ਓਡੀਸ਼ਾ ''ਚ ਵਾਪਰਿਆ ਇਕ ਹੋਰ ਰੇਲ ਹਾਦਸਾ, ਦੁਰਗ-ਪੁਰੀ ਐਕਸਪ੍ਰੈੱਸ ''ਚ ਲੱਗੀ ਅੱਗ

06/09/2023 5:30:08 AM

ਭੁਵਨੇਸ਼ਵਰ (ਭਾਸ਼ਾ): ਓਡੀਸ਼ਾ ਦੇ ਨੁਆਪਾੜਾ ਜ਼ਿਲ੍ਹੇ ਵਿਚ ਵੀਰਵਾਰ ਨੂੰ ਦੁਰਗ-ਪੁਰੀ ਐਕਸਪ੍ਰੈੱਸ ਦੇ ਏ.ਸੀ. ਕੋਚ ਵਿਚ ਅੱਗ ਲੱਗ ਗਈ। ਇਸ ਘਟਨਾ ਨਾਲ ਰੇਲ ਵਿਚ ਸਵਾਰ ਯਾਤਰੀ ਵੀ ਘਬਰਾ ਗਏ। ਈਸਟ ਕੋਸਟ ਰੇਲਵੇ ਮੁਤਾਬਕ ਇਸ ਘਟਨਾ ਵਿਚ ਕਿਸੇ ਯਾਤਰੀ ਦੇ ਜ਼ਖ਼ਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ। 

ਇਹ ਖ਼ਬਰ ਵੀ ਪੜ੍ਹੋ - 27 ਸਾਲਾਂ ਬਾਅਦ ਭਾਰਤ 'ਚ ਹੋਣ ਜਾ ਰਿਹੈ Miss World, 130 ਦੇਸ਼ਾਂ ਤੋਂ ਆਉਣਗੀਆਂ ਸੁੰਦਰੀਆਂ

ਈਸਟ ਕੋਸਟ ਰੇਲਵੇ ਨੇ ਇਕ ਬਿਆਨ ਵਿਚ ਕਿਹਾ ਕਿ ਰੇਲਗੱਡੀ ਦੇ ਬੀ-3 ਕੋਚ ਵਿਚ ਅੱਜ ਸ਼ਾਮ ਖਰਿਆਰ ਰੋਡ ਸਟੇਸ਼ਨ 'ਤੇ ਪਹੁੰਚਦਿਆਂ ਹੀ ਧੂੰਏ ਦਾ ਪਤਾ ਲੱਗਿਆ। ਰੇਲਵੇ ਨੇ ਕਿਹਾ, "ਰਗੜ ਅਤੇ ਬ੍ਰੇਕਾਂ ਦੀ ਅਧੂਰੀ ਰੀਲੀਜ਼ ਦੇ ਕਾਰਨ, ਬ੍ਰੇਕ ਪੈਡਾਂ ਨੂੰ ਅੱਗ ਲੱਗ ਗਈ। ਅੱਗ ਬਰੇਕ ਪੈਡਾਂ ਤਕ ਹੀ ਸੀਮਤ ਸੀ। ਇਸ ਨਾਲ ਕੋਈ ਨੁਕਸਾਨ ਨਹੀਂ ਹੋਇਆ। ਇਕ ਘੰਟੇ ਤੋਂ ਵੀ ਘੱਟ ਸਮੇਂ ਵਿਚ ਸਮੱਸਿਆ ਠੀਕ ਹੋ ਗਈ ਅਤੇ ਟਰੇਨ ਰਾਤ 11 ਵਜੇ ਸਟੇਸ਼ਨ ਤੋਂ ਰਵਾਨਾ ਹੋ ਗਈ।"

ਇਹ ਖ਼ਬਰ ਵੀ ਪੜ੍ਹੋ - Live-in Relationship 'ਚ ਰਹਿ ਰਹੀ ਔਰਤ ਦਾ ਬੇਰਹਿਮੀ ਨਾਲ ਕਤਲ, ਕਈ ਟੁਕੜਿਆਂ 'ਚ ਮਿਲੀ ਲਾਸ਼

ਦੱਸ ਦੇਈਏ ਕਿ ਇਹ ਬੀਤੇ ਕੁੱਝ ਦਿਨਾਂ ਵਿਚ ਓਡੀਸ਼ਾ 'ਚ ਵਾਪਰਿਆ ਤੀਜਾ ਰੇਲ ਹਾਦਸਾ ਹੈ। ਓਡੀਸ਼ਾ ਦੇ ਬਾਲਾਸੋਰ ਵਿਚ 2 ਯਾਤਰੀ ਰੇਲਗੱਡੀ ਤੇ 1 ਮਾਲਗੱਡੀ ਦੀ ਭਿਆਨਕ ਟੱਕਰ ਵਿਚ ਘੱਟੋ-ਘੱਟ 278 ਲੋਕਾਂ ਦੀ ਮੌਤ ਹੋ ਗਈ ਸੀ। ਉਸ ਤੋਂ 5 ਦਿਨ ਬਾਅਦ ਇਕ ਮਾਲਗੱਡੀ ਹੇਠਾਂ ਆਉਣ ਨਾਲ 6 ਮਜ਼ਦੂਰਾਂ ਦੀ ਮੌਤ ਹੋ ਗਈ ਸੀ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News