'ਆਤਮ-ਨਿਰਭਰ' ਬਣਨ ਵੱਲ ਭਾਰਤ ਦਾ ਇਕ ਹੋਰ ਕਦਮ, 10,601 ਕਰੋੜ ਦੇ ਇਸ ਪ੍ਰਾਜੈਕਟ ਨੂੰ ਮਿਲੀ ਮਨਜ਼ੂਰੀ

Thursday, Mar 20, 2025 - 01:38 PM (IST)

'ਆਤਮ-ਨਿਰਭਰ' ਬਣਨ ਵੱਲ ਭਾਰਤ ਦਾ ਇਕ ਹੋਰ ਕਦਮ, 10,601 ਕਰੋੜ ਦੇ ਇਸ ਪ੍ਰਾਜੈਕਟ ਨੂੰ ਮਿਲੀ ਮਨਜ਼ੂਰੀ

ਨਵੀਂ ਦਿੱਲੀ- ਇਕ ਹੋਰ ਅਹਿਮ ਫ਼ੈਸਲਾ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਕੇਂਦਰ ਸਰਕਾਰ ਨੇ ਅਸਾਮ ਦੇ ਨਾਮਰੂਪ 'ਚ 12.7 ਲੱਖ ਮੀਟ੍ਰਿਕ ਟਨ ਸਾਲਾਨਾ ਕਪੈਸਟੀ ਵਾਲੇ ਬ੍ਰਾਊਨਫੀਲਡ ਅਮੋਨੀਆ-ਯੂਰੀਆ ਕੰਪਲੈਕਸ ਦੇ ਨਿਰਮਾਣ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਕੰਪਲੈਕਸ ਬ੍ਰਹਮਪੁੱਤਰ ਵੈਲੀ ਫਰਟੀਲਾਈਜ਼ੇਸ਼ਨ ਕਾਰਪੋਰੇਸ਼ਨ ਲਿਮੀਟਿਡ 'ਚ ਬਣੇਗਾ, ਜਿਸ 'ਤੇ ਕੁੱਲ 10,601.40 ਕਰੋੜ ਰੁਪਏ ਲਾਗਤ ਆਵੇਗੀ। 

ਇਸ ਪ੍ਰਾਜੈਕਟ ਨੂੰ ਨਾਮਰੂਪ-IV ਨਾਂ ਦਿੱਤਾ ਗਿਆ ਹੈ, ਜੋ ਕਿ ਨਵੀਂ ਨਿਵੇਸ਼ ਪਾਲਿਸੀ 2012 'ਚ 7 ਅਕਤੂਬਰ 2014 ਨੂੰ ਕੀਤੀ ਗਈ ਸ਼ੋਧ ਅਨੁਸਾਰ 70:30 ਦੇ ਜੁਆਇੰਟ ਵੈਂਚਰ ਰਾਹੀਂ ਤਿਆਰ ਕੀਤਾ ਜਾਵੇਗਾ। ਇਸ ਦੇ ਤਿਆਰ ਹੋਣ 'ਚ ਕੁੱਲ 4 ਸਾਲ ਤੱਕ ਦਾ ਸਮਾਂ ਲੱਗਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। 

ਇਹ ਵੀ ਪੜ੍ਹੋ- ਭਾਰਤੀ ਕ੍ਰਿਕਟ ਟੀਮ 'ਤੇ ਹੋਈ ਪੈਸਿਆਂ ਦੀ ਬਾਰਿਸ਼ ! BCCI ਨੇ ਕਰ'ਤਾ ਕਰੋੜਾਂ ਦੇ ਇਨਾਮ ਦਾ ਐਲਾਨ

ਇਸ ਸਾਂਝੇ ਪ੍ਰਾਜੈਕਟ 'ਚ ਅਸਾਮ ਸਰਕਾਰ ਦੀ 40 ਫ਼ੀਸਦੀ, ਬ੍ਰਹਮਪੁੱਤਰਾ ਵੈਲੀ ਫਰਟੀਲਾਈਜ਼ਰ ਕਾਰਪੋਰੇਸ਼ਨ ਲਿਮੀਟਿਡ ਦੀ 11 ਫ਼ੀਸਦੀ, ਹਿੰਦੁਸਤਾਨ ਉਰਵਰਕ ਤੇ ਰਸਾਇਣ ਲਿਮੀਟਿਡ 13 ਫ਼ੀਸਦੀ, ਨੈਸ਼ਨਲ ਫਰਟੀਲਾਈਜ਼ਰਸ ਲਿਮੀਟਿਡ ਦੀ 18 ਫ਼ੀਸਦੀ ਤੇ ਆਇਲ ਇੰਡੀਆ ਲਿਮੀਟਿਡ ਦੀ 18 ਫ਼ੀਸਦੀ ਹਿੱਸੇਦਾਰੀ ਹੋਵੇਗੀ। 

ਇਸ ਪ੍ਰਾਜੈਕਟ ਨਾਲ ਦੇਸ਼, ਖ਼ਾਸ ਕਰ ਉੱਤਰ-ਪੂਰਬ ਦੇ ਘਰੇਲੂ ਯੂਰੀਆ ਉਤਪਾਦਨ ਦੀ ਸਮਰੱਥਾ 'ਚ ਵਾਧਾ ਹੋਵੇਗਾ। ਇਸ ਪ੍ਰਾਜੈਕਟ ਨਾਲ ਬਿਹਾਰ, ਪੱਛਮੀ ਬੰਗਾਲ, ਪੂਰਬੀ ਉੱਤਰ ਪ੍ਰਦੇਸ਼ ਤੇ ਝਾਰਖੰਡ 'ਚ ਯੂਰੀਆ ਦੀ ਵਧਦੀ ਹੋਈ ਮੰਗ ਦੀ ਵੀ ਪੂਰਤੀ ਹੋਵੇਗੀ। ਇਸ ਤੋਂ ਇਲਾਵਾ ਇਹ ਪ੍ਰਾਜੈਕਟ ਇਲਾਕੇ ਦੇ ਲੋਕਾਂ ਲਈ ਵੱਡੇ ਪੱਧਰ 'ਤੇ ਰੁਜ਼ਗਾਰ ਦੇ ਵੀ ਨਵੇਂ ਮੌਕੇ ਪੈਦਾ ਕਰੇਗਾ ਤੇ ਦੇਸ਼ ਨੂੰ ਯੂਰੀਆ ਉਤਪਾਦਨ 'ਚ ਆਤਮ ਨਿਰਭਰ ਬਣਾਉਣ 'ਚ ਵੀ ਅਹਿਮ ਯੋਗਦਾਨ ਪਾਵੇਗਾ। 

ਇਹ ਵੀ ਪੜ੍ਹੋ- ਕੇਂਦਰ ਸਰਕਾਰ ਦਾ ਇਕ ਹੋਰ ਵੱਡਾ ਐਲਾਨ, ਸ਼ੁਰੂ ਹੋਣ ਜਾ ਰਿਹੈ 4,500 ਕਰੋੜ ਰੁਪਏ ਦੀ ਲਾਗਤ ਵਾਲਾ ਇਹ Project

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News