ਸਿਹਤ ਵਿਭਾਗ ਦੇ ਮਲਟੀਪਰਪਜ ਕੇਡਰ ਵਲੋਂ ਮੁੱਖ ਮੰਤਰੀ ਦੀ ਪਤਨੀ ਨਾਲ ਮੁਲਾਕਾਤ
Saturday, Jul 06, 2024 - 08:52 PM (IST)
ਜਲੰਧਰ, ਸਿਹਤ ਵਿਭਾਗ ਦੇ ਮਲਟੀਪਰਪਜ ਕੇਡਰ ਦੀ ਮੁੱਖ ਜਥੇਬੰਦੀ ਮਲਟੀਪਰਪਜ ਹੈਲਥ ਇੰਪਲਾਈਜ ਮੇਲ/ਫੀਮੇਲ ਯੂਨੀਅਨ ਪੰਜਾਬ ਵਲੋਂ ਅੱਜ ਜਲੰਧਰ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨਾਲ ਮੁਲਾਕਾਤ ਕੀਤੀ ਗਈ।
ਇਸ ਤੋਂ ਪਹਿਲਾਂ ਸਿਹਤ ਵਿਭਾਗ ਦੇ ਮੁਲਾਜ਼ਮਾਂ ਨੇ ਆਪਣੀਆਂ ਮੰਗਾ ਦੇ ਹੱਲ ਲਈ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜਿਮਨੀ ਚੋਣ ਮੌਕੇ ਸੁਬਾਈ ਰੋਸ ਮੁਜਾਹਰਾ ਕੀਤਾ। ਇਸ ਮੁਜਾਹਰੇ 'ਚ ਪੰਜਾਬ ਭਰ ਤੋਂ ਹਜ਼ਾਰਾਂ ਸਿਹਤ ਕਾਮਿਆ ਨੇ ਜਲੰਧਰ ਦੇ ਬਾਬੂ ਜਗਜੀਵਨ ਰਾਮ ਚੌਂਕ ਨੇੜੇ ਇੱਕਠੇ ਹੋ ਕੇ ਰੈਲੀ ਕੀਤੀ।
ਰੈਲੀ ਦੌਰਾਨ ਜਥੇਬੰਦੀ ਦੇ ਸੁਬਾਈ ਕਨਵੀਨਰ ਗੁਰਪ੍ਰੀਤ ਸਿੰਘ ਮੰਗਵਾਲ, ਮਨਜੀਤ ਕੌਰ ਫਰੀਦਕੋਟ, ਵਿਰਸਾ ਸਿੰਘ ਪੰਨੂੰ, ਮਨਜੀਤ ਕੌਰ, ਜਸਵੀਰ ਕੌਰ ਮੂਨਕ, ਨਰਿੰਦਰ ਸ਼ਰਮਾਂ,ਪ੍ਰਭਜੀਤ ਵੇਰਕਾ, ਸੁਖਜੀਤ ਜਿੰਘ ਸੇਖੋਂ ਸਣੇ ਹੋਰ ਆਗੂਆ ਨੇ ਸੰਬੋਧਨ ਕਰਦਿਆਂ ਆਪਣੀਆ ਮੰਗਾ ਦੇ ਹੱਲ ਦੀ ਤੁਰੰਤ ਮੰਗ ਕੀਤੀ।
ਇਸ ਮੌਕੇ ਰੋਸ ਮੁਜਾਹਰੇ ਦੌਰਾਨ ਮੁੱਖ ਮੰਤਰੀ ਦੇ ਓ.ਐੱਸ. ਡੀ. ਰਾਜਵੀਰ ਸਿੰਘ, ਓਂਕਾਰ ਸਿੰਘ ਦੇ ਨਾਲ ਪ੍ਰਸ਼ਾਸਨਕ ਆਗੂਆ ਨੇ ਇਕ ਬੈਠਕ ਕਰਵਾਈ।ਜਿਸ ਦੌਰਾਨ ਮੁੱਖ ਮੰਤਰੀ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨਾਲ ਵੀ ਮੁਲਾਜ਼ਮਾਂ ਦੀ ਮੀਟਿੰਗ ਹੋਈ। ਮੁੱਖ ਮੰਤਰੀ ਦੀ ਪਤਨੀ ਗੁਰਪ੍ਰੀਤ ਕੌਰ ਨੇ ਜਲਦੀ ਹੀ ਮੁਲਾਜ਼ਮਾਂ ਦੀ ਬੈਠਕ ਮੁੱਖ ਮੰਤਰੀ ਨਾਲ ਕਰਵਾ ਕੇ ਮਸਲੇ ਦਾ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਵੱਖ-ਵੱਖ ਜ਼ਿਲਿਆਂ ਤੋਂ ਆਗੂ ਹਰਜਿੰਦਰ ਬਰਨਾਲਾ, ਬਲਜਿੰਦਰ ਧਨੋਲਾ, ਸੰਜੀਵ ਕੁਮਾਰ ਜਲੰਧਰ,ਬਲਜੀਤ ਸਿੰਘ, ਇੰਦਰਜੀਤ ਸਿੰਘ, ਨਿਗਾਹੀ ਰਾਮ, ਮਨਜੀਤ ਸਿੰਘ, ਬਲਜੀਤ, ਬਲਜੀਤ ਕੌਰ, ਦਵਿੰਦਰ ਸਿੰਘ, ਰਮਨਦੀਪ, ਅਰਵਿੰਦਰ, ਸੰਗੀਤਾ ਪਾਸੀ, ਬਲਵਿੰਦਰ ਕੌਰ ਅਤੇ ਰਣਜੀਤ ਤੋਂ ਇਲਾਵਾ ਹੋਰ ਵੀ ਆਗੂ ਹਾਜ਼ਰ ਸਨ।