ਉੱਤਰੀ-ਪੂਰਬੀ ਸੂਬਿਆਂ ਤੋਂ ਨਸ਼ਾ ਲਿਆ ਕੇ ਵੇਚਣ ਦੀ ਕੋਸ਼ਿਸ਼, 4 ਗ੍ਰਿਫਤਾਰ
Sunday, Jul 07, 2024 - 12:58 AM (IST)
ਨਵੀਂ ਦਿੱਲੀ- ਉੱਤਰੀ-ਪੂਰਬੀ ਸੂਬਿਆਂ ਤੋਂ ਨਸ਼ੀਲੇ ਪਦਾਰਥ ਲਿਆ ਕੇ ਦਿੱਲੀ ਤੇ ਹੋਰ ਸੂਬਿਆਂ ’ਚ ਵੇਚਣ ਵਾਲੇ ਇੱਕ ਅੰਤਰਰਾਜੀ ਡਰੱਗ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ।
ਗਿਰੋਹ ਦੇ ਮੁਖੀ ਸਮੇਤ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਰਾਮ ਅਵਤਾਰ ਜਾਟ, ਤੇਜਪਾਲ ਬੈਨੀਵਾਲ, ਰਾਮ ਨਿਵਾਸ ਤੇ ਕਿਸ਼ਨ ਰਾਮ ਵਜੋਂ ਹੋਈ ਹੈ। ਮੁਲਜ਼ਮਾਂ ਦੇ ਕਬਜ਼ੇ ’ਚੋਂ 6.776 ਕਿਲੋ ਕੱਚੀ ਹੈਰੋਇਨ/ਬ੍ਰਾਊਨ ਸ਼ੂਗਰ ਤੇ 10.598 ਕਿਲੋ ਅਫੀਮ ਬਰਾਮਦ ਕੀਤੀ ਗਈ ਹੈ ਜਿਸ ਦੀ ਕੀਮਤ 50 ਕਰੋੜ ਰੁਪਏ ਹੈ।
ਇਸ ਤੋਂ ਇਲਾਵਾ ਅਪਰਾਧ ’ਚ ਵਰਤੀਆਂ ਗਈਆਂ ਦੋ ਕਾਰਾਂ, ਕਈ ਮੋਬਾਈਲ ਫੋਨ ਤੇ ਸਿਮ ਕਾਰਡ ਵੀ ਜ਼ਬਤ ਕੀਤੇ ਗਏ ਹਨ। ਮੁਲਜ਼ਮਾਂ ਨੇ ਪੁਲਸ ਤੋਂ ਬਚਣ ਲਈ ਕਾਰ ’ਚ ਲੁਕਵੀਂ ਥਾਂ ਬਣਾਈ ਹੋਈ ਸੀ।