ਕੂਨੋ ਨੈਸ਼ਨਲ ਪਾਰਕ ''ਚ ਇਕ ਹੋਰ ਚੀਤੇ ਦੀ ਮੌਤ, ਫ਼ਰਵਰੀ ''ਚ ਦੱਖਣੀ ਅਫ਼ਰੀਕਾ ਤੋਂ ਆਇਆ ਸੀ ਤੇਜਸ
Wednesday, Jul 12, 2023 - 01:58 AM (IST)
ਭੋਪਾਲ (ਭਾਸ਼ਾ): ਮੱਧ ਪ੍ਰਦੇਸ਼ ਦੇ ਕੂਨੋ ਨੈਸ਼ਨਲ ਪਾਰਕ ਵਿਚ ਮੰਗਲਵਾਰ ਨੂੰ ਇਕ ਹੋਰ ਅਫ਼ਰੀਕੀ ਚੀਤੇ ਦੀ ਮੌਤ ਹੋ ਗਈ। ਜੰਗਲਾਤ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਤੇਜਸ ਨਾਮਕ ਇਸ ਚੀਤੇ ਨੂੰ ਇਸੇ ਸਾਲ ਫ਼ਰਵਰੀ ਵਿਚ ਦੱਖਣੀ ਅਫ਼ਰੀਕਾ ਤੋਂ ਸ਼ਿਓਪੁਰ ਜ਼ਿਲ੍ਹੇ ਦੇ ਕੇ.ਐੱਨ.ਪੀ. ਵਿਚ ਲਿਆਂਦਾ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ - ਹੜ੍ਹਾਂ ਦੇ ਕਹਿਰ ਨੇ ਵਿਆਹ 'ਚ ਪਾਇਆ ਅੜਿੱਕਾ ਤਾਂ ਪਰਿਵਾਰ ਨੇ ਲਗਾਈ ਅਨੋਖ਼ੀ ਜੁਗਤ, ਸੁੱਖੀ-ਸਾਂਦੀ ਹੋ ਗਿਆ ਸਾਰਾ ਕਾਰਜ
ਜੰਗਲੀ ਜੀਵਨ ਦੇ ਪੀ.ਸੀ.ਸੀ.ਐੱਫ. ਜੇ. ਐੱਸ. ਚੌਹਾਨ ਨੇ ਦੱਸਿਆ ਕਿ ਕੂਨੋ ਨੈਸ਼ਨਲ ਪਾਰਕ ਵਿਚ ਤਕਰੀਬਨ 4 ਸਾਲ ਦੇ ਤੇਜਸ ਦੀ ਸ਼ਾਇਦ ਆਪਸੀ ਲੜਾਈ ਕਾਰਨ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਚੀਤਿਆਂ ਨੂੰ ਦੇਸ਼ ਵਿਚ ਵਸਾਉਣ ਦੀ ਯੋਜਨਾ 'ਪ੍ਰਾਜੈਕਟ ਚੀਤਾ' ਦੇ ਤਹਿਤ ਦੱਖਣੀ ਅਫ਼ਰੀਕਾ ਤੋਂ ਲਿਆਂਦਾ ਗਿਆ ਇਹ ਚੀਤਾ ਘਟਨਾ ਵੇਲੇ ਇਕ ਵੱਡੇ ਵਾੜੇ ਵਿਚ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8