ਲਾਲੂ ਪ੍ਰਸਾਦ ਦੇ ਇਕ ਹੋਰ ਜਵਾਈ ਨੂੰ ਈ. ਡੀ. ਵਲੋਂ ਸੰਮਨ

Wednesday, Jan 17, 2018 - 10:26 AM (IST)

ਲਾਲੂ ਪ੍ਰਸਾਦ ਦੇ ਇਕ ਹੋਰ ਜਵਾਈ ਨੂੰ ਈ. ਡੀ. ਵਲੋਂ ਸੰਮਨ

ਨਵੀਂ ਦਿੱਲੀ - ਐਨਫੋਰਸਮੈਂਟ ਡਾਇਰੈਕਟੋਰੇਟ ਨੇ ਲਾਲੂ ਪ੍ਰਸਾਦ ਯਾਦਵ ਦੀ ਸੰਸਦ ਮੈਂਬਰ ਧੀ ਮੀਸਾ ਭਾਰਤੀ ਅਤੇ ਹੋਰਨਾਂ ਵਿਰੁੱਧ ਕਾਲੇ ਧਨ ਨੂੰ ਚਿੱਟਾ ਕਰਨ ਦੇ ਮਾਮਲੀ ਦੀ ਆਪਣੀ ਜਾਂਚ ਦੇ ਸਬੰਧ ਵਿਚ ਰਾਜਦ ਮੁਖੀ ਦੇ ਇਕ ਹੋਰ ਜਵਾਈ ਰਾਹੁਲ ਯਾਦਵ ਨੂੰ ਸੰਮਨ ਜਾਰੀ ਕੀਤਾ ਹੈ। 
ਏਜੰਸੀ ਨੂੰ ਕਥਿਤ ਤੌਰ 'ਤੇ ਪਤਾ ਲੱਗਾ ਹੈ ਕਿ ਲਾਲੂ ਪ੍ਰਸਾਦ ਦੀ ਪਤਨੀ ਰਾਬੜੀ ਦੇਵੀ ਨੇ ਆਪਣੇ ਜਵਾਈ ਰਾਹੁਲ ਯਾਦਵ ਦੇ ਖਾਤੇ 'ਚ ਕੁਝ ਰਕਮ ਟਰਾਂਸਫਰ ਕੀਤੀ ਸੀ। ਇਸ ਨਾਲ ਲਾਲੂ ਪ੍ਰਸਾਦ ਦੇ ਪਰਿਵਾਰ 'ਤੇ ਸੰਕਟ ਹੋਰ ਵਧ ਗਿਆ ਹੈ। 
ਏਜੰਸੀ ਦੇ ਸੂਤਰਾਂ ਨੇ ਦੱਸਿਆ ਕਿ ਲਾਲੂ ਪ੍ਰਸਾਦ ਦੀ ਧੀ ਰਾਗਨੀ ਦੇ ਪਤੀ ਰਾਹੁਲ ਨੂੰ ਜਾਂਚ ਅਧਿਕਾਰੀ ਦੇ ਸਾਹਮਣੇ ਇਸ ਹਫਤੇ ਬਾਅਦ ਆਪਣਾ ਬਿਆਨ ਦੇਣ ਅਤੇ ਲਗਭਗ 1 ਕਰੋੜ ਰੁਪਏ ਦੀ ਟਰਾਂਸਫਰ ਬਾਰੇ ਜਾਣਕਾਰੀ ਦੇਣ ਲਈ ਸੰਮਨ ਜਾਰੀ ਕੀਤਾ ਗਿਆ ਹੈ।


Related News