ਕੋਲਕਾਤਾ: ਅਨੁਜ ਸ਼ਰਮਾ ਬਣੇ ਪੁਲਸ ਕਮਿਸ਼ਨਰ, ਰਾਜੀਵ ਕੁਮਾਰ ਨੂੰ ਮਿਲੀ CID ਦੀ ਜ਼ਿੰਮੇਵਾਰੀ

02/19/2019 4:11:00 PM

ਕੋਲਕਾਤਾ-ਕੋਲਕਾਤਾ ਦੇ ਪੁਲਸ ਕਮਿਸ਼ਨਰ ਰਾਜੀਵ ਕੁਮਾਰ ਦਾ ਤਬਾਦਲਾ ਹੋ ਗਿਆ ਹੈ ਅਤੇ ਉਨ੍ਹਾਂ ਨੂੰ ਪੱਛਮੀ ਬੰਗਾਲ ਦਾ ਕ੍ਰਿਮੀਨਲ ਇਨਵੈਸਟੀਗੇਸ਼ਨ ਡਿਪਾਰਟਮੈਂਟ (CID) ਦਾ ADG-IGP ਨਿਯੁਕਤ ਕੀਤਾ ਗਿਆ ਹੈ। ਅਨੁਜ ਸ਼ਰਮਾ ਨੂੰ ਕੋਲਕਾਤਾ ਦਾ ਨਵਾਂ ਪੁਲਸ ਕਮਿਸ਼ਨਰ ਨਿਯੁਕਤ ਕਰ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਪੱਛਮੀ ਬੰਗਾਲ ਦੇ ਚਰਚਿਤ ਸ਼ਾਰਦਾ ਚਿਟਫੰਡ 'ਚ ਕੋਲਕਾਤਾ ਦੇ ਪੁਲਸ ਕਮਿਸ਼ਨਰ ਰਾਜੀਵ ਕੁਮਾਰ ਤੋਂ ਸੀ. ਬੀ. ਆਈ. ਨੇ ਸ਼ਿਲਾਂਗ 'ਚ ਪੁੱਛ ਗਿੱਛ ਕੀਤੀ ਸੀ। ਹਜ਼ਾਰਾਂ ਕਰੋੜ ਰੁਪਏ ਦੇ ਸ਼ਾਰਦਾ ਚਿਟਫੰਡ ਸਕੈਮ 'ਚ ਸਬੂਤਾਂ ਨੂੰ ਨਸ਼ਟ ਕਰਨ 'ਚ ਭੂਮਿਕਾ ਨੂੰ ਲੈ ਕੇ ਰਾਜੀਵ ਕੁਮਾਰ ਸੀ. ਬੀ. ਆਈ. ਦੇ ਨਿਸ਼ਾਨੇ 'ਤੇ ਹੈ।


Iqbalkaur

Content Editor

Related News