PM ਮੋਦੀ ਦਾ ਹਾਮਿਦ ਅੰਸਾਰੀ 'ਤੇ ਦੋਸ਼ ਲਾਉਣਾ ਸੰਸਦੀ ਮਾਣ-ਮਰਿਆਦਾ ਦੀ ਉਲੰਘਣਾ : ਕਾਂਗਰਸ

Saturday, Jul 06, 2024 - 08:45 PM (IST)

ਨਵੀਂ ਦਿੱਲੀ : ਕਾਂਗਰਸ ਨੇ ਸ਼ਨੀਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਦੇ ਹਾਲੀਆ ਸੰਪੰਨ ਹੋਏ ਸੈਸ਼ਨ ਦੌਰਾਨ ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ 'ਤੇ ਰਾਜ ਸਭਾ ਦੇ ਸਭਾਪਤੀ ਦੇ ਰੂਪ ਵਿਚ ਵਿਰੋਧੀ ਧਿਰ ਵੱਲ 'ਝੁਕਾਅ' ਰੱਖਣ ਦਾ ਦੋਸ਼ ਲਾਇਆ ਸੀ, ਜਿਹੜਾ ਸੰਸਦੀ ਮਾਣ-ਮਰਿਆਦਾ ਦੀ ਉਲੰਘਣਾ ਹੈ ਅਤੇ ਇਸ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। 

PunjabKesari

 

ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਇਸ ਬਿਆਨ ਨੂੰ ਸਦਨ ਦੇ ਰਿਕਾਰਡ ਤੋਂ ਹਟਾ ਦੇਣਾ ਚਾਹੀਦਾ ਸੀ। ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਮਤੇ 'ਤੇ ਚਰਚਾ ਦਾ ਜਵਾਬ ਦਿੰਦੇ ਹੋਏ 2 ਜੁਲਾਈ ਨੂੰ ਲੋਕ ਸਭਾ 'ਚ ਕਿਹਾ ਸੀ, ''ਭਾਵੇਂ ਉਹ (ਵਿਰੋਧੀ ਧਿਰ) ਭਾਵੇਂ ਕਿੰਨੀ ਵੀ ਗਿਣਤੀ ਦਾ ਦਾਅਵਾ ਕਰਨ, ਜਦੋਂ ਅਸੀਂ 2014 'ਚ ਸੱਤਾ ਵਿਚ ਆਏ ਸੀ, ਤਾਂ ਰਾਜਸਭਾ ਵਿਚ ਸਾਡੀ ਤਾਕਤ ਬਹੁਤ ਘੱਟ ਸੀ ਅਤੇ (ਉਸ ਵੇਲੇ) ਚੇਅਰਮੈਨ ਦਾ ਝੁਕਾਅ ਕਿਸੇ ਹੋਰ ਦਿਸ਼ਾ ਵੱਲ ਸੀ, ਪਰ ਅਸੀਂ ਮਾਣ ਨਾਲ ਦੇਸ਼ ਦੀ ਸੇਵਾ ਕਰਨ ਦੇ ਆਪਣੇ ਸੰਕਲਪ ਤੋਂ ਨਹੀਂ ਡੋਲਿਆ।" 

ਇਹ ਵੀ ਪੜ੍ਹੋ : ਪੰਜਾਬ ਦੇ ਟੈਕਸੀ ਡਰਾਈਵਰ ਨੇ ਦੋਸਤ ਦੀ ਗਲਾ ਘੁੱਟ ਕੇ ਕੀਤੀ ਹੱਤਿਆ, ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਇਆ ਸੀ ਵਿਵਾਦ

ਉਨ੍ਹਾਂ ਕਿਹਾ, ''ਮੈਂ ਦੇਸ਼ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਤੁਸੀਂ ਜੋ ਫੈਸਲਾ ਲਿਆ ਹੈ, ਜੋ ਹੁਕਮ ਤੁਸੀਂ ਸਾਨੂੰ ਸੇਵਾ ਕਰਨ ਲਈ ਦਿੱਤਾ ਹੈ, ਨਾ ਤਾਂ ਮੋਦੀ ਅਤੇ ਨਾ ਹੀ ਇਹ ਸਰਕਾਰ ਅਜਿਹੀ ਕਿਸੇ ਰੁਕਾਵਟ ਤੋਂ ਡਰੇਗੀ। ਅਸੀਂ ਉਨ੍ਹਾਂ ਸੰਕਲਪਾਂ ਨੂੰ ਪੂਰਾ ਕਰਾਂਗੇ ਜੋ ਅਸੀਂ ਪ੍ਰਾਪਤ ਕਰਨ ਲਈ ਤੈਅ ਕੀਤੇ ਹਨ।'' ਮੋਦੀ ਨੇ ਕਿਸੇ ਦਾ ਨਾਂ ਨਹੀਂ ਲਿਆ ਪਰ ਸਾਬਕਾ ਉਪ ਰਾਸ਼ਟਰਪਤੀ ਅੰਸਾਰੀ ਅਗਸਤ 2012 ਤੋਂ ਅਗਸਤ 2017 ਤੱਕ ਰਾਜਸਭਾ ਦੇ ਚੇਅਰਮੈਨ ਰਹੇ। ਕਾਂਗਰਸ ਦੇ ਜਨਰਲ ਸਕੱਤਰ ਰਮੇਸ਼ ਨੇ ਸ਼ਨੀਵਾਰ ਨੂੰ 'ਐਕਸ' 'ਤੇ ਪੋਸਟ ਕੀਤਾ, ਨਾਨ-ਬਾਇਓਲਾਜੀਕਲ ਪ੍ਰਧਾਨ ਮੰਤਰੀ ਨੇ ਬੀਤੀ 2 ਜੁਲਾਈ ਨੂੰ ਲੋਕ ਸਭਾ ਵਿਚ ਜਿਹੜੀ ਇਕ ਗੱਲ ਕਹੀ, ਉਸ ਨੂੰ ਮੀਡੀਆ ਵਿਚ ਉਸ ਤਰ੍ਹਾਂ ਨਾਲ ਨੋਟਿਸ ਨਹੀਂ ਕੀਤਾ ਗਿਆ। ਉਨ੍ਹਾਂ ਨੇ ਜੋ ਕਿਹਾ ਉਹ ਬਿਲਕੁਲ ਘਿਣਾਉਣਾ ਅਤੇ ਅਸਵੀਕਾਰਨਯੋਗ ਸੀ। ਇਸ ਨੂੰ ਸਦਨ ਦੇ ਰਿਕਾਰਡ ਤੋਂ ਤੁਰੰਤ ਹਟਾ ਦਿੱਤਾ ਜਾਣਾ ਚਾਹੀਦਾ ਸੀ।'' ਉਨ੍ਹਾਂ ਮੁਤਾਬਕ ਪ੍ਰਧਾਨ ਮੰਤਰੀ ਨੇ ਸਾਬਕਾ ਰਾਜਸਭਾ ਚੇਅਰਮੈਨ ਹਾਮਿਦ ਅੰਸਾਰੀ 'ਤੇ ਵਿਰੋਧੀ ਧਿਰ ਵੱਲ 'ਝੁਕਾਅ' ਹੋਣ ਦਾ ਦੋਸ਼ ਲਇਆ।

