ਜਿਣਸ ਬਾਜ਼ਾਰ ਦਾ ਨਿਰਮਾਣ' ਵਿਸ਼ੇ 'ਤੇ ਇਕ ਕੌਮਾਂਤਰੀ ਸੰਮੇਲਨ 'ਚ ਬੋਲ ਰਹੇ ਸਨ।