ਸ਼ੋਪੀਆਂ ’ਚ ਮੌਲਵੀ ਸਰਜਾਨ ਪੀ. ਐੱਸ. ਏ. ਤਹਿਤ ਗ੍ਰਿਫਤਾਰ

Sunday, Sep 18, 2022 - 04:29 PM (IST)

ਸ਼ੋਪੀਆਂ ’ਚ ਮੌਲਵੀ ਸਰਜਾਨ ਪੀ. ਐੱਸ. ਏ. ਤਹਿਤ ਗ੍ਰਿਫਤਾਰ

ਸ਼੍ਰੀਨਗਰ (ਅਰੀਜ਼)– ਉੱਘੇ ਮੌਲਵੀਆਂ ਮੌਲਾਨਾ ਅਬਦੁਲ ਰਸ਼ੀਦ ਦਾਉਦੀ ਅਤੇ ਮੁਸ਼ਤਾਕ ਅਹਿਮਦ ਵੀਰੀ ’ਤੇ ਪੀ. ਐੱਸ. ਏ. ਦੇ ਤਹਿਤ ਕੇਸ ਦਰਜ ਹੋਣ ਤੋਂ ਦੋ ਦਿਨ ਬਾਅਦ ਹੁਣ ਸ਼ੋਪੀਆਂ ਜ਼ਿਲੇ ’ਚ ਇਕ ਹੋਰ ਮੌਲਵੀ ਸਰਜਾਨ ਬਰਕਾਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਬਰਕਾਤੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਨੂੰ ਅੱਜ ਸਵੇਰੇ ਲਗਭਗ 6.45 ਵਜੇ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਉਨ੍ਹਾਂ ਨੂੰ ਰਿਹਾਅ ਕੀਤਾ ਗਿਆ ਹੈ, ਉਦੋਂ ਤੋਂ ਉਨ੍ਹਾਂ ਨੇ ਵਿਰੋਧ-ਪ੍ਰਦਰਸ਼ਨ ’ਚ ਹਿੱਸਾ ਨਹੀਂ ਲਿਆ ਹੈ ਤੇ ਨਾ ਹੀ ਕੋਈ ਭਾਸ਼ਣ ਦਿੱਤਾ ਹੈ।

ਦੱਸਣਯੋਗ ਹੈ ਕਿ ਬਰਕਾਤੀ ਨੂੰ ਹਿਜਬ ਕਮਾਂਡਰ ਬੁਰਹਾਨ ਵਾਨੀ ਦੀ ਹੱਤਿਆ ਤੋਂ ਬਾਅਦ 2016 ’ਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ 4 ਸਾਲ ਦੀ ਹਿਰਾਸਤ ਤੋਂ ਬਾਅਦ ਅਕਤੂਬਰ 2020 ’ਚ ਰਿਹਾਅ ਕੀਤਾ ਗਿਆ ਸੀ।


author

Rakesh

Content Editor

Related News