ਉਨ੍ਹਾਂ ਕਿਹਾ, ''ਇਹ ਪਹਿਲੀ ਵਾਰ ਨਹੀਂ ਹੈ ਜਦੋਂ ਨਰਿੰਦਰ ਮੋਦੀ ਨੇ ਹਾਮਿਦ ਅੰਸਾਰੀ 'ਤੇ ਨਿਸ਼ਾਨਾ ਸਾਧਿਆ ਹੈ। ਸੱਤ ਸਾਲ ਪਹਿਲਾਂ ਆਪਣਾ ਕਾਰਜਕਾਲ ਪੂਰਾ ਹੋਣ ਦੇ ਮੌਕੇ 'ਤੇ ਅੰਸਾਰੀ ਦੇ ਵਿਦਾਇਗੀ ਭਾਸ਼ਣ 'ਚ ਉਨ੍ਹਾਂ ਨੇ ਆਪਣੀ ਉੱਚ ਡਿਪਲੋਮੈਟਿਕ ਪੋਸਟਿੰਗ ਦਾ ਜ਼ਿਕਰ ਕੀਤਾ ਸੀ, ਜੋ ਇਸਲਾਮਿਕ ਦੇਸ਼ਾਂ 'ਚ ਸੀ। ਦਰਅਸਲ, ਇਹ ਦੇਸ਼ ਭਾਰਤ ਦੇ ਹਿੱਤਾਂ ਲਈ ਬਹੁਤ ਮਹੱਤਵਪੂਰਨ ਸਨ ਅਤੇ ਹਾਮਿਦ ਅੰਸਾਰੀ ਨੇ ਨਿਊਯਾਰਕ ਵਿਚ ਆਸਟ੍ਰੇਲੀਆ 'ਚ ਹਾਈ ਕਮਿਸ਼ਨਰ ਅਤੇ ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਪ੍ਰਤੀਨਿਧੀ ਵਜੋਂ ਸੇਵਾ ਨਿਭਾਉਣ ਤੋਂ ਬਾਅਦ ਆਈ.ਐਫ.ਐਸ ਤੋਂ ਸੇਵਾਮੁਕਤ ਹੋ ਗਿਆ ਸੀ। ਪਰ ਇਨ੍ਹਾਂ ਗੱਲਾਂ ਨੂੰ ਬੜੀ ਚਲਾਕੀ ਨਾਲ ਨਜ਼ਰਅੰਦਾਜ਼ ਕਰ ਦਿੱਤਾ ਗਿਆ।

ਰਮੇਸ਼ ਨੇ ਦਾਅਵਾ ਕੀਤਾ ਕਿ ਕਿਸੇ ਪ੍ਰਧਾਨ ਮੰਤਰੀ ਨੇ ਕਦੇ ਵੀ ਸਾਬਕਾ ਰਾਜਸਭਾ ਚੇਅਰਮੈਨ 'ਤੇ ਜਿਸ ਤਰ੍ਹਾਂ ਨਰਿੰਦਰ ਮੋਦੀ ਨੇ ਹਮਲਾ ਕੀਤਾ ਹੈ, ਉਸ ਤਰ੍ਹਾਂ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਉਨ੍ਹਾਂ ਨੇ ਸੰਸਦੀ ਮਰਿਆਦਾ ਨੂੰ ਤੋੜ ਦਿੱਤਾ ਹੈ। ਉਸ ਨੇ ਆਪਣੀ ਨਫ਼ਰਤ ਭਰੀ ਚੋਣ ਮੁਹਿੰਮ ਤੋਂ ਬਾਅਦ ਆਪਣੇ ਅਹੁਦੇ ਦੀ ਬਚੀ ਹੋਈ ਸ਼ਾਨ ਨੂੰ ਵੀ ਘਟਾ ਦਿੱਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


DILSHER

Content Editor

Related News