ਮਣੀਪੁਰ ’ਚ ਇਕ ਹੋਰ ਔਰਤ ਨਾਲ ਗੈਂਗਰੇਪ

Friday, Aug 11, 2023 - 02:22 PM (IST)

ਮਣੀਪੁਰ ’ਚ ਇਕ ਹੋਰ ਔਰਤ ਨਾਲ ਗੈਂਗਰੇਪ

ਇੰਫਾਲ, (ਅਨਸ)- ਮਣੀਪੁਰ ’ਚ ਗੈਂਗਰੇਪ ਦੀ ਇਕ ਹੋਰ ਘਟਨਾ ਸਾਹਮਣੇ ਆਈ ਹੈ। ਇਕ 37 ਸਾਲਾ ਔਰਤ ਨੇ ਸ਼ਿਕਾਇਤ ਕੀਤੀ ਹੈ ਕਿ 3 ਮਈ ਨੂੰ ਜਦੋਂ ਜਾਤੀਗਤ ਝੜਪ ਸ਼ੁਰੂ ਹੋ ਗਈ ਤਾਂ ਚੂਰਾਚੰਦਪੁਰ ਵਿਚ ਜਦੋਂ ਉਹ ਆਪਣੇ ਘਰੋਂ ਭੱਜਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਕੁਕੀ ਭਾਈਚਾਰੇ ਦੇ ਕੁਝ ਸ਼ਰਾਰਤੀ ਤੱਤਾਂ ਨੇ ਉਸ ਨਾਲ ਸਮੂਹਿਕ ਜਬਰ-ਜ਼ਨਾਹ ਕੀਤਾ। ਔਰਤ ਨੇ ਕਿਹਾ ਕਿ ਅਸੀਂ ਭੀੜ ਤੋਂ ਬਚਣ ਲਈ ਜਿੰਨੀ ਤੇਜ਼ੀ ਨਾਲ ਭੱਜ ਸਕਦੇ ਸੀ ਭੱਜੇ।

ਪੁਲਸ ਨੂੰ ਦਿੱਤੇ ਗਏ ਔਰਤ ਦੇ ਬਿਆਨ ਮੁਤਾਬਕ 3 ਮਈ ਨੂੰ ਸ਼ਾਮ ਕਰੀਬ 6.30 ਵਜੇ ਕੁੱਕੀ ਬਦਮਾਸ਼ਾਂ ਦੇ ਇਕ ਗਰੁੱਪ ਨੇ ਕਈ ਘਰਾਂ ਨੂੰ ਅੱਗ ਲਗਾ ਦਿੱਤੀ। ਹਫੜਾ-ਦਫੜੀ ਦਰਮਿਆਨ ਔਰਤ ਨੇ ਆਪਣੀ ਭਤੀਜੀ, ਦੋ ਪੁੱਤਰਾਂ ਅਤੇ ਭਰਜਾਈ ਨਾਲ ਭੱਜਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਲਗਭਗ ਅੱਧਾ ਕਿਲੋਮੀਟਰ ਭੱਜਣ ਤੋਂ ਬਾਅਦ ਉਹ ਡਿੱਗ ਪਈ। ਜਦੋਂ ਉਸਦੀ ਭਾਬੀ ਬੱਚਿਆਂ ਨੂੰ ਲੈਕੇ ਸੁਰੱਖਿਅਤ ਭੱਜੀ ਤਾਂ ਔਰਤ ਨੂੰ 5-6 ਬਦਮਾਸ਼ਾਂ ਨਾ ਰੋਕ ਲਿਆ।

ਵਿਰੋਧ ਕਰਨ ਦੀ ਆਂ ਉਸਦੀਆਂ ਕੋਸਿਸ਼ਾਂ ਦੇ ਬਾਵਜੂਦ ਉਸ ’ਤੇ ਸਰੀਰਕ ਹਮਲਾ ਕੀਤਾ ਗਿਆ ਅਤੇ ਫਿਰ ਸੈਕਸ ਸ਼ੋਸ਼ਣ ਕੀਤਾ ਗਿਆ। ਔਰਤ ਨੇ ਆਪਣੇ ਬਿਆਨ ਵਿਚ ਕਿਹਾ ਕਿ ਉਸਦੇ ਰੌਲਾ ਪਾਉਣ ਦੇ ਬਾਵਜੂਦ ਕਿਸੇ ਨੇ ਉਸਦੀ ਕੋਈ ਮਦਦ ਨਹੀਂ ਕੀਤੀ। ਇਸ ਤੋਂ ਬਾਅਦ ਕੁਝ ਹੋਰ ਕੁੱਕੀ ਬਦਮਾਸ਼ ਇਸ ਅਪਰਾਧ ਵਿਚ ਸ਼ਾਮਲ ਹੋ ਗਏ। ਉਸ ਊਹ ਸਮੇਂ ਬੇਹੋਸ਼ ਹੋ ਗਈ ਸੀ। ਬਾਅਦ ਵਿਚ ਜਦੋਂ ਉਸਨੂੰ ਹੋਸ਼ ਆਇਆ ਤਾਂ ਉਸਨੇ ਖੁਦ ਨੂੰ ਇਕ ਘਰ ਵਿਚ ਕੁਝ ਮੈਤੇਈ ਲੋਕਾਂ ਨਾਲ ਘਿਰਿਆ ਹੋਇਆ ਪਾਇਆ।

ਇਸ ਸਬੰਧੀ ਐੱਫ. ਆਈ. ਆਰ. ਬੁੱਧਵਾਰ ਨੂੰ ਵਿਸ਼ਣੂਪੂਰ ਦੇ ਮਹਿਲਾ ਪੁਲਸ ਸਟੇਸ਼ਨ ਵਿਚ ਦਰਜ ਕੀਤੀ ਗਈ ਅਤੇ ਅੱਗੇ ਦੀ ਜਾਂਚ ਲਈ ਚੁਰਾਚੰਦਪੁਰ ਪੁਲਸ ਸਟੇਸ਼ਨ ਨੂੰ ਭੇਜ ਦਿੱਤੀ ਗਈ ਹੈ। ਐੱਫ. ਆਈ. ਆਰ. ਤੋਂ ਬਾਅਦ ਪੀੜਤਾ ਦੀ ਮੈਡੀਕਲ ਜਾਂਚ ਕਰਵਾਈ ਗਈ। ਔਰਤ ਹੁਣ ਬੇਘਰ ਹੋਏ ਲੋਕਾਂ ਲਈ ਇਕ ਰਾਹਤ ਕੈਂਪ ਵਿਚ ਰਹਿ ਰਹੀ ਹੈ।


author

Rakesh

Content Editor

Related News