ਅਨੁਪਮ ਖੇਰ ਦੀ ਮਾਂ ਦੁਲਾਰੀ ਦੀ ਪੀ. ਐੱਮ. ਮੋਦੀ ਨੂੰ ਅਸੀਸ, ਕਿਹਾ 'ਇਸ ਵਾਰ ਵੀ ਤੁਸੀਂ ਹੀ ਜਿੱਤੋਗੇ'

Thursday, Jan 27, 2022 - 03:23 PM (IST)

ਅਨੁਪਮ ਖੇਰ ਦੀ ਮਾਂ ਦੁਲਾਰੀ ਦੀ ਪੀ. ਐੱਮ. ਮੋਦੀ ਨੂੰ ਅਸੀਸ, ਕਿਹਾ 'ਇਸ ਵਾਰ ਵੀ ਤੁਸੀਂ ਹੀ ਜਿੱਤੋਗੇ'

ਮੁੰਬਈ (ਬਿਊਰੋ) : ਇਸ ਵਾਰ 73ਵਾਂ ਗਣਤੰਤਰ ਦਿਵਸ ਬਹੁਤ ਧੂਮਧਾਮ ਨਾਲ ਮਨਾਇਆ ਗਿਆ। ਹਰ ਵਾਰ ਦੀ ਤਰ੍ਹਾ ਇਸ ਵਾਰ ਵੀ ਵੱਖ-ਵੱਖ ਸੂਬਿਆਂ ਦੀਆਂ ਝਾਕੀਆਂ ਵੇਖਣ ਨੂੰ ਮਿਲੀਆਂ। ਇਸ ਦਾ ਅਨੰਦ ਆਮ ਤੋਂ ਲੈ ਕੇ ਹਰ ਇਕ ਖ਼ਾਸ ਵਿਅਕਤੀ ਨੇ ਲਿਆ। ਉਥੇ ਹੀ ਬਾਲੀਵੁੱਡ ਮਸ਼ਹੂਰ ਅਦਾਕਾਰ ਅਨੁਪਮ ਖੇਰ ਦੀ ਮਾਂ ਦੁਲਾਰੀ ਨੇ ਪੀ. ਐੱਮ. ਨਰਿੰਦਰ ਮੋਦੀ ਨੂੰ ਲੈ ਕੇ ਅਜਿਹੀ ਗੱਲ ਆਖ ਦਿੱਤੀ, ਜਿਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ।

PunjabKesari

ਦਰਅਸਲ, ਹਾਲ ਹੀ 'ਚ ਅਨੁਪਮ ਖੇਰ ਨੇ ਆਪਣੀ ਆਪਣੀ ਮਾਂ ਦੁਲਾਰੀ ਦਾ ਇਕ ਖ਼ਾਸ ਵੀਡੀਓ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ। ਇਸ ਵੀਡੀਓ 'ਚ ਅਨੁਪਮ ਖੇਰ ਦੀ ਮਾਂ ਪੀ. ਐੱਮ. ਮੋਦੀ ਦੀ ਤਾਰੀਫ਼ ਕਰਦੀ ਹੋਈ ਨਜ਼ਰ ਆ ਰਹੀ ਹੈ। ਉਹ ਇਸ ਵੀਡੀਓ ਜ਼ਰੀਏ ਇਹੀ ਅਸ਼ੀਰਵਾਦ ਦੇ ਰਹੀ ਹੈ ਕਿ ਉਹੀ (ਪੀ. ਐੱਮ. ਮੋਦੀ) ਇਸ ਵਾਰ ਵੀ ਜਿੱਤਣਗੇ। ਉਹ ਵੀਡੀਓ 'ਚ ਆਖ ਰਹੀ ਹੈ ਕਿ ਪੀ. ਐੱਮ. ਮੋਦੀ. ਜੀ ਦਿਲ ਦੇ ਚੰਗੇ ਇਨਸਾਨ ਹਨ ਤਾਂ ਹੀ ਈਸ਼ਵਰ ਹਮੇਸ਼ਾ ਉਨ੍ਹਾਂ ਨਾਲ ਹਨ। ਉਹ ਆਖਦੀ ਹੈ ਕਿ ਉਹ ਹੀ ਇਸ ਵਾਰ ਵੀ ਜਿੱਤਣਗੇ। ਇਨਸਾਨ ਦੀ ਸ਼ਰਾਫ਼ਤ ਕੰਮ ਆਉਂਦੀ ਹੈ। ਉਹ ਆਖਦੀ ਹੈ ਕਿ ਮੇਰਾ ਅਸ਼ੀਰਵਾਦ ਉਸ ਨਾਲ ਹੈ। ਉਨ੍ਹਾਂ ਕਿਹਾ ਕਿ ਮੋਦੀ ਜੀ ਨੂੰ ਸਕਿਊਰਟੀ ਰੱਖਣ ਦੀ ਲੋੜ ਨਹੀਂ ਹੈ। ਅਸੀ ਸਭ ਉਨ੍ਹਾਂ ਨਾਲ ਹਾਂ। ਸ਼ੋਸ਼ਲ ਮੀਡੀਆ 'ਤੇ ਇਹ ਵੀਡੀਓ ਬਹੁਤ ਵਾਇਰਲ ਹੋ ਰਿਹਾ ਹੈ।

 
 
 
 
 
 
 
 
 
 
 
 
 
 
 

A post shared by Anupam Kher (@anupampkher)

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਨੁਪਮ ਖੇਰ ਨੇ ਪੀ. ਐੱਮ. ਨਰਿੰਦਰ ਮੋਦੀ ਨੂੰ ਵੀ ਟੈਗ ਕੀਤਾ ਹੈ। ਨਾਲ ਹੀ ਉਨ੍ਹਾਂ ਨੇ ਲਿਖਿਆ ਹੈ, ''ਮਾਣਯੋਗ ਪੀ. ਐੱਮ. ਮੋਦੀ ਜੀ! ਮੈਂ ਮਾਂ ਕੋਲੋ ਅੱਜ ਗਣਤੰਤਰ ਦਿਵਸ ਦੀ ਪ੍ਰੇਡ ਬਾਰੇ ਪੁੱਛਿਆ ਸੀ ਤੇ ਉਨ੍ਹਾਂ ਨੇ ਤੁਹਾਡੇ ਬਾਰੇ 'ਚ ਜੋ ਗੱਲ ਕਹੀ ਹੈ ਉਹ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ। ਮਾਂ ਦੀਆਂ ਗੱਲਾਂ ਦਿਲ ਤੋਂ ਨਿਕਲਦੀਆਂ ਹਨ। ਉਨ੍ਹਾਂ ਦਾ ਤੇ ਕਰੋੜਾਂ ਅਜਿਹੀਆਂ ਮਾਵਾਂ ਦਾ ਅਸ਼ੀਰਵਾਦ ਤੁਹਾਡੇ ਨਾਲ ਹੈ।''


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News